You are currently viewing ਪਿੰਡ ਰਾਮਗੜ੍ਹ ਵਿਖੇ ਗੁਰਦੁਆਰਾ ਸਿੰਘ ਸਭਾ ਦਾ ਫਰਸ਼ ਉੱਚਾ ਕਰਨ ਦੇ ਕੰਮ ਦਾ ਕਰਵਾਇਆ ਸ਼ੁੱਭ ਆਰੰਭ * ਪ੍ਰਵਾਸੀ ਭਾਰਤੀਆਂ ਦਾ ਸਹਿਯੋਗ ਲਈ ਕੀਤਾ ਧੰਨਵਾਦ

ਪਿੰਡ ਰਾਮਗੜ੍ਹ ਵਿਖੇ ਗੁਰਦੁਆਰਾ ਸਿੰਘ ਸਭਾ ਦਾ ਫਰਸ਼ ਉੱਚਾ ਕਰਨ ਦੇ ਕੰਮ ਦਾ ਕਰਵਾਇਆ ਸ਼ੁੱਭ ਆਰੰਭ * ਪ੍ਰਵਾਸੀ ਭਾਰਤੀਆਂ ਦਾ ਸਹਿਯੋਗ ਲਈ ਕੀਤਾ ਧੰਨਵਾਦ

ਫਗਵਾੜਾ 7 ਦਸੰਬਰ ( ਸ਼ਰਨਜੀਤ ਸਿੰਘ ਸੋਨੀ  )
ਗੁਰਦੁਆਰਾ ਸਿੰਘ ਸਭਾ ਪਿੰਡ ਰਾਮਗੜ੍ਹ (ਢੱਕ ਜਗਪਾਲਪੁਰ) ਵਿਖੇ ਚਲ ਰਹੇ ਲੰਗਰ ਹਾਲ ਦੀ ਨਵੀਂ ਉਸਾਰੀ ਅਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਨਵੀਨੀਕਰਨ ਤੋਂ ਬਾਅਦ ਅੱਜ ਵਿਹੜੇ ਦੇ ਫਰਸ਼ ਨੂੰ ਉੱਚਾ ਕਰਨ ਦੇ ਕੰਮ ਦਾ ਸ਼ੁੱਭ ਅਰੰਭ ਹੈਡ ਗ੍ਰੰਥੀ ਦਵਿੰਦਰ ਸਿੰਘ ਵਲੋਂ ਅਰਦਾਸ ਉਪਰੰਤ ਪਿੰਡ ਦੇ ਪਤਵੰਤਿਆਂ ਨੇ ਕਰਵਾਇਆ। ਇਸ ਮੌਕੇ ਵਧੇਰੇ ਜਾਣਕਾਰੀ ਦਿੰਦਿਆਂ ਜੋਗਾ ਸਿੰਘ ਨੰਬਰਦਾਰ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਸੌਂਦਰੀਕਰਣ ਦਾ ਕੰਮ ਪ੍ਰਵਾਸੀ ਭਾਰਤੀਆਂ ਕੁਲਵੰਤ ਸਿੰਘ, ਦਲਜੀਤ ਸਿੰਘ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।

ਇਸ ਮੌਕੇ ਸਮਾਜ ਸੇਵਕ ਰੀਤ ਪ੍ਰੀਤ ਪਾਲ ਸਿੰਘ ਨੇ ਪ੍ਰਵਾਸੀ ਭਾਰਤੀਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਦੱਸਿਆ ਕਿ ਪਿੰਡ ਦੇ ਵਿਕਾਸ ਵਿਚ ਵੀ ਉਕਤ ਪ੍ਰਵਾਸੀ ਭਾਰਤੀਆਂ ਦਾ ਹਮੇਸ਼ਾ ਵਢਮੁੱਲਾ ਸਹਿਯੋਗ ਪ੍ਰਾਪਤ ਹੁੰਦਾ ਰਿਹਾ ਹੈ। ਇਸ ਮੌਕੇ ਸਰਪੰਚ ਬਲਜੀਤ ਕੌਰ, ਬਲਿਹਾਰਾ ਸਿੰਘ, ਅਵਤਾਰ ਸਿੰਘ, ਦਲਵਿੰਦਰ ਸਿੰਘ, ਸ਼ਰਨਜੀਤ ਸਿੰਘ ਸੋਨੀ, ਜਰਨੈਲ ਸਿੰਘ, ਮਲਕੀਤ ਸਿੰਘ, ਕੁਲਦੀਪ ਸਿੰਘ, ਜਸਵਿੰਦਰ ਕੌਰ, ਅਵਤਾਰ ਕੌਰ ਤੇ ਰਾਜ ਕੌਰ ਤੋਂ ਇਲਾਵਾ ਹੋਰ ਪਤਵੰਤੇ ਹਾਜਰ ਸਨ।