You are currently viewing ਵਿਧਾਇਕ ਧਾਲੀਵਾਲ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ 60 ਲੱਖ ਰੂਪਏ ਦੀਆਂ ਗ੍ਰਾਟਾਂ ਦੇ ਚੇਕ ਵੰਡੇੇ ਬਿਨਾਂ ਪੱਖਪਾਤ ਹੋ ਰਿਹਾ ਫਗਵਾੜਾ ਦੇ ਪਿੰਡਾਂ ਦਾ ਵਿਕਾਸ – ਧਾਲੀਵਾਲ

ਵਿਧਾਇਕ ਧਾਲੀਵਾਲ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ 60 ਲੱਖ ਰੂਪਏ ਦੀਆਂ ਗ੍ਰਾਟਾਂ ਦੇ ਚੇਕ ਵੰਡੇੇ ਬਿਨਾਂ ਪੱਖਪਾਤ ਹੋ ਰਿਹਾ ਫਗਵਾੜਾ ਦੇ ਪਿੰਡਾਂ ਦਾ ਵਿਕਾਸ – ਧਾਲੀਵਾਲ

 

ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ( ਰਿਟਾਇਰਡ ਆਈਏਐਸ ) ਫਗਵਾੜਾ ਦੇ ਪਿੰਡਾਂ ਦਾ ਸਰਪੱਖੀ ਵਿਕਾਸ ਕਰਵਾਉਣ ਨੂੰ ਲੈ ਕੇ ਪੂਰੀ ਤਰ੍ਹਾਂ ਗੰਭੀਰ ਹਨ। ਵਿਧਾਇਕ ਧਾਲੀਵਾਲ ਵਲੋਂ ਲਗਾਤਾਰ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੀਆਂ ਮੰਗਾਂ ਦੇ ਮੁਤਾਬਕ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹੈ । ਇਸ ਕੜੀ ਦੇ ਤਹਿਤ ਸੋਮਵਾਰ ਨੂੰ ਵਿਧਾਇਕ ਧਾਲੀਵਾਲ ਦੇ ਸਦਕਾਂ ਪੰਜਾਬ ਸਰਕਾਰ ਵਲੋਂ ਭੇਜੀ ਗਈ ਕਰੀਬਨ 60 ਲੱਖ ਰੂਪਏ ਦੀਆਂ ਗ੍ਰਾਟਾਂ ਦੇ ਚੇਕ ਵੱਖ – ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੰਡੇ। ਵਿਧਾਇਕ ਧਾਲੀਵਾਲ ਵਲੋਂ ਪਿੰਡ ਦੀਆਂ ਪੰਚਾਇਤਾਂ ਨੂੰ ਗ੍ਰਾਟਾਂ ਦੇ ਚੇਕ ਸੌਂਪੇ ਗਏ । ਵਿਧਾਇਕ ਨੇ ਪਿੰਡ ਅਮਰੀਕ ਨਗਰੀ , ਬੀੜ ਪੁਆਦ , ਵਜੀਦੋਵਾਲ , ਫਤੇਹਗੜ , ਢੱਕ ਪੰਡੋਰੀ , ਪੰਡੋਰੀ ਅਤੇ ਪਿੰਡ ਬਲਾਲੋਂ ਦੀ ਪੰਚਾਇਤ ਨੂੰ ਵਿਕਾਸ ਦੇ ਵੱਖ – ਵੱਖ ਕੰਮਾਂ ਲਈ ਚੇਕ ਦਿੱਤੇ । ਵਿਧਾਇਕ ਧਾਲੀਵਾਲ ਨੇ ਕਿਹਾ ਕਿ ਮੁੱਖਮੰਤਰੀ ਚਰਣਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਪੇਂਡੂ ਖੇਤਰਾਂ ਦਾ ਸਰਵਪੱਖੀ ਵਿਕਾਸ ਕਰਵਾ ਰਹੀ ਹੈ । ਉਨ੍ਹਾਂ ਨੇ ਕਿਹਾ ਕਿ ਜਦੋਂ ਤੋਂ ਕਾਂਗਰਸ ਦੇ ਅਗਵਾਈ ਵਾਲੀ ਸਰਕਾਰ ਸੱਤਾ ਵਿੱਚ ਆਈ ਹੈ , ਉਦੋਂ ਤੋਂ ਹੀ ਪੰਜਾਬ ਵਿਕਾਸ ‘ਚ ਲਗਾਤਾਰ ਜਾਰੀ ਹੈ। ਵਿਧਾਇਕ ਨੇ ਕਿਹਾ ਕਿ ਫਗਵਾੜਾ ਵਿਧਾਨਸਭਾ ਵਿੱਚ ਪੈਂਦੇ ਸਾਰੇ ਪਿੰਡਾਂ ਦਾ ਬਿਨਾਂ ਕਿਸੇ ਭੇਦਭਾਵ ਤੇ ਵਿਕਾਸ ਕਰਵਾਇਆ ਜਾ ਰਿਹਾ ਹੈ ਅਤੇ ਫਗਵਾੜਾ ਵਾਸੀਆਂ ਦੀ ਜਨਹਿਤ ਨਾਲ ਜੂੜੀ ਹਰ ਸਮੱਸਿਆ ਦਾ ਸਮਾਧਾਨ ਕਰਵਾ ਰਹੇ ਹੈ । ਉਨ੍ਹਾਂਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵਿਧਾਨਸਭਾ ਵਿੱਚ ਪੈਂਦੇ ਬਾਕੀ ਪਿੰਡਾਂ ਨੂੰ ਵੀ ਵਿਕਾਸ ਦੇ ਕੰਮਾਂ ਲਈ ਗ੍ਰਾਟਾਂ ਦੇ ਚੇਕ ਵੰਡੇ ਜਾਣਗੇ। ਇਸ ਮੌਕੇ ਬਲਾਕ ਕਮੇਟੀ ਦੇ ਚੇਅਰਮੈਨ ਗੁਰਦਆਲ ਸਿੰਘ ਭੁੱਲਾਰਾਈ , ਬੀਡੀਪੀਓ ਸੁਖਦੇਵ ਸਿੰਘ, ਬੋਬੀ ਬਿਿਨੰਗ ਠੱਕਰਕੀ, ਰਾਜੁ ਭੁੱਲਾਰਾਈ , ਅਮਰਜੀਤ ਸਿੰਘ, ਜਤੀਂਦਰ ਸਿੰਘ, ਸੋਨੂ ਗੁਜਰਾਤਾਂ, ਕਾਲ਼ਾ ਮਾਣਕ, ਨਰਿੰਦਰ ਪੰਚ, ਗੁਰਜੀਤ ਸਿੰਘ, ਪ੍ਰਦੀਪ , ਹਰਮੇਸ਼ ਲਾਲ , ਸਤਿਆ ਦੇਵੀ ਸਰਪੰਚ, ਮਨਦੀਪ ਸਿੰਘ, ਗੁਰਨਾਮ ਰਾਮ, ਓਮ ਪ੍ਰਕਾਸ਼ ਸਰਪੰਚ, ਸੋਢੀ ਪੰਚ, ਸਤਪਾਲ ਸਰਪੰਚ, ਗਗਨ ਪੰਡੋਰੀ, ਅਮ੍ਰਿਤਪਾਲ ਸਰਪੰਚ, ਸੁਰਿੰਦਰ ਸਰਪੰਚ ਵੀ ਮੌਜੂਦ ਸਨ ।