You are currently viewing ਜੰਗੀ ਪੱਧਰ ਤੇ ਸ਼ੁਰੂ ਹੋ ਗਿਆ ਹੈ ਨਕੋਦਰ ਰੋਡ ਦੇ ਨਵੀਨੀਕਰਣ ਦਾ ਕੰਮ – ਨਿਤਿਨ ਚੱਢਾ * ਸੋਮ ਪ੍ਰਕਾਸ਼ ਦੀ ਬਦੌਲਤ ਜਨਤਾ ਨੂੰ ਮਿਲੇਗਾ ਨਵੇਂ ਸਾਲ ਦਾ ਤੋਹਫਾ

ਜੰਗੀ ਪੱਧਰ ਤੇ ਸ਼ੁਰੂ ਹੋ ਗਿਆ ਹੈ ਨਕੋਦਰ ਰੋਡ ਦੇ ਨਵੀਨੀਕਰਣ ਦਾ ਕੰਮ – ਨਿਤਿਨ ਚੱਢਾ * ਸੋਮ ਪ੍ਰਕਾਸ਼ ਦੀ ਬਦੌਲਤ ਜਨਤਾ ਨੂੰ ਮਿਲੇਗਾ ਨਵੇਂ ਸਾਲ ਦਾ ਤੋਹਫਾ

ਫਗਵਾੜਾ 4 ਦਸੰਬਰ
ਫਗਵਾੜਾ-ਨਕੋਦਰ ਰੋਡ ਨੂੰ ਚੋੜਾ ਕਰਕੇ ਫੋਰ ਲੇਨ ਬਨਾਉਣ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਹੋ ਚੁੱਕਾ ਹੈ ਅਤੇ ਕੇਂਦਰੀ ਰਾਜ ਮੰਤਰੀ ਸ੍ਰੀ ਸੋਮ ਪ੍ਰਕਾਸ਼ ਕੈਂਥ ਦੀ ਬਦੌਲਤ ਨਵੇਂ ਸਾਲ ਦੇ ਸ਼ੁਰੂ ਵਿਚ ਸੜਕ ਦੀ ਮੁੜ ਉਸਾਰੀ ਦਾ ਕੰਮ ਮੁਕੱਮਲ ਕਰ ਲਿਆ ਜਾਵੇਗਾ ਜੋ ਕਿ ਫਗਵਾੜਾ ਵਾਸੀਆਂ ਲਈ ਨਵੇਂ ਸਾਲ ਦਾ ਤੋਹਫਾ ਹੋਵੇਗਾ। ਇਹ ਗੱਲ ਭਾਰਤੀ ਜਨਤਾ ਯੁਵਾ ਮੋਰਚਾ ਦੇ ਜਿਲ੍ਹਾ ਜਨਰਲ ਸਕੱਤਰ ਨਿਤਿਨ ਚੱਢਾ ਨੇ ਕਹੀ ਹੈ। ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਉੱਪਰ ਕਰੀਬ 16 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਜਿਸਦੇ ਤਹਿਤ ਸ਼ੁਗਰ ਮਿਲ ਚੌਕ ਤੋਂ ਫਗਵਾੜਾ ਸ਼ਹਿਰ ਦੀ ਹੱਦ ਏਕਤਾ ਰਿਜੋਰਟ ਤੱਕ ਡਬਲ ਸੜਕ ਬਣਨ ਜਾ ਰਹੀ ਹੈ ਅਤੇ ਉੱਸ ਤੋਂ ਅੱਗੇ ਫਗਵਾੜਾ ਸ਼ਹਿਰ ਦੀ ਹੱਦ ਪਿੰਡ ਉੱਚਾ ਤੱਕ ਸੜਕ ਦੀ ਚੌੜਾਈ ਵਧਾ ਕੇ 33 ਫੁੱਟ ਕੀਤੀ ਜਾਣੀ ਹੈ। ਉਹਨਾਂ ਦੱਸਿਆ ਕਿ ਇਸ ਕੰਮ ਵਿਚ ਦੇਰੀ ਹੋਣ ਦਾ ਕਾਰਨ ਇਕ ਤਾਂ ਪੰਜਾਬ ਸਰਕਾਰ ਨੇ ਆਪਣੇ ਹਿੱਸੇ ਦੇ ਪੈਸੇ ਜਮਾ ਕਰਵਾਉਣ ਵਿਚ ਦੇਰੀ ਕੀਤੀ ਅਤੇ ਦੂਸਰਾ ਗੈਸ ਪਾਈਪ ਲਾਈਨ ਪੈ ਰਹੀ ਸੀ। ਉਹਨਾਂ ਦੱਸਿਆ ਕਿ ਸੜਕ ਵਿਚ ਰੁਕਾਵਟ ਬਣ ਰਹੇ ਦਰਖ਼ਤਾਂ ਦੀ ਕਟਾਈ ਸ਼ੁਰੂ ਹੋ ਗਈ ਹੈ ਅਤੇ ਖੰਬੇ ਵਗੈਰਾ ਪਿੱਛੇ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ। ਨਿਤਿਨ ਚੱਢਾ ਨੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੜਕ ਦੀ ਉਸਾਰੀ ਦਾ ਕੰਮ ਮੁਕੱਮਲ ਹੋਣ ‘ਤੇ ਇਲਾਕੇ ਦੇ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਵੱਡੀ ਰਾਹਤ ਮਿਲੇਗੀ।