You are currently viewing ਜੋਗਿੰਦਰ ਸਿੰਘ ਮਾਨ ਨੂੰ ਪੰਜਾਬ ਸਰਕਾਰ ‘ਚ ਕੈਬਿਨੇਟ ਰੈਂਕ ਮਿਲਣ ਨਾਲ ਸਮਰਥਕਾਂ ‘ਚ ਭਰਿਆ ਜੋਸ਼ * ਫੁੱਲਾਂ ਦੇ ਹਾਰ ਪਾ ਕੇ ਢੋਲ ਢਮੱਕੇ ਨਾਲ ਕੀਤਾ ਸੁਆਗਤ

ਜੋਗਿੰਦਰ ਸਿੰਘ ਮਾਨ ਨੂੰ ਪੰਜਾਬ ਸਰਕਾਰ ‘ਚ ਕੈਬਿਨੇਟ ਰੈਂਕ ਮਿਲਣ ਨਾਲ ਸਮਰਥਕਾਂ ‘ਚ ਭਰਿਆ ਜੋਸ਼ * ਫੁੱਲਾਂ ਦੇ ਹਾਰ ਪਾ ਕੇ ਢੋਲ ਢਮੱਕੇ ਨਾਲ ਕੀਤਾ ਸੁਆਗਤ

ਫਗਵਾੜਾ 4 ਦਸੰਬਰ
ਪੰਜਾਬ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਵਲੋਂ ਦੋ ਵਾਰ ਪੰਜਾਬ ਦੇ ਕੈਬਿਨੇਟ ਮੰਤਰੀ ਰਹਿ ਚੁੱਕੇ ਸੀਨੀਅਰ ਪਾਰਟੀ ਆਗੂ ਜੋਗਿੰਦਰ ਸਿੰਘ ਮਾਨ ਨੂੰ ਕੈਬਿਨੇਟ ਰੈਂਕ ਨਾਲ ਨਵਾਜੇ ਜਾਣ ਦਾ ਉਹਨਾਂ ਦੇ ਸਮਰਥਕਾਂ ਨੇ ਪੁਰਜੋਰ ਸਵਾਗਤ ਕੀਤਾ ਹੈ। ਸਮਰਥਕਾਂ ਨੇ ਜੋਗਿੰਦਰ ਸਿੰਘ ਮਾਨ ਨੂੰ ਫੁੱਲਾਂ ਦੇ ਹਾਰ ਪਾ ਕੇ ਅਤੇ ਢੋਲ ਦੀ ਥਾਪ ਤੇ ਭੰਗੜੇ ਪਾ ਕੇ ਚੰਨੀ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ। ਮਾਨ ਨੂੰ ਸ਼ੁੱਭ ਇੱਛਾਵਾਂ ਦੇਣ ਵਾਲਿਆਂ ਵਿਚ ਖਾਸ ਤੌਰ ਤੇ ਸੀਨੀਅਰ ਆਗੂ ਹਰਜੀਤ ਸਿੰਘ ਪਰਮਾਰ, ਸੀਨੀਅਰ ਆਗੂ ਸਤਬੀਰ ਸਿੰਘ ਸਾਬੀ ਵਾਲੀਆ, ਰਾਮ ਕੁਮਾਰ ਚੱਢਾ ਅਤੇ ਜਿਲ੍ਹਾ ਕੋਆਰਡੀਨੇਟਰ ਤੇ ਬਲਾਕ ਦਿਹਾਤੀ ਫਗਵਾੜਾ ਪ੍ਰਧਾਨ ਦਲਜੀਤ ਸਿੰਘ ਰਾਜੂ ਦਰਵੇਸ਼ ਪਿੰਡ ਤੋਂ ਇਲਾਵਾ ਕਾਕਾ ਨਾਰੰਗ, ਕੇ.ਕੇ. ਸ਼ਰਮਾ, ਹਰੀਸ਼ ਟੀਨੂੰ ਸ਼ਾਮਲ ਸਨ ਜਿਹਨਾਂ ਨੇ ਕਿਹਾ ਕਿ ਜੋਗਿੰਦਰ ਸਿੰਘ ਮਾਨ ਇਕ ਸੂਝਵਾਨ ਤੇ ਤਜੁਰਬੇਕਾਰ ਪਾਰਟੀ ਆਗੂ ਹਨ ਜਿਹਨਾਂ ਨੇ ਹਮੇਸ਼ਾ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਕੰਮ ਕੀਤਾ।

2022 ਦੀਆਂ ਪੰਜਾਬ ਵਿਧਾਨਸਭਾ ਚੋਣਾਂ ‘ਚ ਫਗਵਾੜਾ ਵਿਧਾਨਸਭਾ ਸੀਟ ਨੂੰ ਸਿਰਫ ਜੋਗਿੰਦਰ ਸਿੰਘ ਮਾਨ ਹੀ ਕਾਂਗਰਸ ਦੀ ਝੋਲੀ ਵਿਚ ਪਾ ਸਕਦੇ ਹਨ। ਉਹਨਾਂ ਨੂੰ ਕੈਬਿਨੇਟ ਰੈਂਕ ਪ੍ਰਦਾਨ ਕਰਕੇ ਪਾਰਟੀ ਨੇ ਜੋ ਮਾਣ ਬਖਸ਼ਿਆ ਹੈ ਉਸਦਾ ਲਾਭ ਵਿਧਾਨਸਭਾ ਚੋਣਾਂ ਵਿਚ ਸਪਸ਼ਟ ਨਜ਼ਰ ਆਵੇਗਾ। ਇੱਥੇ ਦੱਸਣਯੋਗ ਹੈ ਕਿ ਜੋਗਿੰਦਰ ਸਿੰਘ ਮਾਨ ਇਸ ਸਮੇਂ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਹਨ ਅਤੇ ਉਹ ਕਾਫੀ ਤਜੁਰਬੇਕਾਰ ਸਿਆਸੀ ਆਗੂ ਸਮਝੇ ਜਾਂਦੇ ਹਨ। ਉਹਨਾਂ ਨੂੰ ਸ੍ਰ. ਬੇਅੰਤ ਸਿੰਘ ਤੋਂ ਬਾਅਦ ਬੀਬੀ ਰਜਿੰਦਰ ਕੌਰ ਭੱਠਲ ਮੰਤਰੀ ਮੰਡਲ ਵਿਚ ਅਤੇ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ 2002 ਤੋਂ 2007 ਤੱਕ ਰਹੀ ਕਾਂਗਰਸ ਪਾਰਟੀ ਦੀ ਸੂਬਾ ਸਰਕਾਰ ਵਿਚ ਬਤੌਰ ਕੈਬਿਨੇਟ ਮੰਤਰੀ ਸੇਵਾਵਾਂ ਨਿਭਾਉਣ ਦਾ ਤਜੁਰਬਾ ਹੈ। ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਪਾਰਟੀ ਛੱਡ ਜਾਣ ਅਤੇ ਸੀਨੀਅਰ ਲੀਡਰਸ਼ਿਪ ਵਿਚ ਚਲ ਰਹੀ ਖਿੱਚੋਤਾਣ ਦੇ ਚਲਦੇ ਕਾਂਗਰਸ ਪਾਰਟੀ 2022 ਦੀਆਂ ਪੰਜਾਬ ਵਿਧਾਨਸਭਾ ਚੋਣਾਂ ‘ਚ ਹਰ ਪੁਰਾਣੇ ਟਕਸਾਲੀ ਪਾਰਟੀ ਆਗੂ ਦੇ ਤਜ਼ੁਰਬੇ ਦਾ ਲਾਭ ਲੈਣਾ ਚਾਹੁੰਦੀ ਹੈ। ਮਾਨ ਨੂੰ ਕੈਬਿਨੇਟ ਰੈਂਕ ਮਿਲਣਾ ਵੀ ਇਸੇ ਰਣਨੀਤੀ ਦਾ ਹਿੱਸਾ ਸਮਝਿਆ ਜਾ ਰਿਹਾ ਹੈ। ਚੇਅਰਮੈਨ ਮਾਨ ਨੇ ਇਸ ਸਨਮਾਨ ਨਾਲ ਨਵਾਜੇ ਜਾਣ ਲਈ ਕਾਂਗਰਸ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਤੋਂ ਇਲਾਵਾ ਪੰਜਾਬ ਇੰਚਾਰਜ ਹਰੀਸ਼ ਚੌਧਰੀ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਹੈ। ਸ੍ਰ. ਮਾਨ ਨੂੰ ਸ਼ੁੱਭ ਇੱਛਾਵਾਂ ਦੇਣ ਵਾਲਿਆਂ ‘ਚ ਜਿਲ੍ਹਾ ਯੂਥ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹਰਨੂੰਰ ਸਿੰਘ ਹਰਜੀ ਮਾਨ, ਵਰੁਣ ਬੰਗੜ ਚੱਕ ਹਕੀਮ, ਐਨ.ਐਸ.ਯੂ.ਆਈ. ਦੇ ਪ੍ਰਧਾਨ ਸਾਬੀ ਗਿਰਨ, ਰਾਜੂ ਵਰਮਾ, ਸੁਖਵਿੰਦਰ ਸਿੰਘ ਬਿੱਲਾ, ਸੁਰਜੀਤ ਖੇੜਾ, ਸਾਧੂ ਰਾਮ ਪੀਪਾਰੰਗੀ, ਸੁਭਾਸ਼ ਕਵਾਤਰਾ, ਗੁਰਦੀਪ ਸਿੰਘ ਦੀਪਾ, ਓਮ ਪ੍ਰਕਾਸ਼ ਬਿੱਟੂ, ਕੁਲਵਿੰਦਰ ਲੱਡੂ, ਮਨਜੋਤ ਸਿੰਘ, ਟਾਰਜਨ, ਜਤਿੰਦਰ ਢੰਡਾ, ਜੱਸਾ ਘੁੰਮਣ, ਮਨੀ ਖਲਵਾੜਾ, ਕੁਲਵਿੰਦਰ ਚੱਠਾ, ਦਿਲਪ੍ਰੀਤ ਚੱਠਾ, ਧਰਮਿੰਦਰ ਸਿੰਘ ਸਰਪੰਚ ਠੱਕਰਕੀ, ਸੁਰਿੰਦਰ ਕੁਮਾਰ ਸਰਪੰਚ ਮੇਹਟਾਂ ਤੇ ਹੁਕਮ ਸਿੰਘ ਮੇਹਟ ਆਦਿ ਵੀ ਸ਼ਾਮਲ ਸਨ।