You are currently viewing ਰਿਜਨ ਚੇਅਰਪਰਸਨ ਲਾਇਨ ਗੁਰਦੀਪ ਸਿੰਘ ਕੰਗ ਨੇ ਲੱਡੂ ਵੰਡ ਕੇ ਦਿੱਤੀ ਗੁਰਪੁਰਬ ਦੀ ਵਧਾਈ * ਲਾਇਨ ਦਵਿੰਦਰ ਪਾਲ ਅਰੋੜਾ ਨੇ ਕੀਤੀ ਸ਼ਲਾਘਾ

ਰਿਜਨ ਚੇਅਰਪਰਸਨ ਲਾਇਨ ਗੁਰਦੀਪ ਸਿੰਘ ਕੰਗ ਨੇ ਲੱਡੂ ਵੰਡ ਕੇ ਦਿੱਤੀ ਗੁਰਪੁਰਬ ਦੀ ਵਧਾਈ * ਲਾਇਨ ਦਵਿੰਦਰ ਪਾਲ ਅਰੋੜਾ ਨੇ ਕੀਤੀ ਸ਼ਲਾਘਾ

ਫਗਵਾੜਾ 20 ਨਵੰਬਰ 
ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਉਤਸਵ ਮੌਕੇ ਲਾਇਨਜ ਕਲੱਬ ਇੰਟਰਨੈਸ਼ਨਲ 321-ਡੀ (ਆਰ-16) ਦੇ ਰਿਜਨ ਚੇਅਰਪਰਸਨ ਲਾਇਨ ਗੁਰਦੀਪ ਸਿੰਘ ਕੰਗ ਨੇ ਸਥਾਨਕ ਨਿਊ ਮੰਡੀ ਰੋਡ ਸਥਿਤ ਆਪਣੇ ਦਫਤਰ ਵਿਖੇ ਲੱਡੂ ਵੰਡ ਕੇ ਗੁਰਪੁਰਬ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ। ਇਸ ਮੌਕੇ ਲਾਇਨ ਦਵਿੰਦਰ ਪਾਲ ਅਰੋੜਾ ਡਿਸਟ੍ਰਿਕ 321-ਡੀ ਦੇ ਫਸਟ ਵਾਈਸ ਡਿਸਟ੍ਰਿਕਟ ਗਵਰਨਰ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਲੱਡੂ ਵੰਡਣ ਦਾ ਸ਼ੁੱਭ ਆਰੰਭ ਕਰਵਾਉਂਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਮੁੱਚੀ ਮਨੁੱਖਤਾ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਹੈ ਅਤੇ ਸਾਨੂੰ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਹੈ। ਉਹਨਾਂ ਗੁਰਦੀਪ ਸਿੰਘ ਕੰਗ ਵਲੋਂ ਬਤੌਰ ਰਿਜਨ ਚੇਅਰਪਰਸਨ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਬਾਬਾ ਨਾਨਕ ਜੀ ਤੋਂ ਸੇਧ ਲੈਂਦੇ ਹੋਏ ਗੁਰਦੀਪ ਸਿੰਘ ਕੰਗ ਲੋੜਵੰਦਾਂ ਦੀ ਹਰ ਸੰਭਵ ਸੇਵਾ ਸਹਾਇਤਾ ਤੋਂ ਇਲਾਵਾ ਹਰ ਮਹੀਨੇ ਫਰੀ ਰਾਸ਼ਨ ਵੰਡਦੇ ਹਨ, ਲੋੜਵੰਦ ਮਰੀਜਾਂ ਨੂੰ ਦਵਾਈਆਂ ਅਤੇ ਇਲਾਜ ਲਈ ਨਗਦ ਸਹਾਇਤਾ ਕਰਦੇ ਹਨ। ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਲਈ ਵੀ ਪਰਿਵਾਰਾਂ ਦੀ ਸਹਾਇਤਾ ਕਰਦੇ ਹਨ ਜੋ ਕਿ ਬਾਬਾ ਨਾਨਕ ਜੀ ਦੇ ਕੰਗ ਪਰਿਵਾਰ ਉਪਰ ਮਿਹਰ ਭਰੇ ਹੱਥ ਸਦਕਾ ਹੀ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ਲਾਇਨਜ ਇੰਟਰਨੈਸ਼ਨਲ 321-ਡੀ ਵਿਚ ਗੁਰਦੀਪ ਸਿੰਘ ਕੰਗ ਦਾ ਨਾਮ ਬਹੁਤ ਹੀ ਸਤਿਕਾਰ ਨਾਲ ਲਿਆ ਜਾਂਦਾ ਹੈ। ਇਸ ਮੌਕੇ ਉਦਯੋਗਪਤੀ ਅਸ਼ੋਕ ਕੁਲਥਮ, ਲਾਇਨਜ ਕਲੱਬ ਫਗਵਾੜਾ ਸਿਟੀ ਦੇ ਪ੍ਰਧਾਨ ਲਾਇਨ ਅਤੁਲ ਜੈਨ, ਸਕੱਤਰ ਲਾਇਨ ਸੁਨੀਲ ਢੀਂਗਰਾ, ਕੈਸ਼ੀਅਰ ਲਾਇਨ ਅਮਿਤ ਕੁਮਾਰ ਆਸ਼ੂ, ਪੀ.ਆਰ.ਓ. ਲਾਇਨ ਸੰਜੀਵ ਲਾਂਬਾ, ਲਾਇਨ ਵਿਨੈ ਕੁਮਾਰ ਬਿੱਟੂ, ਲਾਇਨ ਅਜੇ ਕੁਮਾਰ, ਰਮੇਸ਼ ਸ਼ਿੰਗਾਰੀ, ਧਰਮਪਾਲ ਨਿਸ਼ਚਲ, ਹੈੱਪੀ ਬਰੋਕਰ, ਹੈੱਪੀ ਮਲ੍ਹਣ, ਬਲਦੇਵ ਕਲੂਚਾ ਆਦਿ ਹਾਜਰ ਸਨ।