You are currently viewing ਪੰਜਾਬ ‘ਆਪ’ ‘ਚ ਗਦਰ, ਪਾਰਟੀ ਛੱਡਦੇ ਹੀ ਰੁਪਿੰਦਰ ਰੂਬੀ ਨੇ ਹਰਪਾਲ ਚੀਮਾ ਨੂੰ ਦਿੱਤਾ ਠੋਕਵਾਂ ਜਵਾਬ

ਪੰਜਾਬ ‘ਆਪ’ ‘ਚ ਗਦਰ, ਪਾਰਟੀ ਛੱਡਦੇ ਹੀ ਰੁਪਿੰਦਰ ਰੂਬੀ ਨੇ ਹਰਪਾਲ ਚੀਮਾ ਨੂੰ ਦਿੱਤਾ ਠੋਕਵਾਂ ਜਵਾਬ

ਆਮ ਆਦਮੀ ਪਾਰਟੀ ਦੀ ਆਗੂ ਤੇ ਵਿਧਾਇਕ ਰੁਪਿੰਦਰ ਰੂਬੀ ਬੀਤੇ ਦਿਨ ਪਾਰਟੀ ਤੋਂ ਅਸਤੀਫਾ ਦੇ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਈ, ਜਿਸ ਤੋਂ ਉਨ੍ਹਾਂ ‘ਆਪ’ ਦੇ ਸੀਨੀਅਰ ਆਗੂ ਹਰਪਾਲ ਚੀਮਾ ਨੂੰ ਠੋਕਵਾਂ ਜਵਾਬ ਦਿੱਤਾ ਕਿ ਚੀਮਾ ਕਾਂਗਰਸ ਨੂੰ ਟਿਕਟ ਦੇਣ ਦੀ ਗੱਲ ਕਰਦੇ ਹਨ ਤਾਂ ਉਹ ਖੁਦ ਉਸ ਖਿਲਾਫ ਚੋਣ ਲੜ ਕੇ ਦੇਖ ਲੈਣ।

After leaving the party
After leaving the party

ਰੂਬੀ ਨੇ ਹਰਪਾਲ ਚੀਮਾ ਨੂੰ ਕਿਹਾ ਕਿ ਉਹ ਵੀ ਜਾਣਦੇ ਹਨ ਕਿ ਪਾਰਟੀ ਪੰਜਾਬ ਨੂੰ ਕਿੱਥੇ ਲੈ ਕੇ ਜਾ ਰਹੀ ਹੈ ਅਤੇ ਇਹ ਸਭ ਉਹ ਚੁੱਪ-ਚਾਪ ਨਹੀਂ ਦੇਖ ਸਕਦੀ।

ਉਨ੍ਹਾਂ ਚੀਮਾ ਨੂੰ ਕਿਹਾ ਕਿ ਜਦੋਂ ਤੁਹਾਡਾ ਬੋਲਣ ਦਾ ਸਮਾਂ ਸੀ ਤਾਂ ਤੁਹਾਡੇ ਤੋਂ ਬੋਲਿਆ ਨਹੀਂ ਗਿਆ, ਨਾ ਪੰਜਾਬ ਦੇ ਲੋਕਾਂ ਲਈ ਆਵਾਜ਼ ਚੁੱਕ ਸਕੇ, ਨਾ ਭਗਵੰਤ ਸਿੰਘ ਮਾਨ ਲਈ। ਰਹੀ ਟਿਕਟ ਦੀ ਗੱਲ ਤੁਸੀਂ ਮੇਰੇ ਖਿਲਾਫ ਚੋਣ ਲੜ ਕੇ ਵੇਖ ਲਓ।

ਦੱਸਣਯੋਗ ਹੈ ਕਿ ਪਾਰਟੀ ਛੱਡਣ ‘ਤੇ ਹਰਪਾਲ ਚੀਮਾ ਨੇ ਟਵੀਟ ਕਰਕੇ ਕਿਹਾ ਸੀ ਕਿ ‘ਆਪ’ ਤੋਂ ਟਿਕਟ ਮਿਲਣ ਦੇ ਚਾਂਸ ਨਾ ਹੋਣ ਕਰਕੇ ਰੂਬੀ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ। ਉਨ੍ਹਾਂ ਕਾਂਗਰਸ ਨੂੰ ਬੇਨਤੀ ਕੀਤੀ ਸੀ ਕਿ ਰੂਬੀ ਨਾਲ ਧੋਖਾ ਨਾ ਕਰਨ ਅਤੇ ਬਠਿੰਡਾ ਦਿਹਾਤੀ ਤੋਂ ਉਨ੍ਹਾਂ ਨੂੰ ਟਿਕਟ ਜ਼ਰੂਰ ਦੇ ਦੇਣ।

ਤੁਹਾਨੂੰ ਦੱਸ ਦੇਈਏ ਕਿ ਭਗਵੰਤ ਮਾਨ ਨੂੰ ਸੀ. ਐੱਮ. ਚਿਹਰਾ ਨਾ ਐਲਾਨਣ ਕਾਰਨ ਰੁਪਿੰਦਰ ਰੂਬੀ ਨੇ ਇਹ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਦੀ ਮੰਗ ਨੂੰ ਅਣਸੁਣਿਆ ਕਰ ਰਹੀ ਹੈ, ਜਿਸ ਵਜ੍ਹਾ ਨਾਲ ਉਨ੍ਹਾਂ ਦਾ ਪਾਰਟੀ ਵਿਚ ਦਮ ਘੁਟ ਰਿਹਾ ਸੀ। ਇਸੇ ਤੋਂ ਨਿਰਾਸ਼ ਵਿਧਾਇਕਾ ਰੂਬੀ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ।

ਵਿਧਾਇਕਾ ਰੂਬੀ ਵੱਲੋਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਭਗਵੰਤ ਮਾਨ ਨੂੰ ਸੀ. ਐੱਮ. ਚਿਹਰਾ ਐਲਾਨਣ ਦੀ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਨੇ ਪਾਰਟੀ ਲਈ ਬਹੁਤ ਮਿਹਨਤ ਕੀਤੀ ਹੈ ਤੇ ਸੀ. ਐੱਮ. ਚਿਹਰੇ ਲਈ ਉਨ੍ਹਾਂ ਤੋਂ ਹੋਰ ਵਧੀਆ ਕੋਈ ਵਿਅਕਤੀ ਨਹੀਂ।