ਫਗਵਾੜਾ 1 ਨਵੰਬਰ
ਵਾਤਾਵਰਣ ਨੂੰ ਬਚਾਉਣ ਲਈ ਤੇ ਸੁੱਧ ਰੱਖਣ ਲਈ ਵੱਧ ਤੋਂ ਵੱਧ ਰੁੱਖਾਂ ਨੂੰ ਲਾਉਣਾ ਚਾਹੀਦਾ ਹੈ। ਇਸ ਗੱਲ ਪ੍ਰਗਟਾਵਾ ਕਰਦਿਆਂ ਸ਼ੌਂਕੀ ਅਤੇ ਗੀਤਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਵਿਆਹ ਦੀ ਸੱਤਵੀਂ ਵਰੇਗੰਢ ਅਤੇ ਗੀਤਾ ਨੇ ਆਪਣੇ ਜਨਮ-ਦਿਨ ਮੌਕੇ ਤੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨਾਲ ਮਿਲ ਕੇ ਆਪਣੇ ਘਰ ਵਿੱਚ ਇੱਕ ਰੁੱਖ ਅਤੇ 6 ਫੁੱਲ ਵਾਲੇ ਪੌਦੇ ਲਗਾਏ। ਇਸ ਤਰ੍ਹਾਂ ਉਹ ਹਰ ਸਾਲ ਕਰਦੇ ਆ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇ ਹਰ ਮਨੁੱਖ ਇਸੇ ਤਰ੍ਹਾਂ ਕਰੇ ਤਾਂ ਹਰ ਸਾਲ ਕਰੋੜਾਂ ਰੁੱਖ ਲਗਾਏ ਜਾ ਸਕਦੇ ਹਨ ਉਨ੍ਹਾਂ ਕਿਹਾ ਕਿ ਰੱੁਖ ਹਨ ਤਾਂ ਮਨੁੱਖ ਹਨ ਇਨ੍ਹਾਂ ਤੋਂ ਬਿਨਾਂ ਸਾਡੀ ਜਿੰਦਗੀ ਅਧੂਰੀ ਹੈ ਰੁੱਖਾਂ ਦੀ ਸਾਡੀ ਜਿੰਦਗੀ ਨਾਲ ਸੱਚੀ ਮਿੱਤਰਤਾ ਹੈ ਇਹ ਸਾਨੂੰ ਬਿਲਕੁਲ ਮੁਫਤ ਆਕਸੀਜ਼ਨ ਦਿੰਦੇ ਹਨ। ਜਿਕਰਯੋਗ ਹੈ ਕਿ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਾਤਾਵਰਣ ਦੇ ਬਹੁਤ ਪ੍ਰੇਮੀ ਹਨ ਹਰ ਖੁਸ਼ੀ ਦੇ ਮੌਕੇ ਤੇ ਆਪਣੇ ਬੱਚਿਆਂ ਦੇ ਜਨਮਦਿਨ ਮੌਕੇ ਤੇ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਲਈ ਆਪਣੇ ਵਲੋਂ ਛੋਟੇ ਛੋਟੇ ਉਪਰਲੇ ਕਰਦੇ ਰਹਿੰਦੇ ਹਨ। ਇਸ ਮੌਕੇ ਸੀਰਤ ਕੌਰ, ਅੰਸ਼ ਝੱਲੀ , ਬਖਸੌ , ਝੱਲੀ ,ਚੰਦੜ ,ਪਾਲ ,ਰੱਲ ,
ਹੀਰ , ਚਹਾਲ , ਦਾਦਰਾ, ਵਿਰਦੀ , ਸਿੰਧੂ ਆਦਿ ਹਾਜ਼ਰ ਸਨ।