You are currently viewing ਬਸਪਾ ਸੱਤਾ ਵਿੱਚ ਆਕੇ ਪੰਜਾਬੀ ਭਾਸ਼ਾ ਗੁਰਮੁਖੀ ਦਾ ਸਨਮਾਨ ਬਹਾਲ ਕਰੇਗੀ: ਬੈਨੀਵਾਲ, ਗੜ੍ਹੀ  – ਸੀ.ਬੀ.ਐਸ.ਈ ਵੱਲੋਂ ਪੰਜਾਬੀ ਭਾਸ਼ਾ ਨਾਲ ਕੀਤਾ ਵਿਤਕਰਾ ਭਾਜਪਾ ਤੇ ਕੇਂਦਰ ਸਰਕਾਰ ਦੀ ਪੰਜਾਬ ਵਿਰੋਧੀ ਸੋਚ ਦਾ ਪ੍ਰਗਟਾਵਾ

ਬਸਪਾ ਸੱਤਾ ਵਿੱਚ ਆਕੇ ਪੰਜਾਬੀ ਭਾਸ਼ਾ ਗੁਰਮੁਖੀ ਦਾ ਸਨਮਾਨ ਬਹਾਲ ਕਰੇਗੀ: ਬੈਨੀਵਾਲ, ਗੜ੍ਹੀ – ਸੀ.ਬੀ.ਐਸ.ਈ ਵੱਲੋਂ ਪੰਜਾਬੀ ਭਾਸ਼ਾ ਨਾਲ ਕੀਤਾ ਵਿਤਕਰਾ ਭਾਜਪਾ ਤੇ ਕੇਂਦਰ ਸਰਕਾਰ ਦੀ ਪੰਜਾਬ ਵਿਰੋਧੀ ਸੋਚ ਦਾ ਪ੍ਰਗਟਾਵਾ

ਜਲੰਧਰ/ਚੰਡੀਗੜ੍ਹ, 22 ਅਕਤੂਬਰ:

ਬਹੁਜਨ ਸਮਾਜ ਪਾਰਟੀ ਦੀ ਸੂਬਾ ਪੱਧਰੀ ਮੀਟਿੰਗ ਬਸਪਾ ਦੇ ਸੂਬਾਈ ਦਫਤਰ, ਸਾਹਿਬ ਕਾਂਸ਼ੀ ਰਾਮ ਭਵਨ, ਜਲੰਧਰ ਵਿਖੇ ਬਸਪਾ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਬਸਪਾ ਪੰਜਾਬ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਵਿਸ਼ੇਸ਼ ਤੌਰ ਤੇ ਪਹੁੰਚੇ ਜਦਕਿ ਮੀਟਿੰਗ ਦੌਰਾਨ ਸਮੁੱਚੇ ਸੂਬਾ ਜਨਰਲ ਸਕੱਤਰ, ਸੂਬਾ ਸਕੱਤਰ, ਪਾਰਲੀਮੈਂਟ ਇੰਚਾਰਜ, ਜ਼ਿਲ੍ਹਿਆਂ ਦੇ ਪ੍ਰਧਾਨ ਅਤੇ ਹਲਕਾ ਪ੍ਰਧਾਨ ਸ਼ਾਮਲ ਹੋਏ। ਇਸ ਮੌਕੇ ਬਸਪਾ ਪੰਜਾਬ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਅਤੇ ਬਸਪਾ ਦੇ ਪੰਜਾਬ ਪ੍ਰਧਾਨ ਸਰਦਾਰ ਗੜ੍ਹੀ ਨੇ ਸਾਂਝੇ ਤੌਰ ਤੇ ਸੰਬੋਧਨ ਕਰਦਿਆਂ ਕਿਹਾ ਕਿ ਸੀ.ਬੀ.ਐਸ.ਈ ਦੀ ਪੜ੍ਹਾਈ ਵਿੱਚ ਪੰਜਾਬੀ ਭਾਸ਼ਾ ਦਾ ਦਰਜਾ ਖਤਮ ਕਰਨਾ ਭਾਰਤੀ ਸੰਵਿਧਾਨ ਦੀ ਉਲੰਘਣਾ ਹੈ ਅਤੇ ਸੰਵਿਧਾਨ ਦੀਆਂ ਸੂਚੀਆਂ ਵਿੱਚ ਪੰਜਾਬੀ ਭਾਸ਼ਾ ਮਾਨਤਾ ਪ੍ਰਾਪਤ ਭਾਸ਼ਾ ਹੈ। ਸੀ.ਬੀ.ਐਸ.ਈ ਜੋਕਿ ਕੇਂਦਰ ਸਰਕਾਰ ਦਾ ਇੱਕ ਵਿਭਾਗ ਹੈ ਅਤੇ ਇਸ ਸਭ ਦੇ ਪਿੱਛੇ ਪੰਜਾਬੀ ਭਾਸ਼ਾ ਪ੍ਰਤੀ ਵਰਤੀ ਜਾਣ ਵਾਲੀ ਸੌੜੀ ਸੋਚ ਦੇ ਚਲਦਿਆਂ ਭਾਰਤੀ ਜਨਤਾ ਪਾਰਟੀ ਅਤੇ ਕੇਂਦਰ ਸਰਕਾਰ ਦੀ ਸਾਜਿਸ਼ ਹੈ। ਜਦੋਂਕਿ ਸੰਵਿਧਾਨ ਦੇ ਤਹਿਤ ਆ ਰਹੀ ਪੰਜਾਬੀ ਭਾਸ਼ਾ ਨੂੰ ਜਾਂ ਬਾਕੀ ਹੋਰ 18 ਭਾਸ਼ਾਵਾਂ ਨੂੰ ਸੰਵਿਧਾਨ ਵਿੱਚ ਸੋਧ ਕੀਤੇ ਬਗੈਰ ਖਤਮ ਨਹੀਂ ਕੀਤਾ ਜਾ ਸਕਦਾ ਅਤੇ ਇਹ ਭਾਰਤੀ ਜਨਤਾ ਪਾਰਟੀ ਦੀ ਪੰਜਾਬ, ਪੰਥ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰੋਧੀ ਵਿਚਾਰਧਾਰਾ ਹੈ ਕਿਉਂਕਿ ਪੰਜਾਬੀ/ਗੁਰਮੁਖੀ ਭਾਸ਼ਾ ਗੁਰੂਆਂ ਦੀ ਦੇਣ ਹੈ।
ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਭਾਜਪਾ ਵੀ ਕਾਂਗਰਸ ਦੇ ਰਸਤਿਆਂ ਤੇ ਤੁਰ ਰਹੀ ਹੈ ਕਿਉਂਕਿ ਕਾਂਗਰਸ ਨੇ ਪੰਜਾਬ ਨਾਲ ਹਮੇਸ਼ਾ ਦੀ ਧੱਕਾ ਕੀਤਾ ਉਹ ਭਾਵੇਂ ਪੰਜਾਬ ਦੀ ਰਾਜਧਾਨੀ ਦਾ ਮਸਲਾ ਹੋਵੇ ਜਾਂ ਫਿਰ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ ਅਤੇ ਹੁਣ ਉਸੇ ਤਰ੍ਹਾਂ ਦੇ ਨਾਲ ਕੇਂਦਰ ਦੀ ਭਾਜਪਾ ਸਰਕਾਰ ਪੰਜਾਬੀ ਭਾਸ਼ਾ ਨੂੰ ਖਤਮ ਕਰਨ ਦਾ ਕੰਮ ਕਰਕੇ ਕਾਂਗਰਸ ਦੇ ਨਕਸ਼ੇ ਕਦਮ ਤੇ ਚੱਲ ਰਹੀ ਹੈ ਜੋਕਿ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਬਸਪਾ ਸੱਤਾ ਵਿੱਚ ਆ ਕੇ ਪੰਜਾਬੀ ਭਾਸ਼ਾ ਦਾ ਮਾਨ ਸਨਮਾਨ ਬਹਾਲ ਕਰੇਗੀ।
ਇਸ ਮੌਕੇ ਬਸਪਾ ਦਾ ਓ.ਬੀ.ਸੀ ਪੱਛੜਾ ਵਰਗ ਦਾ ਸੰਗਠਨ, ਮੁਲਜ਼ਮਾਂ, ਨੌਜਵਾਨਾਂ ਤੇ ਇਸਤ੍ਰੀ ਸੰਗਠਨ ਨੂੰ ਮਜ਼ਬੂਤ ਕਰਨ ਲਈ ਵਿਸਥਾਰ ਸਹਿਤ ਚਰਚਾ ਕੀਤੀ ਗਈ। ਇਸ ਬਾਬਤ 9 ਨਵੰਬਰ ਨੂੰ ਓ.ਬੀ.ਸੀ ਸੰਗਠਨ ਦੀ ਮੀਟਿੰਗ, 10 ਨਵੰਬਰ ਨੂੰ ਯੂਥ ਅਤੇ ਇਸਤ੍ਰੀ ਸੰਗਠਨ ਦੀ ਮੀਟਿੰਗ, 13 ਨਵੰਬਰ ਨੂੰ ਬਸਪਾ ਸੰਗਠਨ ਦੀ ਮੀਟਿੰਗ ਅਤੇ 14 ਨਵੰਬਰ ਨੂੰ ਮੁਲਾਜ਼ਮ ਸੰਗਠਨ ਦੀ ਮੀਟਿੰਗ ਬੁਲਾ ਲਈ ਗਈ ਹੈ। ਇਸ ਮੌਕੇ ਅਜੀਤ ਸਿੰਘ ਭੈਣੀ,  ਬਲਦੇਵ ਸਿੰਘ ਮਹਿਰਾ, ਮਨਜੀਤ ਸਿੰਘ ਅਟਵਾਲ, ਐਡਵੋਕੇਟ ਰਣਜੀਤ ਕੁਮਾਰ, ਗੁਰਲਾਲ ਸੈਲਾ, ਚਮਕੌਰ ਸਿੰਘ ਵੀਰ, ਰਾਜਾ ਰਜਿੰਦਰ ਸਿੰਘ ਨਨਹੇੜੀਆਂ, ਕੁਲਦੀਪ ਸਿੰਘ ਸਰਦੂਲਗੜ੍ਹ, ਲਾਲ ਸਿੰਘ ਸੁਲਹਾਣੀ, ਐਡਵੋਕੇਟ ਬਲਵਿੰਦਰ ਕੁਮਾਰ, ਗੁਰਮੇਲ ਚੁੰਬਰ, ਰਮੇਸ਼ ਕੌਲ,  ਜੋਗਾ ਸਿੰਘ ਪਨੌਂਦੀਆ, ਰਜਿੰਦਰ ਸਿੰਘ ਰੀਹਲ, ਨਿਰਮਲ ਸਿੰਘ ਸੁਮਨ, ਗੁਰਬਖਸ਼ ਸਿੰਘ ਸ਼ੇਰਗਿਲ, ਸੁਮਿੱਤਰ ਸਿੰਘ ਸੀਕਰੀ (ਸਾਰੇ ਜਨਰਲ ਸਕੱਤਰ), ਡਾ. ਜਸਪ੍ਰੀਤ ਸਿੰਘ, ਰਾਮ ਸਿੰਘ ਗੋਗੀ, ਐਡਵੋਕੇਟ ਵਿਜੇ ਬੱਧਣ, ਬਲਜੀਤ ਸਿੰਘ ਭਾਰਾਪੁਰ, ਦਰਸਨ ਸਿੰਘ ਝਲੂਰ, ਸੰਤ ਰਾਮ ਮੱਲੀਆਂ, ਸੁਖਦੇਵ ਸਿੰਘ ਸ਼ੀਰਾ, ਜਗਜੀਤ ਸਿੰਘ ਛੜਬੜ, ਹਰਬੰਸ ਲਾਲ ਚਣਕੋਆ,  ਅਸ਼ੋਕ ਸੰਧੂ, ਹਰਭਜਨ ਸਿੰਘ ਬਲਾਲੋਂ (ਸਾਰੇ ਸਕੱਤਰ), ਪਰਮਜੀਤ ਮੱਲ ਕੈਸ਼ੀਅਰ, ਪੀ.ਡੀ ਸ਼ਾਂਤ ਆਫਿਸ ਸਕੱਤਰ, ਧਰਮ ਪਾਲ ਭਗਤ ਪਠਾਨਕੋਟ, ਜੋਗਿੰਦਰ ਪਾਲ ਭਗਤ ਗੁਰਦਾਸਪੁਰ, ਤਾਰਾ ਚੰਦ ਭਗਤ ਅੰਮ੍ਰਿਤਸਰ (ਸ਼ਹਿਰੀ), ਸੁਰਜੀਤ ਸਿੰਘ ਅਬਦਾਲ ਅੰਮ੍ਰਿਤਸਰ (ਦਿਹਾਤੀ), ਰਾਕੇਸ਼ ਕੁਮਾਰ ਕਪੂਰਥਲਾ, ਵਿਜੇ ਕੁਮਾਰ ਯਾਦਵ ਜਲੰਧਰ (ਸ਼ਹਿਰੀ), ਜਗਦੀਸ਼ ਸ਼ੇਰਪੁਰੀ ਜਲੰਧਰ (ਦਿਹਾਤੀ), ਸੋਮਨਾਥ ਬੈਂਸ ਹੁਸ਼ਿਆਰਪੁਰ, ਸਰਬਜੀਤ ਸਿੰਘ ਜਾਫਰਪੁਰ ਨਵਾਂਸ਼ਹਿਰ, ਮਾਸਟਰ ਰਾਮਪਾਲ ਰੂਪਨਗਰ, ਜਤਿੰਦਰ ਸਿੰਘ ਬੱਬੂ ਫਤਿਹਗੜ੍ਹ ਸਾਹਿਬ, ਜੀਤ ਰਾਮ ਬਸਰਾ ਲੁਧਿਆਣਾ (ਸ਼ਹਿਰੀ), ਬੂਟਾ ਸਿੰਘ ਸੰਗੋਵਾਲ ਲੁਧਿਆਣਾ (ਦਿਹਾਤੀ-1), ਸ਼ਮਸ਼ਾਦ ਅਨਸਾਰੀ ਮਲੇਰਕੋਟਲਾ, ਅਮਰੀਕ ਸਿੰਘ ਕੈਂਥ ਸੰਗਰੂਰ, ਗੁਰਦੀਪ ਸਿੰਘ ਮਾਖਾ ਮਾਨਸਾ, ਲਖਵੀਰ ਸਿੰਘ ਨਿੱਕਾ ਬਠਿੰਡਾ, ਹਰਦੇਵ ਸਿੰਘ ਮੋਗਾ, ਮੰਦਰ ਸਿੰਘ ਸਰਾਈਨਾਗਾ ਸ੍ਰੀ ਮੁਕਤਸਰ ਸਾਹਿਬ, ਬਲਵਿੰਦਰ ਸਿੰਘ ਫਿਰੋਜ਼ਪੁਰ, (ਸਾਰੇ ਜ਼ਿਲਾ ਪ੍ਰਧਾਨ) ਆਦਿ ਸ਼ਾਮਲ ਸਨ।