ਸਿੰਘੂ ਬਾਰਡਰ ‘ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਕ ਵਿਅਕਤੀ ਵਲੋਂ ਬੇਅਦਬੀ ਕੀਤੀ ਗਈ। ਜਿਸ ਕਾਰਨ ਨਿਹੰਗ ਸਿੰਘਾਂ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਸਦੀ ਲਾਸ਼ ਸੋਨੀਪਤ ਦੀ ਸਿੰਘੂ ਬਾਰਡਰ ‘ਤੇ ਲਟਕਾ ਦਿੱਤੀ।
ਇਸ ਮਾਮਲੇ ‘ਚ ਸੰਯੁਕਤ ਕਿਸਾਨ ਮੋਰਚਾ ਨੇ ਅੱਜ ਸਿੰਘੂ ਸਰਹੱਦ ‘ਤੇ ਮੀਟਿੰਗ ਬੁਲਾਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮੀਟਿੰਗ ਦੁਪਹਿਰ ਹੋਣੀ ਹੈ। ਪਰ ਅੱਜ ਤੱਕ ਬਲਬੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚਡੂਨੀ ਅਤੇ ਰਜਿੰਦਰ ਦੀਪ ਸਿੰਘਵਾਲਾ ਵਰਗੇ ਵੱਡੇ ਕਿਸਾਨ ਆਗੂ ਸਿੰਗੂ ਸਰਹੱਦ ਤੇ ਨਹੀਂ ਪਹੁੰਚੇ। ਘਟਨਾ ਦੇ ਕਈ ਵੀਡੀਓ ਵਾਇਰਲ ਹੋ ਰਹੇ ਹਨ। ਬੇਅਦਬੀ ਦੀ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਦਾ ਨਿਹੰਗ ਫੌਜਾਂ ਨੇ ਪਹਿਲਾ ਹੱਥ ਵੱਢਿਆ ‘ਤੇ ਫਿਰ ਉਸ ਦੀ ਲਾਸ਼ ਨੂੰ ਪੁੱਠਾ ਲਟਕਾ ਦਿੱਤਾ। ਜਿਸ ਕਾਰਨ ਸਨਸਨੀ ਫੈਲ ਗਈ।