You are currently viewing ਭਗਵਾਨ ਵਾਲਮੀਕਿ ਪ੍ਰਗਟ ਦਿਵਸ ਦੇ ਸਬੰਧ ‘ਚ ਲਿਆਂਦੀ ਅਖੰਡ ਜੋਤ ਦਾ ਸ਼ਰਧਾ ਪੂਰਵਕ ਕੀਤਾ ਸਵਾਗਤ * ਵਿਸ਼ਾਲ ਸ਼ੋਭਾ ਯਾਤਰਾ 19 ਅਕਤੂਬਰ ਨੂੰ – ਅਸ਼ਵਨੀ ਬਘਾਣੀਆ

ਭਗਵਾਨ ਵਾਲਮੀਕਿ ਪ੍ਰਗਟ ਦਿਵਸ ਦੇ ਸਬੰਧ ‘ਚ ਲਿਆਂਦੀ ਅਖੰਡ ਜੋਤ ਦਾ ਸ਼ਰਧਾ ਪੂਰਵਕ ਕੀਤਾ ਸਵਾਗਤ * ਵਿਸ਼ਾਲ ਸ਼ੋਭਾ ਯਾਤਰਾ 19 ਅਕਤੂਬਰ ਨੂੰ – ਅਸ਼ਵਨੀ ਬਘਾਣੀਆ

ਫਗਵਾੜਾ 12 ਅਕਤੂਬਰ 

ਭਗਵਾਨ ਵਾਲਮੀਕਿ ਪ੍ਰਗਟ ਦਿਵਸ ਦੇ ਸਬੰਧ ਵਿਚ ਸਮਾਜ ਸੇਵਕ ਅਸ਼ਵਨੀ ਬਘਾਣੀਆ ਦੀ ਅਗਵਾਈ ਹੇਠ ਭਗਵਾਨ ਵਾਲਮੀਕਿ ਆਸ਼ਰਮ ਅੰਮ੍ਰਿਤਸਰ ਤੋਂ ਅਖੰਡ ਜੋਤ ਧੂਮਧਾਮ ਨਾਲ ਲਿਆਂਦੀ ਗਈ ਜਿਸਦਾ ਭਗਵਾਨ ਵਾਲਮੀਕਿ ਮੰਦਰ ਪਲਾਹੀ ਗੇਟ ਫਗਵਾੜਾ ਵਿਖੇ ਪੁੱਜਣ ਤੇ ਯੂਥ ਏਕਤਾ ਦਲ ਵਾਲਮੀਕਿ ਸਭਾ ਦੇ ਅਜੇ ਪਾਲ ਬਘਾਣੀਆ ਅਤੇ ਰਵੀਪਾਲ ਬਘਾਣੀਆ ਤੋਂ ਇਲਾਵਾ ਵੱਡੀ ਗਿਣਤੀ ‘ਚ ਹਾਜਰ ਹੋਈਆਂ ਸੰਗਤਾਂ ਵਲੋਂ ਬਹੁਤ ਹੀ ਸ਼ਰਧਾ ਪੂਰਵਕ ਸਵਾਗਤ ਕੀਤਾ ਗਿਆ। ਸੰਗਤਾਂ ਨੇ ਉਤਸ਼ਾਹ ਨਾਲ ਫੁੱਲਾਂ ਦੀ ਵਰਖਾ ਵੀ ਕੀਤੀ ਅਤੇ ਭਗਵਾਨ ਵਾਲਮੀਕਿ ਜੀ ਦੇ ਅਸਮਾਨ ਗੁੰਜਾਊ ਜੈਕਾਰੇ ਲਗਾਏ। ਇਸ ਮੌਕੇ ਅਸ਼ਵਨੀ ਬਘਾਣੀਆ ਨੇ ਦੱਸਿਆ ਕਿ ਭਗਵਾਨ ਵਾਲਮੀਕਿ ਆਸ਼ਰਮ ਅੰਮ੍ਰਿਤਸਰ ਦੇ ਸ਼੍ਰਾਈਨ ਬੋਰਡ ਦੇ ਜਨਰਲ ਮੈਨੇਜਰ ਪਰਵਿੰਦਰ ਕਲਿਆਣ ਤੋਂ ਇਲਾਵਾ ਦਰਸ਼ਨ ਪਟਾਕਾ (ਕੁਮਾਰ ਜੀ), ਬੋਬੀ ਅਟਵਾਲ, ਹੈੱਪੀ ਭੀਲ ਅਤੇ ਗੁਰੂ ਗਿਆਨ ਨਾਥ ਤੇ ਆਸ਼ਰਮ ਦੇ ਗੱਦੀ ਨਸ਼ੀਨ ਸ੍ਰੀ ਗਿਰਧਾਰੀ ਨਾਥ ਜੀ ਵਲੋਂ ਫਗਵਾੜਾ ਤੋਂ ਅਖੰਡ ਜੋਤ ਲੈਣ ਪੁੱਜੀ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ। ਉਹਨਾਂ ਦੱਸਿਆ ਕਿ 19 ਅਕਤੂਬਰ ਦਿਨ ਮੰਗਲਵਾਰ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾਵੇਗੀ ਅਤੇ 20 ਅਕਤੂਬਰ ਦਿਨ ਬੁੱਧਵਾਰ ਨੂੰ ਧੂਮਧਾਮ ਨਾਲ ਪ੍ਰਗਟ ਦਿਵਸ ਮਨਾਉਂਦੇ ਹੋਏ ਮੰੰਦਰ ਵਿਖੇ ਧਾਰਮਿਕ ਸਮਾਗਮ ਬਹੁਤ ਹੀ ਸ਼ਰਧਾ ਪੂਰਵਕ ਕਰਵਾਇਆ ਜਾਵੇਗਾ। ਉਹਨਾਂ ਸਮੂਹ ਸੰਗਤ ਨੂੰ ਪੁਰਜੋਰ ਅਪੀਲ ਕੀਤੀ ਕਿ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਆਯਜਿਤ ਹੋਣ ਵਾਲੀ ਸ਼ੋਭਾ ਯਾਤਰਾ ਅਤੇ ਧਾਰਮਿਕ ਸਮਾਗਮ ਵਿਚ ਪਰਿਵਾਰਾਂ ਸਮੇਤ ਹਾਜਰੀ ਲਗਵਾ ਕੇ ਭਗਵਾਨ ਵਾਲਮੀਕਿ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਰੋਹਿਤ ਸੇਠੀ, ਮਨਜੀਤ ਸਿੰਘ, ਸ਼ਿਵਮ ਮੱਟੂ, ਬਿੰਦੂ  ਬਘਾਣੀਆ, ਸਮੀਰ ਬਘਾਣੀਆ, ਸਚਿਨ ਸਲਹੋਤਰਾ, ਹੈਰੀ ਫਗਵਾੜਾ, ਸੁਲਤਾਨ ਮੁਹੰਮਦ, ਇੰਦਰ ਸਿੰਘ, ਸਨੀ ਮਹਿੰਦੀ ਆਦਿ ਹਾਜਰ ਸਨ।