ਫਗਵਾੜਾ 12 ਅਕਤੂਬਰ
ਪੰਜਾਬ ਸਰਕਾਰ ਵਲੋਂ ਗਠਿਤ ਵੱਖ-ਵੱਖ ਬਿਰਾਦਰੀਆਂ ਦੇ ਬੋਰਡ ਚੇਅਰਮੈਨਾਂ ਅਤੇ ਵਾਈਸ ਚੇਅਰਮੈਨਾਂ ਦਾ ਇਕ ਵਫ਼ਦ ਪੰਜਾਬ ਦੇ ਡਿਪਟੀ ਸੀ.ਐਮ. ਸੁਖਜਿੰਦਰ ਸਿੰਘ ਰੰਧਾਵਾ, ਨਵਨਿਯੁਕਤ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾਂ ਤੇ ਸੰਗਤ ਸਿੰਘ ਗਿਲਜੀਆਂ ਨੂੰ ਮਿਲਿਆ। ਵਫ਼ਦ ਵਿਚ ਸ਼ਾਮਲ ਪ੍ਰਜਾਪਤੀ ਭਲਾਈ ਬੋਰਡ ਦੇ ਚੇਅਰਮੈਨ ਮਾਸਟਰ ਬਿ੍ਰਜ ਲਾਲ, ਸੀਨੀਅਰ ਵਾਈਸ ਚੇਅਰਮੈਨ ਬਿ੍ਰਜ ਲਾਲ, ਵਾਈਸ ਚੇਅਰਮੈਨ ਅਮਰਜੀਤ ਸਿੰਘ ਨਿੱਜਰ ਅਤੇ ਕੰਬੋਜ਼ ਭਲਾਈ ਬੋਰਡ ਦੇ ਚੇਅਰਮੈਨ ਜਸਪਾਲ ਧੰਜੂੁ, ਉੂਧਮ ਸਿੰਘ ਸੀਨੀਅਰ ਵਾਈਸ ਚੇਅਰਮੈਨ, ਬਲਕਾਰ ਜੋਸਨ ਵਾਈਸ ਚੇਅਰਮੈਨ, ਸੈਣੀ ਭਲਾਈ ਬੋਰਡ ਤੋਂ ਡਾ. ਗੁਰਨਾਮ ਸਿੰਘ, ਰਾਮਗੜ੍ਹੀਆ ਭਲਾਈ ਬੋਰਡ ਤੋਂ ਦਰਸ਼ਣ ਸਿੰਘ ਵਾਈਸ ਚੇਅਰਮੈਨ, ਰਾਏ ਸਿੱਖ ਬੋਰਡ ਦੇ ਚੇਅਰਮੈਨ ਕਰਮਜੀਤ ਸਿੰਘ ਤੋਂ ਇਲਾਵਾ ਭਾਰਤੀਯ ਪ੍ਰਜਾਪਤੀ ਹੀਰੋਜ਼ ਓਰਗਨਾਈਜ਼ਏਸ਼ਨ ਦੇ ਕਾਰਜਕਾਰੀ ਮੈਂਬਰ ਹਰਜਿੰਦਰ ਸਿੰਘ ਤਲਵਾੜ ਨੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਰਕਾਰ ਦੇ ਨਵਨਿਯੁਕਤ ਕੈਬਿਨੇਟ ਮੰਤਰੀਆਂ ਨੂੰ ਆਪਣੀਆਂ ਸ਼ੁੱਭ ਇੱਛਾਵਾਂ ਭੇਂਟ ਕਰਦਿਆਂ ਆਪਣੇ-ਆਪਣੇ ਸਮਾਜ ਦੀਆਂ ਮੁਸ਼ਕਲਾਂ ਨਾਲ ਜਾਣੂ ਕਰਵਾਇਆ ਅਤੇ ਹਰ ਵਰਗ ਦੀ ਭਲਾਈ ਦੀਆਂ ਯੋਜਨਾਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ਇਸ ਮੁਲਾਕਾਤ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਜਾਪਤੀ ਬੋਰਡ ਪੰਜਾਬ ਦੇ ਉਪ ਚੇਅਰਮੈਨ ਅਮਰਜੀਤ ਸਿੰਘ ਨਿੱਜਰ ਨੇ ਦੱਸਿਆ ਕਿ ਉਪ ਮੁੱਖ ਮੰਤਰੀ ਰੰਧਾਵਾ ਸਮੇਤ ਕੈਬਨਿਟ ਮੰਤਰੀਆਂ ਨੇ ਭਰੋਸਾ ਦਿੱਤਾ ਹੈ ਕਿ ਹਰ ਸਮਾਜ ਨੂੰ ਬਣਦਾ ਹੱਕ ਦਿਤਾ ਜਾਵੇਗਾ। ਚਰਨਜੀਤ ਸਿੰਘ ਚੰਨੀ ਸਰਕਾਰ ਜਲਦੀ ਹੀ ਭਲਾਈ ਯੋਜਨਾਵਾਂ ਬਣਾ ਕੇ ਲਾਗੂ ਕਰੇਗੀ।