You are currently viewing ਫਗਵਾੜੇ ਮੈਡੀਕਲ ਸਟੋਰ ਦੇ ਮਾਲਕ ਤੇ ਕੁਜ ਵਿਅਕਤੀਆਂ ਵਲੋਂ ਕੀਤਾ ਹਮਲਾ

ਫਗਵਾੜੇ ਮੈਡੀਕਲ ਸਟੋਰ ਦੇ ਮਾਲਕ ਤੇ ਕੁਜ ਵਿਅਕਤੀਆਂ ਵਲੋਂ ਕੀਤਾ ਹਮਲਾ

ਫਗਵਾੜਾ ਸ਼ਹਿਰ ਦੇ ਮੁਹੱਲਾ ਸਤਨਾਮਪੁਰਾ ਵਿਖੇ ਇੱਕ ਮੈਡੀਕਲ ਸਟੋਰ ਦੇ ਮਾਲਕ ਉੱਤੇ ਕੁਝ ਲੋਕਾਂ ਵਲੋਂ ਉਸ ‘ਤੇੇ ਹਮਲਾ ਕਰਕੇ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।ਮਿਲੀ ਜਾਣਕਾਰੀ ਅਨੁਸਾਰ ਜਖ਼ਮੀ ਹਾਲਤ ਵਿੱਚ ਮੈਡੀਕਲ ਸਟੋਰ ਦੇ ਮਾਲਕ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿਨ੍ਹਾਂ ਦੀ ਪਛਾਣ ਰਾਜ ਕੁਮਾਰ ਅਤੇ ਉਸ ਦੇ ਭਰਾ ਰਜਿਦਰ ਕੁਮਾਰ ਪੁੱਤਰ ਲਸ਼ਮਣ ਦਾਸ ਵਾਸੀ ਨਿਊ ਮਾਨਸਾ ਦੇਵੀ ਨਗਰ ਵਜੋਂ ਹੋਈ ਹੈ।ਗੱਲਬਾਤ ਕਰਦਿਆਂ ਸਿਵਲ ਹਸਪਤਾਲ ਵਿੱਚ ਰਾਜ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਸਤਨਾਮਪੁਰਾ ਵਿੱਚ ਇੱਕ ਮੈਡੀਕਲ ਸਟੋਰ ਚਲਾ ਰਿਹਾ ਹੈ। ਅੱਜ ਧੀਰਜ ਭੱਲਾ ਦੋ ਤਿਨ ਵਾਰ ਝਗੜਾ ਕਰਨ ਲਈ ਉਸਦੀ ਦੁਕਾਨ ਤੇ ਆਇਆ।

ਰੋਕਣ ‘ਤੇ ਉਸ ਨੇ ਆਪਣੇ 5-6 ਸਾਥੀਆਂ ਨਾਲ ਉਸ ਦੀ ਦੁਕਾਨ’ ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦੀ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ।ਦੂਜੇ ਪਾਸੇ ਧੀਰਜ ਭੱਲਾ ਪੁੱਤਰ ਅਸ਼ੋਕ ਭੱਲਾ ਅਤੇ ਉਸਦੀ ਪਤਨੀ ਅਜਲੀ ਵਾਸੀ ਸਤਨਾਮਪੁਰਾ ਨੂ ਵੀ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਗੱਲਬਾਤ ਕਰਦਿਆਂ ਧੀਰਜ ਭੱਲਾ ਨੇ ਰਾਜ ਕੁਮਾਰ ਅਤੇ ਉਸ ਦੇ ਭਰਾ ਰਜਿਦਰ ਕੁਮਾਰ ਤੇ ਆਰੋਪ ਲਗਾਉਦਿਆਂ ਕਿਹਾ ਕਿ ਰਾਜ ਕੁਮਾਰ ਅਤੇ ਉਸ ਦੇ ਭਰਾ ਰਜਿਦਰ ਕੁਮਾਰ ਨੇ ਸਾਥੀਆਂ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ ਹੈ। ਡਾਕਟਰਾਂ ਨੇ ਦੋਵਾਂ ਧਿਰਾਂ ਦਾ ਇਲਾਜ ਕਰ ਪੁਲਿਸ ਨੂ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਤੇ ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।