You are currently viewing ਪੰਜਾਬ ਸਣੇ ਹੋਰ ਰਾਜਾਂ ‘ਚ ਬੱਤੀ ਗੁਲ ਹੋਣ ਦੀ ਚਿੰਤਾ ਵਿਚਕਾਰ ਕੇਂਦਰ ਨੇ ਕੀ ਕਿਹਾ, ਜਾਣੋ 10 ਵੱਡੀਆਂ ਗੱਲਾਂ

ਪੰਜਾਬ ਸਣੇ ਹੋਰ ਰਾਜਾਂ ‘ਚ ਬੱਤੀ ਗੁਲ ਹੋਣ ਦੀ ਚਿੰਤਾ ਵਿਚਕਾਰ ਕੇਂਦਰ ਨੇ ਕੀ ਕਿਹਾ, ਜਾਣੋ 10 ਵੱਡੀਆਂ ਗੱਲਾਂ

ਪੰਜਾਬ, ਦਿੱਲੀ ਸਣੇ ਕਈ ਰਾਜਾਂ ਵਿਚ ਬਲੈਕਆਊਟ ਦੀਆਂ ਚਿੰਤਾਵਾਂ ਦਰਮਿਆਨ ਕੇਂਦਰ ਸਰਕਾਰ ਨੇ ਕਿਹਾ ਕਿ ਬਿਜਲੀ ਯੰਤਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਕੋਲੇ ਦੀ ਭਾਰੀ ਕਮੀ ਨੂੰ ਅਗਲੇ ਕੁਝ ਦਿਨਾਂ ਵਿਚ ਕੰਟਰੋਲ ਕੀਤਾ ਜਾਵੇਗਾ। ਕੇਂਦਰ ਨੇ ਕਿਹਾ ਕਿ ਕਮੀ ਵੈਸ਼ਵਿਕ ਕੋਲੇ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਹੈ। ਦੇਸ਼ ਦੇ ਕਈ ਸੂਬਿਆਂ ਵਿਚ ਕੋਲੇ ਦੀ ਕਮੀ ਦੇ ਚੱਲਦਿਆਂ ਬਿਜਲੀ ਸੰਕਟ ਵੱਧ ਗਿਆ ਹੈ। ਸੂਬਿਆਂ ਕੋਲ ਕੋਲੇ ਦਾ ਬਹੁਤ ਹੀ ਘੱਟ ਸਟਾਕ ਬਚਿਆ ਹੈ। ਅਜਿਹੇ ਵਿਚ ਕੋਲਾ ਆਧਾਰਿਤ ਥਰਮਲ ਪਾਵਰ ਪਲਾਂਟਾਂ ਲਈ ਸਪਲਾਈ ਨੂੰ ਪੂਰਾ ਕਰਨਾ ਵੱਡੀ ਚੁਣੌਤੀ ਹੈ, ਜਿਸ ਤੋਂ ਬਾਅਦ ਊਰਜਾ ਮੰਤਰਾਲਾ ਹਰਕਤ ਵਿਚ ਆਇਆ ਹੈ।

  1. ਪੰਜਾਬ, ਦਿੱਲੀ, ਰਾਜਸਥਾਨ, ਤਾਮਿਲਨਾਡੂ, ਗੁਜਰਾਤ ਸਣੇ ਕਈ ਰਾਜਾਂ ਵਿਚ ਬਲੈਕਆਊਟ ਨੂੰ ਲੈ ਕੇ ਚਿੰਤਾ ਵਧ ਗਈ ਹੈ। ਇਸ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਬਿਜਲੀ ਯੰਤਰਾਂ ਨਾਲ ਕੋਲੇ ਦੀ ਸਪਲਾਈ ਵਿਚ ਸੁਧਾਰ ਨਾ ਹੋਇਆ ਤਾਂ ਅਗਲੇ ਦੋ ਦਿਨਾਂ ਵਿਚ ਰਾਜਧਾਨੀ ਦਿੱਲੀ ਨੂੰ ਵੀ ‘ਬਲੈਕ ਆਊਟ’ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
  2. ਕੇਂਦਰੀ ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਸੀ ਕਿ ਕੋਲੇ ਦੀ ਕੌਮਾਂਤਰੀ ਕੀਮਤ ਵਿਚ ਵਾਧਾ ਤੇ ਭਾਰੀ ਮੀਂਹ ਦੀ ਵਜ੍ਹਾ ਨਾਲ ਇਸ ਸਾਲ ਦੇਸ਼ ਵਿਚ ਇਸ ਦੀ ਕਮੀ ਦਰਜ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਪਿਛਲੇ ਕਈ ਸਾਲਾਂ ਨਾਲ ਇਸ ਦੀ ਤੁਲਨਾ ਕਰਦੇ ਹੋ ਤਾਂ ਸਤੰਬਰ ਤੇ ਅਕਤੂਬਰ ਵਿਚ ਕੋਲੇ ਦਾ ਉਤਪਾਦਨ ਤੇ ਡਿਸਪੈਚ ਸਭ ਤੋਂ ਵੱਧ ਰਿਹਾ ਹੈ। ਅਗਲੇ 3 ਤੋਂ 4 ਦਿਨਾਂ ਵਿਚ ਚੀਜ਼ਾਂ ਠੀਕ ਹੋ ਜਾਣਗੀਆਂ।
  3. ਕੇਂਦਰੀ ਬਿਜਲੀ ਮੰਤਰੀ ਆਰ. ਕੇ. ਸਿੰਘ ਨੇ ਕਿਹਾ ਕਿ ਕੋਲੇ ਦੀ ਕਮੀ ਨੂੰ ਲੈ ਕੇ ਬੇਵਜ੍ਹਾ ਦਹਿਸ਼ਤ ਪੈਦਾ ਕੀਤੀ ਗਈ ਹੈ। ਇਹ ਗੇਲ ਤੇ ਟਾਟਾ ਦੇ ਗਲਤ ਕਮਿਊਨੀਕੇਸ਼ਨ ਕਾਰਨ ਹੈ। ਉਨ੍ਹਾਂ ਕਿਹਾ ਕਿ ਦੇਸ਼ ਕੋਲ ਚਾਰ ਦਿਨ ਦਾ ਸਟਾਕ ਹੈ। ਮੰਤਰੀ ਨੇ ਕਿਹਾ ਕਿ ਸਾਡੇ ਕੋਲ ਲੋੜੀਂਦੀ ਬਿਜਲੀ ਉਪਲਬਧ ਹੈ। ਅਸੀਂ ਪੂਰੇ ਦੇਸ਼ ਨੂੰ ਬਿਜਲੀ ਦੀ ਸਪਲਾਈ ਕਰ ਰਹੇ ਹਾਂ। ਜਿਸ ਕਿਸੇ ਨੂੰ ਚਾਹੀਦੀ ਹੈ, ਮੈਨੂੰ ਕਹੇ, ਮੈਂ ਇਸ ਦੀ ਸਪਲਾਈ ਕਰਾਂਗਾ।”
  4. ਹੋਰ ਦੱਸਦਿਆਂ ਕੇਂਦਰੀ ਬਿਜਲੀ ਮੰਤਰੀ ਨੇ ਕਿਹਾ ਕਿ ਮਾਨਸੂਨ ਦੌਰਾਨ ਸਪਲਾਈ ਹਰ ਵਾਰ ਘੱਟਦੀ ਹੈ ਕਿਉਂਕਿ ਖਾਨਾਂ ਵਿਚ ਹੜ੍ਹ ਆ ਜਾਂਦੇ ਹਨ ਪਰ ਮੰਗ ਜ਼ਿਆਦਾ ਰਹਿੰਦੀ ਹੈ ਤੇ ਅਕਤੂਬਰ ਤੋਂ ਜਿਵੇਂ-ਜਿਵੇਂ ਮੰਗ ਘੱਟਦੀ ਜਾਵੇਗੀ ਸਟਾਕ ਵਧੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਸਾਡੇ ਕੋਲ ਨਵੰਬਰ ਤੋਂ ਜੂਨ ਤੱਕ 17 ਦਿਨਾਂ ਦਾ ਕੋਲਾ ਸਟਾਕ ਹੋਇਆ ਕਰਦਾ ਸੀ।
  5. ਕੋਲਾ ਮੰਤਰਾਲੇ ਨੇ ਨੋਟਿਸ ਲੈਂਦਿਆਂ ਕਿਹਾ ਕਿ ਕੋਲਾ ਮੰਤਰਾਲੇ ਦੀ ਅਗਵਾਈ ਵਾਲਾ ਇੱਕ ਅੰਤਰ-ਮੰਤਰਾਲਾ ਦਾ ਸਮੂਹ ਹਫ਼ਤੇ ਵਿੱਚ ਦੋ ਵਾਰ ਕੋਲੇ ਦੇ ਭੰਡਾਰ ‘ਤੇ ਨਜ਼ਰ ਬਣਾਏ ਹੋਏ ਹਨ। ਮੰਤਰਾਲੇ ਨੇ ਭਰੋਸਾ ਦਿੱਤਾ ਹੈ ਕਿ ਉਹ ਅਗਲੇ ਤਿੰਨ ਦਿਨਾਂ ਵਿੱਚ ਪ੍ਰਤੀ ਦਿਨ 1.6 ਮੀਟਰਕ ਟਨ ਕੋਲਾ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ 1.7 ਮੀਟਰਕ ਟਨ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨਗੇ।
  6. ਸਰਕਾਰ ਨੇ ਬਿਜਲੀ ਯੰਤਰਾਂ ਵਿੱਚ ਕੋਲੇ ਦੇ ਭੰਡਾਰ ਵਿੱਚ ਕਮੀ ਦੇ ਚਾਰ ਕਾਰਨਾਂ ਦੱਸੇ। ਅਰਥ ਵਿਵਸਥਾ ਦੇ ਦੁਬਾਰਾ ਤੋਂ ਪਟੜੀ ‘ਤੇ ਆਉਣ ਕਾਰਨ ਮੰਗ ਕਾਫੀ ਵਧੀ ਹੈ, ਕੋਲਾ ਖਾਨ ਖੇਤਰਾਂ ਵਿੱਚ ਭਾਰੀ ਮੀਂਹ, ਆਯਾਤ ਕੀਤੇ ਕੋਲੇ ਅਤੇ ਵਿਰਾਸਤੀ ਮੁੱਦਿਆਂ ਵਿੱਚ ਵਾਧਾ ਅਤੇ ਮਹਾਰਾਸ਼ਟਰ, ਰਾਜਸਥਾਨ , ਤਾਮਿਲਨਾਡੂ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਰਗੇ ਕੁਝ ਰਾਜਾਂ ਵਿੱਚ ਕੋਲਾ ਕੰਪਨੀਆਂ ਦੇ ਭਾਰੀ ਬਕਾਏ ਇਸ ਸੰਕਟ ਦਾ ਕਾਰਨ ਹੋ ਸਕਦੇ ਹਨ।
  7. ਛੱਤੀਸਗੜ੍ਹ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਿਜਲੀ ਸਪਲਾਈ ਵਿਚ ਕੋਈ ਕਮੀ ਨਾ ਆਵੇ। ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ਸਾਡੇ ਅਧਿਕਾਰੀ ਕੋਲੇ ਦੀ ਲੋੜੀਂਦੀ ਸਪਲਾਈ ਬਣਾਉਣ ਲਈ ਪੂਰੇ ਯਤਨ ਕਰ ਰਹੇ ਹਨ। ਇਹ ਯਕੀਨੀ ਬਣਾਉਣ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਪਲਾਈ ਵਿਚ ਕੋਈ ਕਮੀ ਨਾ ਆਵੇ।
  8. ਥਰਮਲ ਪਾਵਰ ਪਲਾਂਟਾਂ ਵਿਚ ਕੋਲੇ ਦੀ ਭਾਰੀ ਕਮੀ ਕਾਰਨ ਪੰਜਾਬ ਨੇ ਪਹਿਲਾਂ ਹੀ ਕਈ ਥਾਵਾਂ ਉਤੇ ਰੋਟੇਸ਼ਨਲ ਲੋਡ ਸ਼ੇਡਿੰਗ ਲਗਾ ਦਿੱਤੀ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਕ ਅਧਿਕਾਰੀ ਨੇ ਕਿਹਾ ਕਿ ਯੰਤਰਾਂ ਵਿਚ ਪੰਜ ਦਿਨਾਂ ਤੱਕ ਕੋਲੇ ਦਾ ਸਟਾਕ ਬਚਿਆ ਹੈ।

9. ਦੱਖਣ ‘ਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ. ਐੱਸ. ਜਗਨ ਮੋਹਨ ਰੈੱਡੀ ਨੇ ਹਾਲਾਤ ਨੂੰ ਕਾਫੀ ਨਾਜ਼ੁਕ ਦੱਸਿਆ ਤੇ ਪ੍ਰਧਾਨ                  ਮੰਤਰੀ ਨਰਿੰਦਰ ਮੋਦੀ ਨੂੰ ਤੁਰੰਤ ਇਸ ‘ਤੇ ਧਿਆਨ ਦੇਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਕੋਲੇ ਦੀ ਕਮੀ ਕਾਰਨ ਬਿਜਲੀ ਖੇਤਰ ਨੂੰ             ਉਥਲ-ਪੁਥਲ ਵੱਲ ਧਕੇਲਿਆ ਜਾ ਰਿਹਾ ਹੈ।