You are currently viewing ਮੋਦੀ ਤੇ ਯੋਗੀ ਦੇ ਰਾਜ ਵਿਚ ਅਰਾਜਕਤਾ ਵਲ ਜਾ ਰਿਹਾ ਭਾਰਤ – ਅਮਰਜੀਤ ਸਿੰਘ ਨਿੱਜਰ * ਕੇਂਦਰੀ ਮੰਤਰੀ ਦੇ ਪੁੱਤਰ ਦੀ ਹੋਵੇ ਤੁਰੰਤ ਗਿਰਫਤਾਰੀ

ਮੋਦੀ ਤੇ ਯੋਗੀ ਦੇ ਰਾਜ ਵਿਚ ਅਰਾਜਕਤਾ ਵਲ ਜਾ ਰਿਹਾ ਭਾਰਤ – ਅਮਰਜੀਤ ਸਿੰਘ ਨਿੱਜਰ * ਕੇਂਦਰੀ ਮੰਤਰੀ ਦੇ ਪੁੱਤਰ ਦੀ ਹੋਵੇ ਤੁਰੰਤ ਗਿਰਫਤਾਰੀ

ਫਗਵਾੜਾ 7 ਅਕਤੂਬਰ
ਪ੍ਰਜਾਪਤੀ ਭਲਾਈ ਬੋਰਡ ਪੰਜਾਬ ਦੇ ਵਾਈਸ ਚੇਅਰਮੈਨ ਅਮਰਜੀਤ ਸਿੰਘ ਨਿੱਜਰ ਨੇ ਯੂਪੀ ਦੇ ਲਖੀਮਪੁਰ ਖੀਰੀ ਵਿਖੇ ਚਾਰ ਕਿਸਾਨਾ ਨੂੰ ਗੱਡੀ ਹੇਠ ਕੁਚਲ ਕੇ ਮਾਰਨ ਦੀ ਸਖਤ ਨਖੇਦੀ ਕੀਤੀ ਹੈ। ਉਹਨਾਂ ਕਿਹਾ ਕਿ ਇਹ ਘਟਨਾ ਬਹੁਤ ਹੀ ਗੈਰ ਮਨੁੱਖੀ ਹੈ। ਕਿਸਾਨ ਪਹਿਲਾਂ ਹੀ ਕੇਂਦਰ ਸਰਕਾਰ ਅਤੇ ਭਾਜਪਾ ਤੋਂ ਨਾਰਾਜ ਹਨ ਪਰ ਹੁਣ ਜੋ ਧੱਕੇਸ਼ਾਹੀ ਯੋਗੀ ਰਾਜ ਵਿਚ ਕੇਂਦਰੀ ਮੰਤਰੀ ਤੇ ਉਸਦੇ ਪੁੱਤਰ ਨੇ ਕੀਤੀ ਹੈ ਉਹ ਬਰਦਾਸ਼ਤ ਕਰਨ ਯੋਗ ਨਹੀਂ ਹੈ। ਮੰਦਭਾਗੀ ਗੱਲ ਤਾਂ ਇਹ ਹੈ ਕਿ ਮੋਦੀ ਸਰਕਾਰ ਨੇ ਹੁਣ ਤੱਕ ਵੀ ਕੇਂਦਰੀ ਮੰਤਰੀ ਨੂੰ ਬਰਖਾਸਤ ਨਹੀਂ ਕੀਤਾ ਹੈ ਜਦਕਿ ਕਿਸਾਨਾਂ ਨੂੰ ਧਮਕੀ ਵਾਲੀਆਂ ਉਸਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਈਰਲ ਹਨ। ਮੌਕੇ ਦੇ ਗਵਾਹਾਂ ਦਾ ਵੀ ਕਹਿਣਾ ਹੈ ਕਿ ਕੇਂਦਰੀ ਮੰਤਰੀ ਅਜੇ ਮਿਸ਼ਰਾ ਦਾ ਲੜਕਾ ਅਸ਼ੀਸ਼ ਮਿਸ਼ਰਾ ਕਿਸਾਨਾ ਨੂੰ ਗੱਡੀ ਥੱਲੇ ਦੇ ਕੇ ਮੌਕੇ ਭੱਜਿਆ ਹੈ। ਕੇਂਦਰੀ ਮੰਤਰੀ ਅਹੁਦੇ ਦੀ ਦੁਰਵਰਤੋਂ ਕਰਕੇ ਸਬੂਤਾਂ ਨੂੰ ਖੁਰਦ ਬੁਰਦ ਕਰ ਸਕਦਾ ਹੈ ਇਸ ਲਈ ਮੰਤਰੀ ਦੀ ਬਰਖਾਸਤਗੀ ਅਤੇ ਉਸਦੇ ਪੁੱਤਰ ਦੀ ਗਿਰਫਤਾਰੀ ਤੁਰੰਤ ਹੋਣੀ ਚਾਹੀਦੀ ਹੈ। ਇਸ ਦੌਰਾਨ ਭਾਰਤੀਆ ਪਰਜਾਪਤੀ ਹੀਰੋ ਆਰਗੇਨਾਈਜੇਸ਼ਨ ਦੇ ਰਾਸ਼ਟਰੀ ਸਕੱਤਰ ਗੁਰਮੁਖ ਸੁਕਲਾਨੀ, ਸੂਬਾ ਮੀਤ ਪ੍ਰਧਾਨ ਅਸ਼ੋਕ ਮਨੀਲਾ, ਸੂਬਾ ਜਨਰਲ ਸਕੱਤਰ ਗੁਰਦੇਵ ਬੈਸਲ, ਜਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਤਲਵਾੜ, ਜਿਲ੍ਹਾ ਮੀਤ ਪ੍ਰਧਾਨ ਬਲਵੰਤ ਸਿੰਘ ਸੰਗਰ ਤੋਂ ਇਲਾਵਾ ਹਰਜਿੰਦਰ ਸਿੰਘ ਤਲਵਾੜ, ਸੂਬੇਦਾਰ ਅਮਰਜੀਤ ਕੁਮਾਰ ਤੇ ਦਰਸ਼ਨ ਸਿੰਘ ਸੀਨੀਅਰ ਐਡਵੋਕੇਟ ਨੇ ਵੀ ਲਖੀਮਪੁਰ ਖੀਰੀ ਘਟਨਾ ਦੀ ਸਖ਼ਤ ਨਖੇਦੀ ਕਰਦਿਆਂ ਕੇਂਦਰੀ ਮੰਤਰੀ ਦੇ ਦੋਸ਼ੀ ਪੁੱਤਰ ਸਮੇਤ ਵਾਰਦਾਤ ਵਿਚ ਸ਼ਾਮਲ ਉਸਦੇ ਸਾਥੀਆਂ ਨੂੰ ਤੁਰੰਤ ਗਿ੍ਰਫਤਾਰ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਅਤੇ ਯੂਪੀ ਦੀ ਯੋਗੀ ਸਰਕਾਰ ਦੇ ਰਾਜ ਵਿਚ ਇਸ ਕਦਰ ਅਰਾਜਕਤਾ ਫੈਲੀ ਹੋਈ ਹੈ ਕਿ ਲੋਕ ਇਹਨਾਂ ਤੋਂ ਤੰਗ ਆ ਗਏ ਹਨ। ਲੋਕਤੰਤਰ ਦਾ ਘਾਣ ਕਰਨ ਵਾਲੀਆਂ ਸਰਕਾਰਾਂ ਨੂੰ ਸੱਤਾ ਵਿਚ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਉਹਨਾਂ ਯੂਪੀ ਦੇ ਮੁੱਖ ਮੰਤਰੀ ਅਦਿਤਯਾਨਾਥ ਯੋਗੀ ਤੋਂ ਵੀ ਘਟਨਾ ਦੀ ਜਿੰਮੇਵਾਰੀ ਲੈਂਦੇ ਹੋਏ ਅਸਤੀਫ ਦੇਣ ਦੀ ਮੰਗ ਕੀਤੀ ਹੈ।