You are currently viewing ਲਖੀਮਪੁਰ-ਖੀਰੀ ਘਟਨਾ : ਕਿਸਾਨ ਕੱਲ੍ਹ ਦੇਸ਼ ਭਰ ‘ਚ ਇਨ੍ਹਾਂ ਥਾਵਾਂ ‘ਤੇ ਕਰਨਗੇ ਪ੍ਰਦਰਸ਼ਨ

ਲਖੀਮਪੁਰ-ਖੀਰੀ ਘਟਨਾ : ਕਿਸਾਨ ਕੱਲ੍ਹ ਦੇਸ਼ ਭਰ ‘ਚ ਇਨ੍ਹਾਂ ਥਾਵਾਂ ‘ਤੇ ਕਰਨਗੇ ਪ੍ਰਦਰਸ਼ਨ

ਅੱਜ ਲਖੀਮਪੁਰ-ਖੀਰੀ ਵਿੱਚ ਹੋਏ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਗੱਡੀ ਚੜ੍ਹਾਉਣ ਕਰਕੇ ਪੂਰੇ ਦੇਸ਼ ਦੇ ਕਿਸਾਨਾਂ ‘ਚ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਵਿਰੋਧ ਵਿੱਚ ਕਿਸਾਨ ਸੋਮਵਾਰ ਨੂੰ ਪੂਰੇ ਦੇਸ਼ ਵਿੱਚ ਡੀਸੀ ਦਫਤਰਾਂ ਦੇ ਅੱਗੇ ਧਰਨਾ ਦੇ ਕੇ ਮੁਜ਼ਾਹਰੇ ਕਰਨਗੇ।

farmers will stage
farmers will stage

ਇਹ ਧਰਨੇ ਕੱਲ੍ਹ ਸਵੇਰੇ 10 ਤੋਂ 2 ਵਜੇ ਤੱਕ ਦਿੱਤੇ ਜਾਣਗੇ। ਇਹ ਐਲਾਨ ਕਿਸਾਨ ਆਗੂ ਯੋਗੇਂਦਰ ਯਾਦਵ ਨੇ ਕੀਤਾ। ਇਸ ਘਟਨਾ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੁਰੰਤ ਕੇਂਦਰੀ ਗ੍ਰਹਿ ਮੰਤਰੀ ਅਜੈ ਮਿਸ਼ਰਾ ਟੇਨੀ ਨੂੰ ਬਰਖਾਸਤ ਕੀਤਾ ਜਾਵੇ ਅਤੇ ਮੰਤਰੀ ਦੇ ਪੁੱਤਰ ਅਸ਼ੀਸ਼ ਅਤੇ ਉਸਦੇ ਸਾਥੀ ਗੁੰਡਿਆਂ ਦੇ ਖਿਲਾਫ ਤੁਰੰਤ 302 (ਕਤਲ) ਦਾ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ ਅਤੇ ਜਾਂਚ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਉੱਤਰ ਪ੍ਰਦੇਸ਼ ਤੋਂ ਬਾਹਰ ਕੀਤੀ ਜਾਣੀ ਚਾਹੀਦੀ ਹੈ। ਲਖਨਊ ਦੇ ਪੁਲਿਸ ਹੈੱਡਕੁਆਰਟਰ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਹਿੰਸਾ ਵਿੱਚ ਚਾਰ ਕਿਸਾਨਾਂ ਸਮੇਤ ਅੱਠ ਲੋਕਾਂ ਦੀ ਮੌਤ ਹੋਈ ਹੈ।

ਦੱਸ ਦੇਈਏ ਅੱਜ ਇਥੇ ਉਪ ਮੁੱਖ ਮੰਤਰੀ ਦਾ ਵਿਰੋਧ ਕਰਨ ਆਏ ਕਿਸਾਨਾਂ ‘ਤੇ ਕੇਂਦਰੀ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੇ ਉਸ ਵੇਲੇ ਗੱਡੀ ਚੜ੍ਹਾ ਦਿੱਤੀ ਜਦੋਂ ਉਹ ਵਿਰੋਧ ਕਰਦੇ ਹੋਏ ਉਸ ਦੀ ਗੱਡੀ ਅੱਗੇ ਆ ਗਏ। ਇਸ ‘ਤੇ ਭੜਕੇ ਕਿਸਾਨਾਂ ਨੇ ਉਸ ਦੀਆਂ ਦੋ ਗੱਡੀਆਂ ਸਾੜ ਦਿੱਤੀਆਂ। ਘਟਨਾ ਦਾ ਪਤਾ ਲੱਗਦੇ ਹੀ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਏਡੀਜੀ ਲਾਅ ਐਂਡ ਆਰਡਰ ਅਤੇ ਆਈਜੀ ਲਕਸ਼ਮੀ ਸਿੰਘ ਸਣੇ ਸੀਨੀਅਰ ਅਧਿਕਾਰੀਆਂ ਨੂੰ ਲਖੀਮਪੁਰ ਪਹੁੰਚਣ ਦੇ ਹੁਕਮ ਦਿੱਤੇ।

ਉਥੇ ਹੀ ਸਿਆਸੀ ਪੱਧਰ ‘ਤੇ ਵੀ ਇਸ ਦੀ ਖੂਬ ਅਲੋਚਨਾ ਹੋ ਰਹੀ ਹੈ। ਇਸ ਘਟਨਾ ‘ਤੇ ਅਖਿਲੇਸ਼ ਯਾਦਵ ਨੇ ਇੱਕ ਟਵੀਟ ਕਰਕੇ ਲਿਖਿਆ ਕਿ ਭਾਜਪਾ ਸਰਕਾਰ ਦੇ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਵੱਲੋਂ ਸ਼ਾਂਤੀਪੂਰਵਕ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਕੁਚਲਣਾ ਬਹੁਤ ਹੀ ਗੈਰ-ਮਨੁੱਖੀ ਤੇ ਜ਼ਾਲਮਾਨਾ ਕਾਰਵਾਈ ਹੈ। ਸੂਬਾਈ ਭਾਜਪਾ ਵਰਕਰਾਂ ਦਾ ਜ਼ੁਲਮ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਇਹ ਸਥਿਤੀ ਬਣੀ ਰਹੀ ਤਾਂ ਯੂਪੀ ਵਿੱਚ ਭਾਜਪਾ ਨਾ ਤਾਂ ਗੱਡੀ ਰਾਹੀਂ ਚੱਲ ਸਕਣਗੇ, ਨਾ ਉਤਰ ਸਕਣਗੇ।