You are currently viewing ‘ਮੀਰਾ ਚਲੀ ਸਤਿਗੁਰੂ ਕੇ ਧਾਮ’ ਸਾਂਝੀਵਾਲਤਾ ਯਾਤਰਾ ਦਾ ਫਗਵਾੜਾ ‘ਚ ਆਗਮਨ 29 ਨਵੰਬਰ ਨੂੰ * ਗੁਰੂ ਰਵਿਦਾਸ ਮਹਾਰਾਜ ਤੇ ਮੀਰਾ ਨਾਲ ਸਬੰਧਤ ਚਿੰਨ੍ਹ ਹੋਣਗੇ ਸ਼ਰਧਾ ਦਾ ਕੇਂਦਰ * ਫੁੱਲਾਂ ਦੀ ਵਰਖਾ ਨਾਲ ਹੋਵੇਗਾ ਭਰਵਾਂ ਸਵਾਗਤ – ਮਹੰਤ ਪੁਰਸ਼ੋਤਮ ਦਾਸ

‘ਮੀਰਾ ਚਲੀ ਸਤਿਗੁਰੂ ਕੇ ਧਾਮ’ ਸਾਂਝੀਵਾਲਤਾ ਯਾਤਰਾ ਦਾ ਫਗਵਾੜਾ ‘ਚ ਆਗਮਨ 29 ਨਵੰਬਰ ਨੂੰ * ਗੁਰੂ ਰਵਿਦਾਸ ਮਹਾਰਾਜ ਤੇ ਮੀਰਾ ਨਾਲ ਸਬੰਧਤ ਚਿੰਨ੍ਹ ਹੋਣਗੇ ਸ਼ਰਧਾ ਦਾ ਕੇਂਦਰ * ਫੁੱਲਾਂ ਦੀ ਵਰਖਾ ਨਾਲ ਹੋਵੇਗਾ ਭਰਵਾਂ ਸਵਾਗਤ – ਮਹੰਤ ਪੁਰਸ਼ੋਤਮ ਦਾਸ

ਫਗਵਾੜਾ 30 ਸਤੰਬਰ
ਰਾਜਸਥਾਨ ਦੇ ਮੇੜਤਾ ਤੋਂ 19 ਨਵੰਬਰ ਨੂੰ ਚਾਲੇ ਪਾ ਰਹੀ ਸਾਂਝੀਵਾਲਤਾ ਯਾਤਰਾ ‘ਮੀਰਾ ਚਲੀ ਸਤਿਗੁਰ ਕੇ ਧਾਮ’ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਚਰਨਛੋਹ ਪ੍ਰਾਪਤ ਧਰਤੀ ਇਤਿਹਾਸਕ ਦੇਹਰਾ ਸ੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ ਫਗਵਾੜਾ ਵਿਖੇ 29 ਨਵੰਬਰ ਨੂੰ ਪਹੁੰਚੇਗੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੰਦਰ ਦੇ ਗੱਦੀ ਨਸ਼ੀਨ ਮਹੰਤ ਪੁਰਸ਼ੋਤਮ ਦਾਸ ਨੇ ਦੱਸਿਆ ਕਿ ਇਸ ਯਾਤਰਾ ਵਿਚ ਗੁਰੂ ਰਵਿਦਾਸ ਮਹਾਰਾਜ ਅਤੇ ਮੀਰਾ ਨਾਲ ਸਬੰਧਤ ਇਤਿਹਾਸਕ ਚਿੰਨ੍ਹ ਜਿਹਨਾਂ ਵਿਚ ਗੁਰੂ ਮਹਾਰਾਜ ਦਾ ਚਾਂਦੀ ਦਾ ਆਸਨ, ਖੜਾਉਂ, ਮੀਰਾ ਦਾ ਇਕ ਤਾਰਾ, ਗੁਰੂ ਸਾਹਿਬ ਦਾ ਸੰਖ ਤੋਂ ਇਲਾਵਾ ਚਤੁਰਨਾਥ ਜੀ ਦੀ ਪ੍ਰਤਿਮਾ ਜੋ ਕਿ ਸਤਿਗੁਰੂ ਮਹਾਰਾਜ ਨੇ ਮੀਰਾ ਬਾਈ ਨੂੰ ਦਿੱਤੀ ਸੀ, ਸੰਗਤਾਂ ਦੀ ਸ਼ਰਧਾ ਦਾ ਕੇਂਦਰ ਰਹਿਣਗੀਆਂ। ਇਹ ਯਾਤਰਾ ਦੋ ਦਿਨ ਰਾਜਸਥਾਨ ਤੇ ਬਾਕੀ ਅੱਠ ਦਿਨ ਪੰਜਾਬ ਦੇ ਤਕਰੀਬਨ ਹਰ ਜਿਲ੍ਹੇ ਵਿਚੋਂ ਵੱਖ ਵੱਖ ਇਤਿਹਾਸਕ ਧਾਰਮਿਕ ਅਸਥਾਨਾ ਦੀ ਯਾਤਰਾ ਕਰਦਿਆਂ 29 ਨਵੰਬਰ ਨੂੰ ਦੇਹਰਾ ਮੰਦਰ ਵਿਖੇ ਪੁੱਜੇਗੀ। ਜਿੱਥੇ ਇਸ ਯਾਤਰਾ ਦਾ ਵੱਡੀ ਗਿਣਤੀ ‘ਚ ਸ਼ਰਧਾਲੂ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਨਾਲ ਨਿੱਘਾ ਸਵਾਗਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ 30 ਨਵੰਬਰ ਤੋਂ 5 ਦਸੰਬਰ ਤੱਕ ਗੁਰੂ ਦਰਬਾਰ ਵਿਚ ਸੁਸ਼ੋਭਿਤ ਇਸ ਇਤਿਹਾਸਕ ਵਿਰਾਸਤੀ ਚਿੰਨ੍ਹਾਂ ਦੇ ਦਰਸ਼ਨ ਦੀਦਾਰ ਸੰਗਤਾਂ ਨੂੰ ਕਰਵਾਏ ਜਾਣਗੇ। ਰੋਜਾਨਾ ਹੀ ਸਵੇਰੇ ਤੋਂ ਸ਼ਾਮ ਤੱਕ ਧਾਰਮਿਕ ਦੀਵਾਨ ਸਜਾਏ ਜਾਣਗੇ। ਜਿਸ ਵਿਚ ਗੁਰੂ ਮਹਿਮਾ ਦਾ ਸੁੰਦਰ ਗੁਣਗਾਨ ਹੋਵੇਗਾ। ਮਹੰਤ ਪੁਰਸ਼ੋਤਮ ਦਾਸ ਨੇ ਦੱਸਿਆ ਕਿ ਦੇਹਰਾ ਸ੍ਰੀ ਗੁਰੂ ਰਵਿਦਾਸ ਅਸਥਾਨ ਚੱਕ ਹਕੀਮ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਨੇ ਸੰਤ ਕਬੀਰ ਜੀ ਦੇ ਨਾਲ 1485 ਈ. ਵਿਚ 70 ਦਿਨ ਤੱਕ ਨਿਵਾਸ ਕੀਤਾ ਸੀ ਅਤੇ ਆਪਣੇ ਹੱਥੀਂ ਇਕ ਬਾਉਲੀ ਸਾਹਿਬ ਦੀ ਉਸਾਰੀ ਵੀ ਕੀਤੀ ਸੀ। ਇਸੇ ਲਈ ਸਾਂਝੀਵਾਲਤਾ ਯਾਤਰਾ ਦਾ ਨਾਮ ‘ਮੀਰਾ ਚਲੀ ਸਤਿਗੁਰੂ’ ਕੇ ਧਾਮ ਰੱਖਿਆ ਗਿਆ ਹੈ। ਇਸ ਮੌਕੇ ਅਮਿਤ ਆਸ਼ੂ, ਤੇਜਸਵੀਰ ਭਾਰਦਵਾਜ, ਅਸ਼ੋਕ ਦੁੱਗਲ ਤੇ ਰਵੀ ਕੁਮਾਰ ਮੰਤਰੀ ਆਦਿ ਵੀ ਹਾਜਰ ਸਨ।