You are currently viewing ਫਗਵਾੜਾ ਦੇ ਰੈਸਟ ਹਾਊਸ ਵਿਖੇ ਰਿਪੋਟਰ ਐਸ਼ੋਸ਼ੀਏਸ਼ਨ ਦੀ ਹੋਈ ਅਹਿਮ ਮੀਟਿੰਗ,ਐਸ.ਪੀ. ਫਗਵਾੜਾ ਨੇ ਆਈ.ਡੀ. ਕਾਰਡ ਤੇ ਸਟਿੱਕਰ ਕੀਤੇ ਰਿਲੀਜ਼,ਪੱਤਰਕਾਰ ਨਿੱਡਰ ਹੋ ਕੇ ਇਮਾਨਦਾਰੀ ਨਾਲ ਨਿਭਾਉਣ ਆਪਣੀ ਡਿਊਟੀ – ਐਸ.ਪੀ. ਬਾਹੀਆ

ਫਗਵਾੜਾ ਦੇ ਰੈਸਟ ਹਾਊਸ ਵਿਖੇ ਰਿਪੋਟਰ ਐਸ਼ੋਸ਼ੀਏਸ਼ਨ ਦੀ ਹੋਈ ਅਹਿਮ ਮੀਟਿੰਗ,ਐਸ.ਪੀ. ਫਗਵਾੜਾ ਨੇ ਆਈ.ਡੀ. ਕਾਰਡ ਤੇ ਸਟਿੱਕਰ ਕੀਤੇ ਰਿਲੀਜ਼,ਪੱਤਰਕਾਰ ਨਿੱਡਰ ਹੋ ਕੇ ਇਮਾਨਦਾਰੀ ਨਾਲ ਨਿਭਾਉਣ ਆਪਣੀ ਡਿਊਟੀ – ਐਸ.ਪੀ. ਬਾਹੀਆ

ਫਗਵਾੜਾ ਸ਼ਹਿਰ ਵਿਖੇ ਅੱਜ ਰਿਪੋਰਟਰ ਐਸ਼ੋਸਈਏਸ਼ਨ ਵੇਲਫੇਅਰ ਸੁਸਾਇਟੀ ਦੀ ਇਕ ਅਹਿਮ ਮੀਂਟਿੰਗ ਫਗਵਾੜਾ ਦੇ ਰੈਸਟ ਹਾਉਸ ਵਿਖੇ ਚੇਅਰਮੈਨ ਹਰਜੀਤ ਸਿੰਘ ਰਾਮਗੜ੍ਹ ਅਤੇ ਪ੍ਰਧਾਨ ਦਿਨੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਵਿਸ਼ੇਸ਼ ਤੋਰ ਤੇ ਐਸ. ਪੀ. ਫਗਵਾੜਾ ਸਰਬਜੀਤ ਸਿੰਘ ਬਾਹੀਆ ਸ਼ਾਮਿਲ ਹੋਏ। ਸੋਸਾਇਟੀ ਵਲੋਂ ਕਰਵਾਏ ਸਮਾਗਮ ਦੌਰਾਨ SP ਫਗਵਾੜਾ ਸਰਬਜੀਤ ਸਿੰਘ ਬਾਹੀਆ ਨੇ ਰਿਪੋਟਰ ਐਸ਼ੋਸਈਏਸ਼ਨ ਦੇ ਸਟਿੱਕਰ ਤੇ ਸ਼ਨਾਖ਼ਤੀ ਕਾਰਡ ਜਾਰੀ ਕੀਤੇ ਅਤੇ ਇਸ ਮੋਕੇ ਉਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ। ਪੱਤਰਕਾਰ ਭਾਈਚਾਰਾ ਬਹੁਤ ਵਧੀਆ ਢੰਗ ਨਾਲ ਕਵਰੇਜ਼ ਕਰਕੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਪ੍ਰਸ਼ਾਸ਼ਨ ਤੱਕ ਪਹੁੰਚਾਉਂਦਾ ਹੈ। ਓਹਨਾ ਪੱਤਰਕਾਰਾਂ ਨੂੰ ਨਿੱਡਰ ਹੋ ਕੇ ਇਮਾਨਦਾਰੀ ਨਾਲ ਆਪਣੀ ਡਿਊਟੀ ਨੂੰ ਨਿਭਾਉਣ ਦੀ ਅਪੀਲ ਕਰਦਿਆਂ ਭਰੋਸਾ ਦਿੱਤਾ ਕਿ ਪੁਲਸ ਪ੍ਰਸ਼ਾਸ਼ਨ ਵਲੋਂ ਪੱਤਰਕਾਰ ਭਾਈਚਾਰੇ ਨੂੰ ਹਰ ਬਣਦਾ ਸਹਿਯੋਗ ਦਿੱਤਾ ਜਾਵੇਗਾ। ਅਖੀਰ ਵਿਚ ਰਿਪੋਟਰ ਐਸੋਸੀਏਸ਼ਨ ਦੇ ਚੇਅਰਮੈਨ ਹਰਜੀਤ ਸਿੰਘ ਰਾਮਗੜ੍ਹ ਨੇ ਆਏ ਹੋਏ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਚੇਅਰਮੈਨ ਹਰਜੀਤ ਸਿੰਘ ਰਾਮਗੜ੍ਹ, ਪ੍ਰਧਾਨ ਦਿਨੇਸ਼ ਸ਼ਰਮਾ, ਸੀਨੀਅਰ ਪ੍ਰਧਾਨ ਪ੍ਰਿਤਪਾਲ ਸਿੰਘ ਢੀਂਗਰਾ, ਵਾਈਸ ਪ੍ਰਧਾਨ ਸੰਜੀਵ ਕਾਲੀਆ, ਰਾਜੇਸ਼ ਕੁਮਾਰ, ਜਰਨਲ ਸੈਕਟਰੀ ਸ਼ਰਨਜੀਤ ਸਿੰਘ ਸੋਨੀ, ਜੁਆਇੰਟ ਸੈਕਟਰੀ ਅਜੈ ਕੋਸ਼ੜ, ਪੀ. ਆਰ.ਓ. ਅਰੁਣ ਕੁਮਾਰ, ਸਲਾਹਕਾਰ ਆਰ.ਪੀ. ਸਿੰਘ, ਖਜ਼ਾਨਚੀ ਅਮਰੀਕ ਖੁਰਮਪੁਰ, ਸਵਰੂਪ ਸਿੰਘ, ਅਮਨਦੀਪ ਸ਼ਰਮਾ, ਨਰੇਸ਼ ਪਾਸੀ, ਗੁਰਮੁਖ ਸਿੰਘ, ਕਿਰਪਾਲ, ਸਿੰਘ, ਨਵੀਨ ਕੁਮਾਰ, ਰਣਜੀਤ,ਗੁਰਮੀਤ ਸਿੰਘ ਟਿੰਕੂ, ਰਮਨ ਬਹਿਲ, ਸੁਸ਼ੀਲ ਟਿਕਾ, ਮੋਨੂੰ ਸਰਵਟਾਂ, ਸਤਿਅਮ ਸੋਨਕਰ, ਕੇ.ਐਸ. ਨੂਰ, ਪਰਮਜੀਤ ਰਾਏ, ਆਰ. ਡੀ. ਰਾਮਾ, ਡਾ. ਲਾਲੀ ਸਮੇਤ ਭਾਰੀ ਗਿਣਤੀ ਵਿਚ ਪੱਤਰਕਾਰ ਭਾਈਚਾਰਾ ਮੌਜੂਦ ਸੀ।