You are currently viewing 2 ਵਾਰ ਤਲਾਕਸ਼ੁਦਾ ਲੜਕੀ ਨੂੰ ਤੀਜੀ ਵਾਰ ਫਿਰ ਮਿਲਿਆ ਪਿਆਰ ‘ਚ ਧੋਖਾ, ਲੜਕੀ ਨੇ ਲਾਏ ਆਪਣੇ ਸੁਹਰੇ ਪਰਿਵਾਰ ‘ਤੇ ਆਰੋਪ

2 ਵਾਰ ਤਲਾਕਸ਼ੁਦਾ ਲੜਕੀ ਨੂੰ ਤੀਜੀ ਵਾਰ ਫਿਰ ਮਿਲਿਆ ਪਿਆਰ ‘ਚ ਧੋਖਾ, ਲੜਕੀ ਨੇ ਲਾਏ ਆਪਣੇ ਸੁਹਰੇ ਪਰਿਵਾਰ ‘ਤੇ ਆਰੋਪ

ਪਿਆਰ ਮੁਹੱਬਤ ਤਾਂ ਲੜਕੇ ਲੜਕੀਆਂ ਚਾਵਾਂ ਨਾਲ ਕਰ ਲੈਂਦੇ ਹਨ, ਪਰ ਕਿਸਮਤ ਵਾਲੇ ਹੁੰਦੇ ਹਨ ਜਿਹਨਾਂ ਦਾ ਪਿਆਰ ਸਿਰੇ ਚੜ੍ਹਦਾ ਹੈ। ਅਜਿਹਾ ਹੀ ਮਾਮਲਾ ਜ਼ਿਲਾ ਗੁਰਦਾਸਪੁਰ ਦੇ ਪਿੰਡ ਉਧਨਵਾਲ ਤੋਂ ਸਾਹਮਣੇ ਆਇਆ ਜਿੱਥੋਂ ਦੀ ਰਹਿਣ ਵਾਲੀ ਸੀਮਾ ਪੁੱਤਰੀ ਪੱਪੂ ਰਾਮ ਜਿਸਦੇ ਪਹਿਲਾ ਵੀ 2 ਤਲਾਕ ਹੋ ਚੁਕੇ ਸਨ ਅਤੇ ਜੋ ਕਿ ਮਹਿਤਾ ਵਿੱਖੇ ਇੱਕੋ ਹੀ ਸਲੂਨ ਉੱਤੇ ਗੁਰਪ੍ਰੀਤ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਅਮੋਨੰਗਲ ਨਾਲ ਕੰਮ ਕਰਦੀ ਸੀ ਅਤੇ ਲੜਕੇ ਗੁਰਪ੍ਰੀਤ ਸਿੰਘ ਦੇ ਬਾਰ ਬਾਰ ਕਹਿਣ ਅਤੇ ਧਮਕੀਆਂ ਲਾਉਣ ਤੇ ਉਸਨੂੰ ਗੁਰਪ੍ਰੀਤ ਨਾਲ ਵਿਵਾਹ ਕਰਵਾਉਣਾ ਪਿਆ।

break relationship two marriage
break relationship two marriage

ਪਰ ਹੁਣ ਲੜਕੇ ਨੇ ਡੇਢ ਸਾਲ ਆਪਣੇ ਕੋਲ ਰੱਖ ਕੇ ਉਸਨੂੰ ਛੱਡ ਦਿੱਤਾ ਹੈ। ਜਿਸ ਦੇ ਚਲਦੇ ਉਹ ਇਨਸਾਫ ਦੀ ਗੁਹਾਰ ਲਗਾ ਰਹੀ ਹੈ। ਪਰ ਕਿਸੇ ਵੀ ਤਰਾਂ ਲੜਕੀ ਸੀਮਾ ਨੂੰ ਇਨਸਾਫ ਇਨਸਾਫ ਨਹੀਂ ਮਿਲ ਰਿਹਾ ਅਤੇ ਲੜਕਾ ਉਸਨੂੰ ਕਿਰਾਏ ਦੇ ਮਕਾਨ ਵਿੱਚ ਛੱਡ ਆਪ ਆਪਣੇ ਮਾਂ ਬਾਪ ਕੋਲ ਰਹਿਣ ਲੱਗ ਪਿਆ ਹੈ।

ਲੜਕੀ ਨੇ ਇਨਸਾਫ ਲੈਣ ਲਈ ਪੁਲਿਸ ਪ੍ਰਸਾਸ਼ਨ ਕੋਲ ਵੀ ਪੁਹੰਚ ਕੀਤੀ। ਪਰ ਕਿਸੇ ਵੀ ਤਰਾਂ ਦੀ ਸੁਣਵਾਈ ਨਹੀਂ ਹੋਈ ਅੱਜ ਭਾਰਤੀ ਵਾਲਮੀਕ ਸਮੁਦਾਇ ਦੇ ਜ਼ਿਲਾ ਪ੍ਰਧਾਨ ਤਰੁਣ ਚੀਮਾਂ ਕੋਲ ਲੜਕੀ ਨੇ ਪੁਹੰਚ ਕੀਤੀ ਅਤੇ ਤਰੁਣ ਚੀਮਾ ਨੇ ਭਰੋਸਾ ਦਿੱਤਾ ਲੜਕੀ ਨੂੰ ਕਿ ਉਸਨੂੰ ਇਨਸਾਫ ਦਵਾ ਕੇ ਹੀ ਦਮ ਲਵਾਂਗੇ ਚਾਹੇ ਕੋਈ ਵੀ ਕਦਮ ਕਿਊ ਨਾ ਚੁੱਕਣਾ ਪਾਵੇ।