You are currently viewing ਵੱਡੇ-ਵਡੇਰਿਆਂ ਦੀ ਯਾਦ ਵਿੱਚ ਲੰਗਰ ਲਗਾਇਆ

ਵੱਡੇ-ਵਡੇਰਿਆਂ ਦੀ ਯਾਦ ਵਿੱਚ ਲੰਗਰ ਲਗਾਇਆ

ਹਿੰਦੂ ਧਰਮ ‘ਚ ਸ਼ਰਾਧਾਂ ਦਾ ਖ਼ਾਸ ਮਹੱਤਵ ਹੈ। ਸ਼ਰਾਧਾਂ ‘ਚ ਪਿੱਤਰਾਂ ਨੂੰ ਯਾਦ ਕੀਤਾ ਜਾਂਦਾ ਹੈ, ਜਿਹੜੇ ਪੂਰਵਜ ਇਸ ਦੁਨੀਆ ‘ਚ ਨਹੀਂ ਹਨ। ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸ਼ਰਾਧਾਂ ‘ਚ ਤਰਪਣ ਕੀਤਾ ਜਾਂਦਾ ਹੈ।ਹਿੰਦੂ ਧਰਮ ਮੁਤਾਬਕ ਸ਼ਰਾਧਾਂ ‘ਚ ਦਾਨ-ਪੁੰਨ ਕਰਨਾ ਕਾਫ਼ੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਸ਼ਰਾਧਾਂ ਦੌਰਾਨ ਗੀਤਾ ਦਾ ਪਾਠ ਤੇ ਦਾਨ ਕਰਨ ਨਾਲ ਕਾਫ਼ੀ ਲਾਭ ਮਿਲਦਾ ਹੈ। ਸ਼ਰਾਧ ਕਰਨ ਨਾਲ ਸਾਡੇ ਵੱਡ-ਵੱਡੇਰਿਆਂ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ। ਇਸੇ ਲੜੀ ਤਹਿਤ ਅੱਜ ਹਦੀਆਬਾਦ ਵਿਖੇ ਸਰਬ ਸ਼ਕਤੀ ਸੈਨਾ ਦੇ ਉੱਤਰੀ ਭਾਰਤ ਪ੍ਰਮੁੱਖ ਰਜਿੰਦਰ ਸ਼ਰਮਾ ਨੇ ਆਪਣੇ ਵੱਡੇ-ਵਡੇਰਿਆਂ ਦੀ ਯਾਦ ਵਿੱਚ ਲੰਗਰ ਲਗਾਇਆ ਗਿਆ।ਇਸ ਮੌਕੇ ਸਰਬ ਸ਼ਕਤੀ ਸੈਨਾ ਦੇ ਅਹੁਦੇਦਾਰ ‘ਤੇ ਮੈਬਰ ਹਾਜ਼ਰ ਸਨ।