You are currently viewing ਥਾਣਿਆਂ ‘ਚ ਕੋਈ ਮੁਨਸ਼ੀ, ਥਾਣੇਦਾਰ ਨਾਜਾਇਜ਼ ਤੰਗ ਨਹੀਂ ਕਰੇਗਾ, ਤਹਿਸੀਲਾਂ ਵਿਚ ਲੋਕਾਂ ਦੇ ਕੰਮ ਹੋਣਗੇ: ਚੰਨੀ

ਥਾਣਿਆਂ ‘ਚ ਕੋਈ ਮੁਨਸ਼ੀ, ਥਾਣੇਦਾਰ ਨਾਜਾਇਜ਼ ਤੰਗ ਨਹੀਂ ਕਰੇਗਾ, ਤਹਿਸੀਲਾਂ ਵਿਚ ਲੋਕਾਂ ਦੇ ਕੰਮ ਹੋਣਗੇ: ਚੰਨੀ

ਚਰਨਜੀਤ ਸਿੰਘ ਚੰਨੀ ਵੱਲੋਂ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਵੱਡੇ ਫੈਸਲੇ ਲਏ ਗਏ ਹਨ। ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਹੀਂ ਹੋਵੇਗਾ। ਤਹਿਸੀਲਾਂ ਵਿਚ ਲੋਕਾਂ ਦੇ ਬਿਨਾ ਕਿਸੇ ਮੁਸ਼ਕਲ ਤੋਂ ਕੰਮ ਹੋਣਗੇ, ਨਹੀਂ ਤਾਂ ਜਾਂ ਫਿਰ ਉਹ ਰਹਿਣਗੇ ਜਾਂ ਫਿਰ ਮੈਂ ਰਹਾਂਗਾ।

ਉਨ੍ਹਾਂ ਕਿਹਾ ਕਿ ਥਾਣਿਆਂ ਵਿਚ ਕੋਈ ਮੁਨਸ਼ੀ, ਥਾਣੇਦਾਰ ਨਾਜਾਇਜ਼ ਤੰਗ ਨਹੀਂ ਕਰੇਗਾ। ਸਭ ਨੂੰ ਇਨਸਾਫ ਮਿਲੇਗਾ। ਉਨ੍ਹਾਂ ਕਿਹਾ ਕਿ ਮਾਈਨੰਗ ਅਤੇ ਮਾਫੀਆ ਚਲਾਉਣ ਵਾਲੇ ਮੈਨੂੰ ਨਾ ਮਿਲਣ। ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣ ਦਾ ਕੰਮ ਕੀਤਾ ਜਾਵੇਗਾ।

ਕਿਸੇ ਵੀ ਗਰੀਬ ਦਾ ਪਾਣੀ ਦਾ ਕੁਨੈਕਸ਼ਨ ਨਹੀਂ ਕੱਟਿਆ ਜਾਵੇਗਾ। ਪਾਣੀ ਹਰ ਕਿਸੇ ਨੂੰ ਮੁਫਤ ਮਿਲੇਗਾ। ਜਿਸ ਦਾ ਕੁਨੈਕਸ਼ਨ 5 ਸਾਲਾਂ ਵਿਚ ਕੱਟਿਆ ਗਿਆ ਹੈ, ਨੂੰ ਮੁੜ ਬਹਾਲ ਕੀਤਾ ਜਾਵੇਗਾ।

ਸ਼ਹਿਰ ਦੇ ਲੋਕਾਂ ਨੂੰ ਸਿਵਰਾਜ ‘ਤੇ ਵੀ ਸਹੂਲਤ ਦਿੱਤੀ ਜਾਵੇਗੀ। ਅਮਰਿੰਦਰ ਸਿੰਘ ਦੇ ਜੋ ਕੰਮ ਬਾਕੀ ਰਹਿ ਗਿਆ ਹੈ, ਉਹ ਕੀਤਾ ਜਾਵੇਗਾ। ਗੁਰੂ ਦੀ ਬੇਅਦਬੀ ਦਾ ਇਨਸਾਫ ਮਿਲੇਗਾ। ਤਹਿਸੀਲ ਵਿੱਚ ਸਹੀ ਕੰਮ ਕੀਤਾ ਜਾਵੇਗਾ।

ਸਰਕਾਰ ਇਮਾਨਦਾਰੀ ਨਾਲ ਚੱਲੇਗੀ। ਪੱਕੇ ਹੋਣ ਵਾਲੇ ਮੁਲਾਜ਼ਮ ਪੱਕੇ ਹੋਣਗੇ, ਬੱਸ ਥੋੜ੍ਹਾ ਸਮਾਂ ਦਿਓ। ਸਾਰੇ ਹੜਤਾਲੀ ਕਰਮਚਾਰੀਆਂ ਨੂੰ ਅਪੀਲ, ਹੜਤਾਲ ਬੰਦ ਕਰੋ, ਕੰਮ ਉਤੇ ਆਓ। ਸਾਰੇ ਮਸਲੇ ਹੱਲ ਹੋਣਗੇ। ਮੇਰਾ ਬਿਸਤਰਾ ਗੱਡੀ ਵਿਚ ਹੀ ਹੋਵੇਗਾ। ਦੋ ਦਿਨ ਦਫਤਰ ਵਿਚ ਪੱਕਾ ਹੋਵਾਂਗਾ। ਡੀਸੀ ਲਈ ਇਕ ਸਮਾਂ ਤੈਅ ਹੋਵੇਗਾ, ਜਦੋ ਉਹ ਲੋਕਾਂ ਨੂੰ ਮਿਲੇਗਾ।

ਉਨ੍ਹਾਂ ਨੇ ਜਿਥੇ ਕਿਸਾਨਾਂ ਨਾਲ ਖੜ੍ਹਨ ਦੀ ਗੱਲ ਆਖੀ ਹੈ, ਉਤੇ ਸੂਬੇ ਵਿਚੋਂ ਮਾਫਿਆ ਰਾਜ ਦੇ ਸਫਾਏ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਸੂਬੇ ਵਿਚ ਬਿਜਲੀ ਸਸਤੀ ਕਰਨ ਸਣੇ ਹਾਈਕਮਾਨ ਵੱਲੋਂ ਦਿੱਤੇ 18 ਟਾਸਕ ਤੈਅ ਸਮੇਂ ਵਿਚ ਪੂਰੇ ਕਰਨ ਦਾ ਭਰੋਸਾ ਦਿੱਤਾ ਹੈ।