ਬੰਗਾ 18 ਸਤੰਬਰ (ਆਰ.ਡੀ.ਰਾਮਾ )
ਹਲਕਾ ਬੰਗਾ ਅਧੀਨ ਪੈੰਦੇ ਪਿੰਡ ਸੂੰਢ ਤੋਂ ਬੀਸਲਾ ਜਾਣ ਵਾਲੀ ਸੜਕ ਤੇ ਪਾਇਆ ਬੇ ਤਰਤੀਬਾ ਪੱਥਰ ਆਏ ਦਿਨ ਹਾਦਸਿਆ ਦਾ ਕਾਰਣ ਬਣ ਰਿਹਾ ਹੇੈ ਜਿਸ ਤੇ ਵਾਹਨ ਚਾਲਕ ਡਿੱਗ ਕੇ ਗੰਭੀਰ ਜਖ਼ਮੀ ਵੀ ਹੋ ਚੁੱਕੇ ਹਨ ਇਸ ਸਬੰਧੀ ਰਾਹਗੀਰਾ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਕਿ ਮਹਿਕਮੇ ਵਲੋ ਸੂੰਢ ਤੋਂ ਬੀਸਲਾ ਜਾਣ ਵਾਲੀ ਸੜਕ ਬਣਾਉਣ ਲਈ ਬੇ ਢੰਗਾ ਪੱਥਰ ਪਾ ਦਿੱਤਾ ਤੇ ਸਾਇਡਾ ਤੋ ਵੀ ਜੇ .ਸੀ.ਬੀ ਨਾਲ ਪਟਾ ਦਿੱਤੀ ਹੈ ਤੇ ਸੜਕ ਦੇ ਕਿਨਾਰਿਆਂ ਤੇ ਵੀ ਪੱਥਰ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਹਨ ਜਿਸ ਕਾਰਨ ਪੈਦਲ ਚੱਲਣਾ ਵੀ ਮੁਸ਼ਕਿਲ ਹੋਇਆ ਵਾਹਨ ਤੇ ਜਾਣਾ ਤਾਂ ਬਾਅਦ ਦੀ ਗਲ ਹੈ ਲੋਕਾ ਤੇ ਰਾਹਗੀਰਾਂ ਨੇ ਸਬੰਧਤ ਮਹਿਕਮੇ ਤੋਂ ਮੰਗ ਕੀਤੀ ਹੇੈ ਕਿ ਬੇਤਰੀਬੇ ਸੁੱਟੇ ਪੱਥਰ ਨੂੰ ਢੰਗ ਨਾਲ ਵਿਛਾਇਆ ਜਾਵੇ ਤਾਂ ਜੋ ਲੋਕਾ ਨੂੰ ਆ ਰਹੀ ਪ੍ਰੇਸ਼ਾਨੀ ਤੋਂ ਨਿਜਾਤ ਮਿਲ ਸਕੇ
![You are currently viewing ਪਿੰਡ ਸੂੰਢ ਤੋ ਬੀਸਲਾ ਜਾਣ ਵਾਲੀ ਸੜਕ ਤੇ ਪਾਇਆ ਬੇ ਤਰਤੀਬਾ ਪੱਥਰ ਦੇ ਰਿਹਾ ਹਾਦਸਿਆਂ ਨੂੰ ਸੱਦਾ](https://phagwaranews.in/wp-content/uploads/2021/09/9cdd8c9b-541e-40d8-84ff-83c0e36634eb.jpg)
road