Headlines

ਵਿਆਹ ਦੀਆਂ ਤਿਆਰੀਆਂ ‘ਚ ਰੁੱਝੇ ਲੋਕ ਧਿਆਨ ਦੇਣ, ਜੇ 5 ਲੱਖ ਤੋਂ ਵਧਿਆ ਵਿਆਹ ਦਾ ਬਜਟ ਤਾਂ ਦੇਣਾ ਪਏਗਾ 96 ਹਜ਼ਾਰ GST !

ਪੂਰੇ ਦੇਸ਼ ਵਿੱਚ ਕੋਰੋਨਾ ਕਾਰਨ ਲਾਗੂ ਪਬੰਦੀਆਂ ਵਿੱਚ ਹੁਣ ਢਿੱਲ ਮਿਲਣੀ ਸ਼ੁਰੂ ਹੋ ਗਈ ਹੈ। ਜਿਵੇਂ-ਜਿਵੇਂ ਸੂਬਾ ਅਤੇ ਕੇਂਦਰ ਸਰਕਾਰ ਵੱਲੋ ਪਬੰਦੀਆਂ ਵਿੱਚ ਢਿੱਲ ਮਿਲ ਰਹੀ ਹੈ, ਲੋਕਾਂ ਨੇ ਆਪਣੇ ਸ਼ਡਿਊਲ ਬਣਾਉਣੇ ਵੀ ਸ਼ੁਰੂ ਕਰ ਦਿੱਤੇ ਹਨ।

gst impact on marriage
gst impact on marriage

ਉੱਥੇ ਹੀ ਹੁਣ ਵਿਆਹਾਂ ਦਾ ਸੀਜ਼ਨ ਵੀ ਸ਼ੁਰੂ ਹੋਣ ਜਾਂ ਰਿਹਾ ਹੈ, ਜਿਸ ਨੂੰ ਲੈ ਕੇ ਬੁਕਿੰਗਾਂ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਪਰ ਹੁਣ ਵਿਆਹ ਸੀਜ਼ਨ ਦੇ ਸ਼ੁਰੂ ਹੋਣ ਤੋਂ ਪਹਿਲਾ ਲੋਕਾਂ ਨੂੰ ਇੱਕ ਝੱਟਕਾ ਲੱਗਿਆ ਹੈ। ਦਰਅਸਲ ਵਿਆਹ ਵਾਲੇ ਘਰਾਂ ਲਈ ਸਭ ਤੋਂ ਵੱਡੀ ਸਮੱਸਿਆ ਵਸਤੂ ਅਤੇ ਸੇਵਾ ਟੈਕਸ (GST) ਬਣ ਗਈ ਹੈ। ਮੈਰਿਜ਼ ਗਾਰਡਨ, ਟੈਂਟਾਂ ਤੋਂ ਲੈ ਕੇ ਬੈਂਡ ਤੱਕ ਸਾਰੇ ਵੱਖਰੇ ਤੌਰ ਤੇ ਨਿਰਧਾਰਤ ਦਰਾਂ ‘ਤੇ ਜੀਐਸਟੀ ਦਾ ਬੋਝ ਆਮ ਲੋਕਾਂ ਉੱਤੇ ਪਾ ਰਹੇ ਹਨ। ਜੋ ਲੋਕਾਂ ਦੇ ਬਜਟ ਨੂੰ ਖਰਾਬ ਕਰ ਰਿਹਾ ਹੈ। ਇੱਕ ਵਿਆਹ ਵਿੱਚ ਔਸਤਨ 5.5 ਲੱਖ ਰੁਪਏ ਖਰਚ ਹੁੰਦੇ ਹਨ। ਇਸ ‘ਤੇ ਲੋਕਾਂ ਨੂੰ ਜੀਐਸਟੀ ਦੇ ਤੌਰ ‘ਤੇ 96 ਹਜ਼ਾਰ ਰੁਪਏ ਦੇਣੇ ਪੈਣਗੇ। ਇਸ ਕਾਰਨ ਲੋਕ ਸਹੂਲਤਾਂ ਵਿੱਚ ਕਟੌਤੀ ਕਰ ਰਹੇ ਹਨ।

ਜੇ ਤੁਸੀਂ ਕਿਸੇ ਧੀ ਜਾਂ ਪੁੱਤ ਦਾ ਵਿਆਹ ਕਰਨ ਜਾ ਰਹੇ ਹੋ, ਤਾਂ ਜੇਬ ਦਾ ਧਿਆਨ ਜ਼ਰੂਰ ਰੱਖੋ ਕਿਉਂਕਿ ਇਸ ਵਾਰ ਜੇਬ ਬਹੁਤ ਢਿੱਲੀ ਹੋਵੇਗੀ। ਨਵੀਂ ਟੈਕਸ ਪ੍ਰਣਾਲੀ ਵਿੱਚ ਵਿਆਹਾਂ ਦੇ ਬਜਟ ਵਿੱਚ ਵਾਧਾ ਹੋਇਆ ਹੈ। ਸੇਵਾਵਾਂ ਜਿਵੇਂ ਟੈਂਟ, ਵਿਆਹਾਂ ਲਈ ਬੁਕਿੰਗ ਹਾਲ, ਫੋਟੋਗ੍ਰਾਫੀ, ਭੋਜਨ ਆਦਿ ਮਹਿੰਗੇ ਹੋ ਗਏ ਹਨ। ਜੀਐਸਟੀ ਦਰਾਂ ਦੇ ਕਾਰਨ, ਵਿਆਹ ਮੌਕੇ ਪਹਿਲਾਂ ਨਾਲੋਂ ਜ਼ਿਆਦਾ ਭੁਗਤਾਨ ਕਰਨਾ ਪਏਗਾ। ਇੱਕ ਮੱਧਵਰਗੀ ਪਰਿਵਾਰ ਦੇ ਵਿਆਹ ਵਿੱਚ ਪਹਿਲਾਂ ਨਾਲੋਂ ਲੱਗਭਗ 1 ਤੋਂ ਡੇਢ ਲੱਖ ਰੁਪਏ ਜ਼ਿਆਦਾ ਖਰਚ ਹੋਣਗੇ। ਹੁਣ ਲੋਕਾਂ ਨੂੰ ਗਹਿਣੇ ਅਤੇ ਕੱਪੜੇ ਖਰੀਦਣ, ਸੈਲੂਨ ਅਤੇ ਬਿਊਟੀ ਪਾਰਲਰ, ਫੋਟੋਗ੍ਰਾਫੀ, ਇੱਥੋਂ ਤੱਕ ਕਿ ਹੋਟਲਾਂ/ਮੈਰਿਜ ਪੈਲੇਸਾਂ, ਕੋਰੀਅਰ ਅਤੇ ਹੋਰ ਸੰਬੰਧਤ ਸੇਵਾਵਾਂ ਨੂੰ ਕਿਰਾਏ ‘ਤੇ ਲੈਣ ਲਈ ਵੀ ਵਧੇਰੇ ਖਰਚ ਕਰਨਾ ਪਏਗਾ।