You are currently viewing ਹੁਣ ਭਾਰਤੀਆਂ ਲਈ ਸੌਖਾ ਹੋ ਜਾਵੇਗਾ ਅਮਰੀਕਾ ‘ਚ ਵਸਣ ਦਾ ਰਸਤਾ, ਗਰੀਨ ਕਾਰਡ ਲਈ ਪੂਰੀਆਂ ਕਰਨੀਆਂ ਪੈਣਗੀਆਂ ਇਹ ਸ਼ਰਤਾਂ
usa

ਹੁਣ ਭਾਰਤੀਆਂ ਲਈ ਸੌਖਾ ਹੋ ਜਾਵੇਗਾ ਅਮਰੀਕਾ ‘ਚ ਵਸਣ ਦਾ ਰਸਤਾ, ਗਰੀਨ ਕਾਰਡ ਲਈ ਪੂਰੀਆਂ ਕਰਨੀਆਂ ਪੈਣਗੀਆਂ ਇਹ ਸ਼ਰਤਾਂ

ਵਾਸ਼ਿੰਗਟਨ: ਹਾਲ ਹੀ ਵਿੱਚ, ਯੂਐਸ ਹਾਊਸ ਜੁਡੀਸ਼ਰੀ ਕਮੇਟੀ ਦੁਆਰਾ ਜਾਰੀ ਕੀਤੇ ਗਏ ਪ੍ਰਸਤਾਵਿਤ ਇਮੀਗ੍ਰੇਸ਼ਨ ਨਿਯਮਾਂ ਵਿੱਚ ਇੱਕ ਬਿੱਲ (Reconciliation Bill) ਵੀ ਸ਼ਾਮਲ ਹੈ, ਜਿਹੜੀ ਕਿ ਕਾਨੂੰਨੀ ਦਸਤਾਵੇਜ਼ ਰਾਹੀਂ ਅਮਰੀਕਾ ਵਿੱਚ ਗ੍ਰੀਨ ਕਾਰਡ ਹੋਲਡਰ (Green Card Holder) ਬਣਨ ਦੇ ਸੁਪਨੇ ਵੇਖਣ ਵਾਲਿਆਂ ਲਈ ਬਹੁਤ ਚੰਗੀ ਹੈ।

ਦਰਅਅਸਲ, ਇਸ ਬਿਲ ਅਨੁਸਾਰ 1500 ਰੁਪਏ ਡਾਲਰ ਦੀ ਸਪਲੀਮੈਂਟਰੀ ਫੀਸ ਦੇ ਕੇ, ਡਾਇਰੈਕਟੋਰੇਟ ਦਫ਼ਤਰ ਦੀ ਪ੍ਰਕਿਰਿਆ ਅਤੇ ਮੈਡੀਕਲ ਪ੍ਰੀਖਿਆ ਪਾਸ ਕਰਕੇ ਅਮਰੀਕਾ ਵਸਣ ਦਾ ਸੁਪਨਾ ਵੇਖਣ ਵਾਲੇ ਪ੍ਰਵਾਸੀ ਗਰੀਨ ਕਾਰਡ ਲੈ ਕੇ ਆਪਣੀ ਦਾਅਵੇਦਾਰੀ ਮਜ਼ਬੂਤ ਕਰ ਸਕਦੇ ਹਨ।

ਇਸਦੇ ਲਈ ਖਾਸ ਕਰਕੇ ਦੋ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ। ਇੱਕ ਅਜਿਹੇ ਪ੍ਰਵਾਸੀਆਂ ਨੂੰ 18 ਸਾਲ ਦੀ ਉਮਰ ਤੋਂ ਪਹਿਲਾਂ ਅਮਰੀਕਾ ਆਉਣਾ ਪਵੇਗਾ ਅਤੇ ਇੱਥੇ ਲਗਾਤਾਰ ਰਹਿਣਾ ਪਵੇਗਾ। ਜਦਕਿ ਦੂਜੀ ਸ਼ਰਤ ਹੈ ਕਿ 1 ਜਨਵਰੀ, 2021 ਤੋਂ ਉਸਨੂੰ ਲਗਾਤਾਰ ਸਰੀਰਕ ਤੌਰ ‘ਤੇ ਅਮਰੀਕਾ ਵਿੱਚ ਰਹਿਣਾ ਹੋਵੇਗਾ।

ਇਸਤੋਂ ਇਲਾਵਾ, ਉਮੀਦਵਾਰ ਨੂੰ ਆਪਣੇ ਦਾਅਵੇ ਨੂੰ ਮਜ਼ਬੂਤ ​​ਕਰਨ ਲਈ ਚਾਰ ਹੋਰ ਸ਼ਰਤਾਂ ਵੀ ਪੂਰੀਆਂ ਕਰਨੀਆਂ ਪੈਣਗੀਆਂ-
1) ਉਮੀਦਵਾਰ ਨੂੰ ਯੂਐਸ ਸ਼ਸਤਰ ਸੁਰੱਖਿਆ ਬਲਾਂ ਵਿੱਚ ਸੇਵਾ ਕੀਤੀ ਹੋਵੇ।
2) ਅਮਰੀਕਾ ਦੀ ਕਿਸੇ ਯੂਨੀਵਰਸਿਟੀ ਜਾਂ ਇੰਸਟੀਚਿਊਟ ਤੋਂ ਘੱਟੋ-ਘੱਟ 2 ਸਾਲਾਂ ਦਾ ਡਿਗਰੀ ਪ੍ਰੋਗਰਾਮ ਜਾਂ ਪੋਸਟ-ਸੈਕੰਡਰੀ ਪ੍ਰਮਾਣ ਪੱਤਰ ਪ੍ਰੋਗਰਾਮ ਪੂਰਾ ਕਰ ਚੁੱਕਾ ਹੈ ਜਾਂ ਕਰ ਰਿਹਾ ਹੈ।
3) ਇੰਟਰਨਸ਼ਿਪ, ਅਪ੍ਰੈਂਟਿਸਸ਼ਿਪ ਜਾਂ ਇਸਦੇ ਸਮਾਨ ਸਿਖਲਾਈ ਪ੍ਰੋਗਰਾਮ ਵਿੱਚ ਸ਼ਾਮਲ ਉਹ ਵੀ ਸਥਿਤੀ ਵਿਵਸਥਾ ਲਈ ਅਰਜ਼ੀ ਦੇਣ ਦੇ ਯੋਗ ਹਨ।

ਅਮਰੀਕਾ ਵਿੱਚ ਪੜ੍ਹੇ-ਲਿਖੇ ਨੌਜਵਾਨ ਪ੍ਰਵਾਸੀਆਂ ਦੇ ਸਮੂਹ ਐਡਵੋਕੇਸੀ ਐਸੋਸੀਏਸ਼ਨ ‘ਇੰਪਰੂਵ ਦ ਡਰੀਮ’ ਦੇ ਪ੍ਰਧਾਨ ਦੀਪ ਪਟੇਲ ਨੇ ਕਿਹਾ, ”ਇਹ ਕਿਸੇ ਵੀ ਬਿਲ ‘ਤੇ ਸੁਪਨੇ ਵੇਖਣ ਵਾਲਿਆਂ ਲਈ ਸਭ ਤੋਂ ਮਹੱਤਵਪੂਰਨ ਮੌਕਾ ਹੈ, ਕਿਉਂਕਿ ਇਹ ਸਾਰੇ ਨੌਜਵਾਨ ਪਰਵਾਸੀਆਂ ਨੂੰ ਬਿਨੈ ਕਰਨ ਦੀ ਮਨਜੂਰੀ ਦਿੰਦਾ ਹੈ।”

ਹਾਲਾਂਕਿ ਉਨ੍ਹਾਂ ਸੁਝਾਅ ਦਿੱਤਾ ਕਿ ਹਾਊਸ ਜੁਡੀਸ਼ਰੀ ਕਮੇਟੀ ਨੂੰ ਵਧੀਆ ਢੰਗ ਨਾਲ ਸੋਧ ਜਾਂ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਨਿਰੰਤਰ ਸਰੀਰਕ ਮੌਜੂਦਗੀ ਪ੍ਰੀਖਣ ਲਈ ਵਿਸ਼ੇਸ਼ ਯਾਤਰਾ ਦੀ ਮਨਜੂਰੀ ਦਿੱਤੀ ਜਾਵੇ ਨਹੀਂ ਤਾਂ ਕੁੱਝ ਵਿਅਕਤੀ ਇਸ ਲਈ ਅਯੋਗ ਸਾਬਤ ਹੋ ਸਕਦੇ ਹਨ।

ਅਪ੍ਰੈਲ 2020 ਤੱਕ ਪ੍ਰਵਾਸੀਆਂ ਬਾਰੇ ਖੋਜ ਕਰ ਰਹੇ ਡੇਵਿਡ ਬੀਅਰ ਦੇ ਅਧਿਐਨ ਅਨੁਸਾਰ, ਭਾਰਤੀ ਪਰਿਵਾਰਾਂ ਦੇ 1.36 ਮਿਲੀਅਨ ਬੱਚੇ ਈਬੀ 2 ਅਤੇ ਈਬੀ 3 ਰੁਜ਼ਗਾਰ ਅਧਾਰਤ ਗ੍ਰੀਨ ਕਾਰਡ ਸ਼੍ਰੇਣੀਆਂ ਦੇ ਬੈਕਲਾਗ ਵਿੱਚ ਫਸੇ ਹੋਏ ਸਨ, ਜੋ ਕਿ 84 ਸਾਲਾਂ ਦੀ ਉਡੀਕ ਸਮਾਂ ਹੈ। ਦੀਪ ਪਟੇਲ ਦਾ ਕਹਿਣਾ ਹੈ ਕਿ 62% ਬੱਚੇ ਗਰੀਨ ਕਾਰਡ ਲਏ ਬਿਨਾਂ ਹੀ ਵੱਡੇ ਹੋ ਜਾਂਦੇ ਹਨ।

ਬਿੱਲ ਦੇ ਸੰਦਰਭ ਵਿੱਚ, ਬੀਅਰ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ, “ਨੋਟ ਕਰਨ ਵਾਲੀ ਪਹਿਲੀ ਗੱਲ: ਇਹ ਕਾਨੂੰਨੀ ਸਥਾਈ ਨਿਵਾਸ ਦੀ ਸਿੱਧੀ ਲਾਈਨ ਹੈ – ਇਹ ਪੰਜ ਸਾਲਾਂ ਬਾਅਦ ਨਾਗਰਿਕਤਾ ਪ੍ਰਾਪਤ ਕਰਨ ਦੀ ਗਰੰਟੀ ਦਿੰਦਾ ਹੈ।” ਇਹ ਹੋਰ ਪਿਛਲੀ ਕਾਨੂੰਨੀਕਰਨ ਸਕੀਮਾਂ ਦੇ ਉਲਟ ਹੈ, ਜਿਸ ਵਿੱਚ ਹਾਊਸ ਵੱਲੋਂ ਪਾਸ ਕੀਤੇ ਡਰੀਮ ਐਂਡ ਵਾਅਦਾ ਐਕਟ ਸ਼ਾਮਲ ਹੈ, ਜੋ ਕਿ ਇੱਕ ਸ਼ਰਤੀਆ ਨਜ਼ਰੀਆ ਹੈ।