You are currently viewing ਜੋਗਿੰਦਰ ਸਿੰਘ ਮਾਨ ਨੇ ਚੌਧਰੀ ਸਵਰਨਾ ਰਾਮ ਦੀ ਧਰਮ ਪਤਨੀ ਦੀ ਮੌਤ ਤੇ ਕੀਤਾ ਦੁੱਖ ਦਾ ਪ੍ਰਗਟਾਵਾ

ਜੋਗਿੰਦਰ ਸਿੰਘ ਮਾਨ ਨੇ ਚੌਧਰੀ ਸਵਰਨਾ ਰਾਮ ਦੀ ਧਰਮ ਪਤਨੀ ਦੀ ਮੌਤ ਤੇ ਕੀਤਾ ਦੁੱਖ ਦਾ ਪ੍ਰਗਟਾਵਾ

ਫਗਵਾੜਾ 13 ਸਤੰਬਰ
ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਸੂਬੇ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਅੱਜ ਸੀਨੀਅਰ ਭਾਜਪਾ ਆਗੂ ਅਤੇ ਪੰਜਾਬ ਦੇ ਸਾਬਕਾ ਸੱਭਿਆਚਾਰਕ ਵਿਭਾਗ ਦੇ ਮੰਤਰੀ ਚੌਧਰੀ ਸਵਰਨਾ ਰਾਮ ਦੇ ਗ੍ਰਹਿ ਵਿਖੇ ਪੁੱਜ ਕੇ ਚੌਧਰੀ ਸਵਰਨਾ ਰਾਮ ਦੀ ਧਰਮ ਪਤਨੀ ਦੇ ਅਕਾਲ ਚਲਾਣਾ ਕਰ ਜਾਣੇ ਤੇ ਡੂੰਘੇ ਦੁੱਖ ਅਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਚੌਧਰੀ ਸਾਹਿਬ ਨਾਲ ਬੇਸ਼ਕ ਉਹਨਾਂ ਦੇ ਸਿਆਸੀ ਮਤਭੇਦ ਰਹੇ ਪਰ ਉਹਨਾਂ ਦੇ ਪਰਿਵਾਰ ਨਾਲ ਸਬੰਧ ਹਮੇਸ਼ਾ ਸੁਖਾਵੇਂ ਰਹੇ ਹਨ। ਚੌਧਰੀ ਸਾਹਿਬ ਦੀ ਧਰਮ ਪਤਨੀ ਬਹੁਤ ਹੀ ਨਰਮ ਸੁਭਾਅ ਦੀ ਮਾਲਕਿਨ ਅਤੇ ਧਾਰਮਿਕ ਵਿਚਾਰਾਂ ਵਾਲੇ ਸਨ। ਦੁੱਖ ਦੀ ਇਸ ਘੜੀ ਵਿਚ ਉਹ ਚੌਧਰੀ ਪਰਿਵਾਰ ਦੇ ਨਾਲ ਹਨ। ਇਸ ਮੌਕੇ ਉਹਨਾਂ ਦੇ ਨਾਲ ਸੀਨੀਅਰ ਕਾਂਗਰਸੀ ਆਗੂ ਸਤਬੀਰ ਸਿੰਘ ਸਾਬੀ ਵਾਲੀਆ ਨੇ ਵੀ ਚੌਧਰੀ ਸਾਹਿਬ ਨਾਲ ਦੁੱਖ ਅਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ।