You are currently viewing ਵਿਦਿਆਰਥਣ ਦੇ ਮੂੰਹ ‘ਤੇ ਜਬਰੀ ਕੇਕ ਮਲਣ ਵਾਲਾ ਮਾਸਟਰ ਗ੍ਰਿਫਤਾਰ

ਵਿਦਿਆਰਥਣ ਦੇ ਮੂੰਹ ‘ਤੇ ਜਬਰੀ ਕੇਕ ਮਲਣ ਵਾਲਾ ਮਾਸਟਰ ਗ੍ਰਿਫਤਾਰ

ਉੱਤਰ ਪ੍ਰਦੇਸ਼ ਦੇ ਰਾਮਪੁਰ (Rampur) ਵਿਚ ਇੱਕ ਨਾਮਵਰ ਅੰਗਰੇਜ਼ੀ ਮਾਧਿਅਮ ਸਕੂਲ ਦੇ ਅਧਿਆਪਕ ਵੱਲੋਂ ਇੱਕ ਨਾਬਾਲਗ ਲੜਕੀ ਨਾਲ ਅਸ਼ਲੀਲ ਹਰਕਤ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਅਧਿਆਪਕ ਦਿਵਸ ਮੌਕੇ ਅਧਿਆਪਕ ਨੇ ਆਪਣੀ ਵਿਦਿਆਰਥਣ ਦੇ ਚਿਹਰੇ ‘ਤੇ ਅਣਉਚਿਤ ਵਿਵਹਾਰ ਕਰਦੇ ਹੋਏ ਜ਼ਬਰਦਸਤੀ ਕੇਕ ਲਗਾਇਆ।

ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ। ਲੜਕੀ ਦੇ ਪਿਤਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਵੀਡੀਓ ਦੀ ਜਾਂਚ ਕਰਨ ਦੇ ਬਾਅਦ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ ਹੈ। ਫਿਲਹਾਲ ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ। ਫਿਲਹਾਲ ਘਟਨਾ ਦਾ ਨੋਟਿਸ ਲੈਂਦੇ ਹੋਏ ਸਕੂਲ ਪ੍ਰਸ਼ਾਸਨ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।

ਵਾਇਰਲ ਵੀਡੀਓ ਵਿੱਚ ਵੇਖਿਆ ਜਾ ਰਿਹਾ ਹੈ ਕਿ ਵਿਦਿਆਰਥਣ ਅਧਿਆਪਕ ਤੋਂ ਬਚਣ ਲਈ ਭੱਜਦੀ ਹੈ, ਪਰ ਉਸ ਨੇ ਜ਼ਬਰਦਸਤੀ ਫੜ ਲਿਆ। ਉਹ ਬਚਣ ਦੀ ਕੋਸ਼ਿਸ਼ ਕਰਦੀ ਹੈ ਪਰ ਉਹ ਉਸ ਦੇ ਚਿਹਰੇ ‘ਤੇ ਕੇਕ ਮਲ ਰਿਹਾ ਹੈ।

ਉਹ ਵਿਦਿਆਰਥਣ ਨੂੰ ਪੁੱਛਦਾ ਸੁਣਿਆ ਗਿਆ ਹੈ ਕਿ- ਕੌਣ ਬਚਾਏਗਾ?  ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਅਧਿਆਪਕ ਦਿਵਸ ਦੇ ਦਿਨ ਦੀ ਹੈ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ, ਜਦੋਂ ਇਹ ਲੜਕੀ ਦੇ ਪਿਤਾ ਤੱਕ ਪਹੁੰਚੀ, ਉਸ ਨੇ ਅਧਿਆਪਕ ਦੇ ਖਿਲਾਫ ਐਫਆਈਆਰ ਦਰਜ ਕਰਵਾਈ।

ਰਾਮਪੁਰ ਦੇ ਐਡੀਸ਼ਨਲ ਐਸਪੀ ਸੰਸਾਰ ਸਿੰਘ ਨੇ ਕਿਹਾ, “ਜਾਂਚ ਵਿੱਚ ਸਾਹਮਣੇ ਆਇਆ ਕਿ ਸਕੂਲ ਦਾ ਅਧਿਆਪਕ ਸਿਵਲ ਲਾਈਨਜ਼ ਖੇਤਰ ਵਿੱਚ ਇੱਕ ਕੋਚਿੰਗ ਸੈਂਟਰ ਵੀ ਚਲਾਉਂਦਾ ਹੈ। 5 ਸਤੰਬਰ ਨੂੰ ਵਿਦਿਆਰਥਣਾਂ, ਅਧਿਆਪਕ ਦਿਵਸ ਮਨਾਉਣ ਆਈਆਂ ਸਨ, ਜਿੱਥੇ ਉਨ੍ਹਾਂ ਨੇ ਲੜਕੀ ਦੇ ਚਿਹਰੇ ‘ਤੇ ਜ਼ਬਰਦਸਤੀ ਕੇਕ ਲਗਾਇਆ ਸੀ। ਮਾਮਲਾ ਦਰਜ ਕੀਤਾ ਗਿਆ ਹੈ। ਆਲੋਕ ਕ੍ਰਿਸ਼ਨਾ ਵਿਹਾਰ ਇਲਾਕੇ ਦਾ ਰਹਿਣ ਵਾਲਾ ਹੈ। ਉਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।