You are currently viewing ਲਾਇਨਜ ਇੰਟਰਨੈਸ਼ਨਲ ਦੇ ਰਿਜਨ ਚੇਅਰਪਰਸਨ ਗੁਰਦੀਪ ਸਿੰਘ ਕੰਗ ਨੇ ਲੋੜਵੰਦ ਪਰਿਵਾਰ ਨੂੰ ਲੜਕੀ ਦੀ ਪੜ੍ਹਾਈ ਲਈ ਭੇਂਟ ਕੀਤੀ ਆਰਥਕ ਸਹਾਇਤਾ

ਲਾਇਨਜ ਇੰਟਰਨੈਸ਼ਨਲ ਦੇ ਰਿਜਨ ਚੇਅਰਪਰਸਨ ਗੁਰਦੀਪ ਸਿੰਘ ਕੰਗ ਨੇ ਲੋੜਵੰਦ ਪਰਿਵਾਰ ਨੂੰ ਲੜਕੀ ਦੀ ਪੜ੍ਹਾਈ ਲਈ ਭੇਂਟ ਕੀਤੀ ਆਰਥਕ ਸਹਾਇਤਾ

ਫਗਵਾੜਾ 12 ਸਤੰਬਰ
ਲਾਇਨਜ ਇੰਟਰਨੈਸ਼ਨਲ 321-ਡੀ ਆਰ-16 ਦੇ ਰਿਜਨ ਚੇਅਰਪਰਸਨ ਲਾਇਨ ਗੁਰਦੀਪ ਸਿੰਘ ਕੰਗ ਵਲੋਂ ਪਿੰਡ ਪਾਮਲ (ਲੁਧਿਆਣਾ) ਦੇ ਇਕ ਲੋੜਵੰਦ ਪਰਿਵਾਰ ਨੂੰ ਲੜਕੀ ਦੀ ਕਾਲਜ ਫੀਸ ਭੇਂਟ ਵਜੋਂ ਦੱਸ ਹਜਾਰ ਰੁਪਏ ਦੀ ਆਰਥਕ ਮੱਦਦ ਭੇਂਟ ਕੀਤੀ ਗਈ। ਲਾਇਨ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਉਕਤ ਪਰਿਵਾਰ ਆਰਥਕ ਤੌਰ ਤੇ ਕਾਫੀ ਕਮਜ਼ੋਰ ਹੈ ਅਤੇ ਗਰੈਜੂਏਸ਼ਨ ਦੀ ਪੜ੍ਹਾਈ ਕਰ ਰਹੀ ਲੜਕੀ ਕਾਫੀ ਹੋਣਹਾਰ ਹੈ। ਪਰਿਵਾਰ ਵਲੋਂ ਸੰਪਰਕ ਕਰਨ ਤੇ ਉਹਨਾਂ ਨੇ ਇਹ ਛੋਟਾ ਜਿਹਾ ਉਪਰਾਲਾ ਕੀਤਾ ਹੈ। ਇਸ ਮੌਕੇ ਉਹਨਾਂ ਦੇ ਨਾਲ ਮੌਜੂਦ ਰਹੇ ਲਾਇਨਜ ਕਲੱਬ ਫਗਵਾੜਾ ਸਿਟੀ ਦੇ ਪ੍ਰਧਾਨ ਅਤੁਲ ਜੈਨ ਅਤੇ ਸਕੱਤਰ ਸੁਨੀਲ ਢੀਂਗਰਾ ਤੇ ਕੈਸ਼ੀਅਰ ਅਮਿਤ ਕੁਮਾਰ ਆਸ਼ੂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੁਰਦੀਪ ਸਿੰਘ ਕੰਗ ਬਹੁਤ ਹੀ ਨੇਕ ਦਿਲ ਅਤੇ ਲੋੜਵੰਦਾਂ ਦੀ ਸੇਵਾ ਲਈ ਤੱਤਪਰ ਰਹਿਣ ਵਾਲੀ ਸ਼ਖਸੀਅਤ ਦੇ ਮਾਲਕ ਹਨ। ਕਲੱਬ ਲਈ ਮਾਣ ਦੀ ਗੱਲ ਹੈ ਕਿ ਉਹ ਲਾਇਨਜ ਕਲੱਬ ਫਗਵਾੜਾ ਸਿਟੀ ਦੇ ਚਾਰਟਰ ਪ੍ਰਧਾਨ ਹਨ। ਉਹਨਾਂ ਤੋਂ ਪ੍ਰੇਰਣਾ ਲੈ ਕੇ ਕਲੱਬ ਨੇ ਸਮਾਜ ਸੇਵਾ ਦੇ ਖੇਤਰ ਵਿਚ ਇਲੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਕਲੱਬ ਦਾ ਰੁਤਬਾ ਪ੍ਰਾਪਤ ਕੀਤਾ ਹੈ। ਇਸ ਮੌਕੇ ਲਾਇਨ ਸੰਜੀਵ ਲਾਂਬਾ, ਲਾਇਨ ਜੁਗਲ ਬਵੇਜਾ, ਲਾਇਨ ਸ਼ਸ਼ੀ ਕਾਲੀਆ, ਲਾਇਨ ਅਜੇ ਕੁਮਾਰ, ਲਾਇਨ ਰਣਧੀਰ ਕਰਵਲ, ਲਾਇਨ ਅਸ਼ਵਨੀ ਕਵਾਤਰਾ, ਲਾਇਨ ਨਿਤਿਸ਼ ਸ਼ਰਮਾ ਆਦਿ ਹਾਜਰ ਸਨ।