You are currently viewing Punjab Corona Guidelines: ਤਿਉਹਾਰਾਂ ਦੇ ਸੀਜਨ ਕਰਕੇ ਪੰਜਾਬ ‘ਚ 30 ਸਤੰਬਰ ਤੱਕ ਕੋਰੋਨਾ ਪਾਬੰਦੀਆਂ
covid 19

Punjab Corona Guidelines: ਤਿਉਹਾਰਾਂ ਦੇ ਸੀਜਨ ਕਰਕੇ ਪੰਜਾਬ ‘ਚ 30 ਸਤੰਬਰ ਤੱਕ ਕੋਰੋਨਾ ਪਾਬੰਦੀਆਂ

ਚੰਡੀਗੜ੍ਹਪੰਜਾਬ ਸਰਕਾਰ ਨੇ ਆਗਾਮੀ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਸੂਬੇ ਵਿੱਚ ਕੋਵਿਡਸਬੰਧੀ ਪਾਬੰਦੀ ਨੂੰ 30 ਸਤੰਬਰ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ।

ਮੁੱਖ ਮੰਤਰੀ ਦਫਤਰ ਨੇ ਕਿਹਾਰਾਜਨੀਤਕ ਸਮਾਗਮਾਂ ਸਮੇਤ ਸਾਰੇ ਇਕੱਠਾਂ ਵਿੱਚ 300 ਲੋਕਾਂ ਦੀ ਸੀਮਾ ਹੋਵੇਗੀ ਤੇ ਮਾਸਕ ਪਹਿਨਣ ਦੇ ਨਾਲ ਨਾਲ ਸਮਾਜਿਕ ਦੂਰੀ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ।

ਇਸ ਦੇ ਨਾਲ ਪੰਜਾਬ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਲਈ ਇੱਕ ਬੇਹੱਦ ਜ਼ਰੂਰੀ ਫਰਮਾਨ ਜਾਰੀ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਜੋ ਕਰਮਚਾਰੀ ਡਾਕਟਰੀ ਕਾਰਨਾਂ ਤੋਂ ਇਲਾਵਾ ਕਿਸੇ ਵੀ ਹੋਰ ਕਾਰਨ ਕਰਕੇ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਲੈਣ ਵਿੱਚ ਅਸਫਲ ਰਹੇ ਹਨ, ਨੂੰ 15 ਸਤੰਬਰ ਤੋਂ ਬਾਅਦ ਛੁੱਟੀ ‘ਤੇ ਭੇਜ ਦਿੱਤਾ ਜਾਏਗਾ।

ਇੱਕ ਬੁਲੇਟਿਨ ਦੇ ਅਨੁਸਾਰਪੰਜਾਬ ਚ ਵੀਰਵਾਰ ਨੂੰ ਕੋਰੋਨਾਵਾਇਰਸ ਨਾਲ ਦੋ ਹੋਰ ਲੋਕਾਂ ਦੀ ਮੌਤ ਹੋ ਗਈਇਸ ਦੇ ਨਾਲ ਹੀ 29 ਤਾਜ਼ਾ ਮਾਮਲੇ ਸਾਹਮਣੇ ਆਉਣ ਨਾਲ ਸੂਬੇ ਚ ਮਰੀਜ਼ਾਂ ਦੀ ਹੁਣ ਤੱਕ ਦੀ ਕੁੱਲ ਗਿਣਤੀ 6,00,940 ਤੱਕ ਪਹੁੰਚ ਗਈ ਹੈ। ਹੁਣ ਤੱਕ ਲਾਗ ਨੇ ਪੰਜਾਬ ਵਿੱਚ 16,451 ਲੋਕਾਂ ਦੀ ਜਾਨ ਲੈ ਲਈ ਹੈ।

ਮੋਹਾਲੀ ਵਿੱਚ ਸੱਤ ਮਾਮਲੇ ਸਾਹਮਣੇ ਆਏਇਸ ਤੋਂ ਬਾਅਦ ਬਰਨਾਲਾ ਅਤੇ ਪਠਾਨਕੋਟ ਵਿੱਚ ਚਾਰ ਚਾਰ ਮਾਮਲੇ ਸਾਹਮਣੇ ਆਏ। ਸੂਬੇ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 320 ਰਹੀ। ਬੁਲੇਟਿਨ ਅਨੁਸਾਰ, 23 ਲੋਕ ਸੰਕਰਮਣ ਤੋਂ ਠੀਕ ਹੋ ਗਏ ਹਨਜਿਨ੍ਹਾਂ ਦੇ ਠੀਕ ਹੋਣ ਵਾਲਿਆਂ ਦੀ ਗਿਣਤੀ 5,84,169 ਹੋ ਗਈ ਹੈ।