You are currently viewing ਪਿੰਡ ਵਿਰਕਾਂ ਵਿਖੇ ਕਰਵਾਇਆ ਗੁੱਗਾ ਨੌਂਵੀ ਛਿੰਜ ਮੇਲਾ * ਪਟਕੇ ਦੀ ਕੁਸ਼ਤੀ ‘ਚ ਧਰਮਿੰਦਰ ਕੁਰਾਲੀ ਨੇ ਰੋਜੀ ਆਰ.ਸੀ.ਐਫ. ਨੂੰ ਹਰਾਇਆ * ਸੁਖਮਨ ਪ੍ਰੀਤ ਨੂੰ ਤਾਜੀ ਸੂਈ ਝੋਟੀ * ਉਭਰਦੇ ਪਹਿਲਵਾਨਾਂ ਨੂੰ ਦਿੱਤੇ ਬਦਾਮ ਤੇ ਦੇਸੀ ਘਿਓ * ਨਾਮਵਰ ਪਹਿਲਵਾਨਾਂ ਨੇ ਕੀਤੀ ਜੋਰ ਅਜਮਾਇਸ਼

ਪਿੰਡ ਵਿਰਕਾਂ ਵਿਖੇ ਕਰਵਾਇਆ ਗੁੱਗਾ ਨੌਂਵੀ ਛਿੰਜ ਮੇਲਾ * ਪਟਕੇ ਦੀ ਕੁਸ਼ਤੀ ‘ਚ ਧਰਮਿੰਦਰ ਕੁਰਾਲੀ ਨੇ ਰੋਜੀ ਆਰ.ਸੀ.ਐਫ. ਨੂੰ ਹਰਾਇਆ * ਸੁਖਮਨ ਪ੍ਰੀਤ ਨੂੰ ਤਾਜੀ ਸੂਈ ਝੋਟੀ * ਉਭਰਦੇ ਪਹਿਲਵਾਨਾਂ ਨੂੰ ਦਿੱਤੇ ਬਦਾਮ ਤੇ ਦੇਸੀ ਘਿਓ * ਨਾਮਵਰ ਪਹਿਲਵਾਨਾਂ ਨੇ ਕੀਤੀ ਜੋਰ ਅਜਮਾਇਸ਼

ਫਗਵਾੜਾ 10 ਸਤੰਬਰ
ਨਜਦੀਕੀ ਪਿੰਡ ਵਿਰਕਾਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੋ ਰੋਜਾ ਗੁਗਾ ਨੌਂਵੀ ਛਿੰਜ ਮੇਲਾ ਪਹਿਲੇ ਦਿਨ ਮੈਟ ਅਤੇ ਦੂਸਰੇ ਦਿਨ ਅਖਾੜੇ ਦੀਆਂ ਕੁਸ਼ਤੀਆਂ ਨਾਲ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ। ਅੰਤਰ ਰਾਸ਼ਟਰੀ ਕੁਸ਼ਤੀ ਕੋਚ ਪੀ.ਆਰ. ਸੌਂਧੀ ਅਤੇ ਅੰਤਰਰਾਸਟਰੀ ਪਹਿਲਵਾਨ ਅਮਰੀਕ ਸਿੰਘ ਮੇਹਲੀ, ਕੋਚ ਜਤਿਨ ਸ਼ੁਕਲਾ, ਕੋਚ ਰਵਿੰਦਰ ਨਾਥ ਤੋਂ ਇਲਾਵਾ ਛਿੰਜ ਮੇਲੇ ਦੇ ਚੇਅਰਮੈਨ ਰਵੀ ਦੱਤ ਸ਼ਰਮਾ, ਪ੍ਰਧਾਨ ਕੁਲਵੀਰ ਸਿੰਘ ਸ਼ਿਦਾ ਪੰਚ, ਖਜਾਨਚੀ ਸੁਖਵਿੰਦਰ ਸਿੰਘ ਭੂਟੋ ਅਤੇ ਮੈਂਬਰ ਸ਼ਿਗਾਰਾ ਸਿੰਘ ਦੀ ਦੇਖਰੇਖ ਹੇਠ ਕਰਵਾਏ ਛਿੰਜ ਮੇਲੇ ਵਿਚ ਪੰਜਾਬ ਭਰ ਤੋਂ ਪਹੁੰਚੇ ਚੋਟੀ ਦੇ ਪਹਿਲਵਾਨ ਲੜਕੇ ਅਤੇ ਲੜਕੀਆਂ ਨੇ ਆਪਣੇ ਜੋਹਰ ਦਿਖਾਖੇ। ਪੱਟਕੇ ਦੀ ਕੁਸ਼ਤੀ ਸੁਖਪਾਲ ਸਿੰਘ ਨੈਸ਼ਨਲ ਮੈਡਲਿਸਟ ਰੇਲ ਕੋਚ ਫੇਕਟਰੀ ਅਤੇ ਧਰਮਿੰਦਰ ਸਿੰਘ ਕੁਰਾਲੀ ਨੈਸ਼ਨਲ ਚੈਂਪੀਅਨ ਵਿਚਕਾਰ ਹੋਈ ਜਿਸ ਵਿਚ ਧਰਮਿੰਦਰ ਕੁਰਾਲੀ ਜੇਤੂ ਕਰਾਰ ਦਿੱਤਾ ਗਿਆ। ਇਸ ਦੌਰਾਨ ਪਿੰਡ ਵਿਰਕਾਂ ਦੇ ਹੋਣਹਾਰ ਪਹਿਲਵਾਨ ਸੁਖਮਨ ਪ੍ਰੀਤ ਸਿੰਘ ਪੁੱਤਰ ਬਚਿਤ੍ਰ ਸਿੰਘ ਨੂੰ ਸ਼੍ਰੀ ਰਵੀ ਦੱਤ ਸ਼ਰਮਾ ਵਲੋਂ ਤਾਜੀ ਸੁਈ ਝੋਟੀ ਨਾਲ ਸਨਮਾਨਿਤ ਕੀਤਾ ਜਾਵੇਗਾ ਤਾਂ ਜੋ ਹੋਰ ਵੱਧੀਆ ਕੁਸ਼ਤੀ ਲੜ ਕੇ ਪਿੰਡ ਅਤੇ ਇਲਾਕੇ ਦਾ ਨਾਮ ਰੋਸ਼ਨ ਕਰੇ। ਇਸੇ ਤਰਾਂ ਨਵੇਂ ਉਭਰਦੇ ਪਹਿਲਵਾਨਾਂ ਸ਼ਾਹਿਦ ਅਤੇ ਸਨੀ ਨੂੰ ਅਸਟਰੇਲੀਆ ਦੇ ਪਹਿਲਵਾਨ ਰਾਜ ਕੁਮਾਰ ਵਲੋਂ ਤਿੰਨ ਤਿੰਨ ਕਿਲੋ ਬਦਾਮ ਅਤੇ ਦੋ ਦੋ ਕਿਲੋ ਦੇਸੀ ਘਿਉ ਦਿਤਾ ਗਿਆ। ਛਿੰਜ ਮੇਲੇ ਵਿਚ ਬਤੌਰ ਮੁੱਖ ਮਹਿਮਾਨ ਐਸ.ਪੀ. ਮੁਕੇਸ਼ ਕੁਮਾਰ ਖੰਨਾ ਅਤੇ ਡੀ.ਐਸ.ਪੀ. ਸਤੀਸ਼ ਕੁਮਾਰ ਰੋਪੜ ਨੇ ਸ਼ਿਰਕਤ ਕੀਤੀ। ਉਹਨਾਂ ਇਸ ਉਪਰਾਲੇ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਅਤੇ ਜੇਤੂ ਪਹਿਲਵਾਨਾਂ ਨੂੰ ਇਨਾਮਾ ਦੀ ਵੰਡ ਕਰਦਿਆਂ ਕਿਹਾ ਕਿ ਹੋਰ ਮਿਹਨਤ ਸਦਕਾ ਦੇਸ਼ ਅਤੇ ਵਿਦੇਸ਼ਾਂ ਵਿਚ ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕਰਨ। ਸਾਬਕਾ ਇੰਟਰਨੈਸ਼ਨਲ ਕੁਸ਼ਤੀ ਕੋਚ ਪੀ.ਆਰ. ਸੌਂਧੀ ਅਤੇ ਅੰਤਰਾਸ਼ਟਰੀ ਪਹਿਲਵਾਨ ਅਮਰੀਕ ਮੇਹਲੀ ਵਲੋਂ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਪ੍ਰਬੰਧਕਾਂ ਨੇ ਐਲਾਨ ਕੀਤਾ ਕਿ ਜਿਹੜਾ ਵੀ ਪਿੰਡ ਵਿਰਕਾ ਦਾ ਖਿਡਾਰੀ ਪੰਜਾਬ ਪੱਧਰ ਤੇ ਖੇਡੇਗਾ ਉਸ ਨੂੰ ਅਗਲੇ ਸਾਲ ਵੱਡੇ ਪੱਧਰ ਤੇ ਸਨਮਾਨਤ ਕੀਤਾ ਜਾਵੇਗਾ। ਇਸ ਮੌਕੇ ਬਲਵਿੰਦਰ ਵਿਰਕ, ਸ਼ਿੰਗਾਰਾ ਸਿੰਘ, ਜਸਵਿੰਦਰ ਸਿੰਘ, ਸੁਖਦੇਵ ਸਿੰਘ ਨੰਬਰਦਾਰ, ਹਰਜਿੰਦਰ ਸਿੰਘ ਸੰਘਾ, ਪ੍ਰੀਤਪਾਲ ਸਿੰਘ, ਕੁਲਵਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਅਤੇ ਕੁਸ਼ਤੀ ਪ੍ਰੇਮੀ ਹਾਜਰ ਸਨ।