Headlines

ਅਮਰੀਕਾ ਵਿੱਚ ਕਪੂਰਥਲਾ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਜ਼ਿਲਾ ਕਪੂਰਥਲਾ  ਦੇ ਥਾਣਾ ਬੇਗੋਵਾਲ ਅਧੀਨ ਆਉਦੇ ਪਿੰਡ ਬੱਸੀ  ਦੇ 23 ਸਾਲਾ ਨੋਜਵਾਨ ਗੁਰਜੀਤ ਪਾਲ ਸਿੰਘ  ਨੂੰ ਅਮਰੀਕਾ ਦੇ ਸ਼ਹਿਰ ਟੈਕਸਿਸ ਵਿੱਚ ਸਥਿੱਤ ਸਟੋਰ ਤੇ ਕੰਮ ਕਰਦੇ ਨੂੰ ਅਮਰੀਕੀ ਮੂਲ ਦੇ ਵਿਅਕਤੀ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਗੁਰਜੀਤ ਪਾਲ ਸਿੰਘ ਪੁੱਤਰ ਸਿਮਰਨਜੀਤ ਸਿੰਘ ਵਾਸੀ ਬੱਸੀ ,ਬੇਗੋਵਾਲ ਨੂੰ ਮਾਪਿਆਂ ਨੇ ਉਸਦੇ ਚੰਗੇ ਭਵਿੱਖ ਲਈ ਅਮਰੀਕਾ ਭੇਜਿਆ ਸੀ ਅਤੇ ਉਹ ਟੈਕਸਿਸ ਦੇ ਇੱਕ ਸਟੋਰ ਤੇ ਕੰਮ ਕਰਦਾ ਸੀ । ਬੀਤੇ ਦਿਨ ਅਮਰੀਕਾ ਸਮੇ ਰਾਤ 10 ਵਜੇ ਅਨੁਸਾਰ ਸਟੋਰ ਉਤੇ ਸੀ ਇੱਕ ਅਮਰੀਕੀ ਮੂਲ ਦਾ ਵਾਸੀ ਗੇਮ ਖੇਡ ਰਿਹਾ ਸੀ ਟਾਈਮ ਓਵਰ ਹੋਣ ਤੇ ਉਸਨੂੰ ਰੋਕਿਆ ਗਿਆ।, ਪਰ ਉਸਨੇ ਹੋਰ ਸਮਾਂ ਮੰਗਿਆ ਫਿਰ ਉਸਨੇ ਸਮਾ ਲਿਆ ਤੇ ਗੇਮ ਖੇਡਣ ਲੱਗ ਪਿਆ ਜਦ ਉਸਨੂੰ ਫਿਰ ਸਮਾਂ ਉਪਰ ਤੇ ਰੋਕਿਆ ਅਤੇ ਕਿਹਾ ਹੁਣ ਜਾਉ  ਸਟੋਰ ਬੰਦ ਕਰਨਾ ਹੈ। ਉਹ  ਨੌਜਵਾਨ ਉਥੋ ਚਲਾ ਗਿਆ ਤੇ 5 ਮਿੰਟ ਬਾਅਦ ਹੀ ਉਹ ਫਿਰ ਸਟੋਰ ਤੇ ਵਾਪਸ ਆਇਆ।  ਸਟੋਰ ਨੂੰ ਬੰਦ ਕਰ ਰਹੇ ਗੁਰਜੀਤ ਪਾਲ ਸਿੰਘ ਦੇ ਗੋਲੀ ਮਾਰ ਦਿੱਤੀ ਜੋ ਉਸਦੇ ਬਾਂਹ ਤੇ ਵੱਜੀ ਉਹ ਡਿੱਗ ਪਿਆ। ਇਸ ਦੌਰਾਨ ਉਸਨੇ  ਦੋ ਹੋਰ ਗੋਲੀਆਂ ਮਾਰੀਆਂ ਜੋ ਉਸਦੇ ਵੱਖੀ ਤੇ ਜਾ ਲੱਗੀਆਂ ਅਤੇ  ਜਿਸ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ ।