You are currently viewing ਆਖਿਰ ਸਿੰਘਾਂ ਦੇ ਰੋਹ ਅੱਗੇ ਝੁਕੀ ਹਰਿਆਣਾ ਸਰਕਾਰ, HPSC ਦੀ ਪ੍ਰੀਖਿਆ ਮੌਕੇ ਧਾਰਮਿਕ ਚਿੰਨ੍ਹ ਲਿਜਾਣ ‘ਤੇ ਲਗਾਈ ਪਾਬੰਦੀ ਹਟਾਈ

ਆਖਿਰ ਸਿੰਘਾਂ ਦੇ ਰੋਹ ਅੱਗੇ ਝੁਕੀ ਹਰਿਆਣਾ ਸਰਕਾਰ, HPSC ਦੀ ਪ੍ਰੀਖਿਆ ਮੌਕੇ ਧਾਰਮਿਕ ਚਿੰਨ੍ਹ ਲਿਜਾਣ ‘ਤੇ ਲਗਾਈ ਪਾਬੰਦੀ ਹਟਾਈ

ਹਰਿਆਣਾ ਪਬਲਿਕ ਸਰਵਿਸ ਕਮਿਸ਼ਨ, ਪੰਚਕੂਲਾ ਦੁਆਰਾ ਸਰਕਾਰੀ ਅਧਿਕਾਰੀਆਂ ਦੁਆਰਾ 12 ਸਤੰਬਰ ਨੂੰ ਕਰਵਾਈ ਗਈ ਪ੍ਰਤੀਯੋਗੀ ਪ੍ਰੀਖਿਆ ਵਿੱਚ, ਸਿੱਖ ਉਮੀਦਵਾਰਾਂ ਨੂੰ ਕੜਾ ਅਤੇ ਸ਼੍ਰੀ ਸਾਹਿਬ (ਛੋਟੀ ਕਿਰਪਾਨ) ਪਹਿਨ ਕੇ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋਣ ‘ਤੇ ਪਾਬੰਦੀ ਲਗਾਈ ਗਈ ­­­ਸੀ। ਪਰ ਹੁਣ ਸਿੰਘਾਂ ਦੇ ਰੋਹ ਅੱਗੇ ਹਰਿਆਣਾ ਸਰਕਾਰ ਝੁਕ ਲਗੀ ਹੈ ਤੇ ਸਿੱਖ ਉਮੀਦਵਾਰਾਂ ਲਈ ਪ੍ਰੀਖਿਆ ਸਮੇਂ ਧਾਰਮਿਕ ਚਿੰਨ੍ਹਾਂ ਲਿਜਾਣ ‘ਤੇ ਲਗਾਈ ਪਾਬੰਦੀ ਨੂੰ ਹਟਾ ਦਿੱਤਾ ਗਿਆ ਹੈ।

ਪ੍ਰੀਖਿਆ ਕੇਂਦਰ ਵਿਚ ਕੜ੍ਹਾ ਤੇ ਕ੍ਰਿਪਾਨ ਲੈ ਕੇ ਜਾਣ ਵਾਲੇ ਉਮੀਦਵਾਰਾਂ ਨੂੰ ਪੇਪਰ ਦੇਣ ਤੋਂ 1 ਘੰਟਾ ਪਹਿਲਾਂ ਮੌਕੇ ‘ਤੇ ਪੁੱਜਣਾ ਪਵੇਗਾ ਅਤੇ ਕ੍ਰਿਪਾਨ ਤੇ ਕੜ੍ਹੇ ਦੀ ਜਾਂਚ ਕਰਵਾਉਣੀ ਪਵੇਗੀ ਤਾਂ ਜੋ ਕੋਈ ਸ਼ੱਕੀ ਇਲੈਕਟ੍ਰੋਨਿਕ ਜਾਂ ਹੋਰ ਉੁਪਕਰਨ ਅੰਦਰ ਨਾ ਲਿਜਾਇਆ ਜਾ ਸਕੇ ਤੇ ਜੇਕਰ ਕਿਸੇ ਨੂੰ ਵੀ ਅਜਿਹਾ ਸ਼ੱਕੀ ਉਪਕਰਣ ਮਿਲਿਆ ਹੈ, ਤਾਂ ਉਸਨੂੰ ਧਾਰਮਿਕ ਚਿੰਨ੍ਹ ਨੂੰ ਪ੍ਰੀਖਿਆ ਕੇਂਦਰ ਵਿੱਚ ਲਿਜਾਣ ਤੋਂ ਰੋਕ ਦਿੱਤਾ ਜਾਵੇਗਾ।

ਸਿੰਘਾਂ ਦੇ ਰੋਹ ਅੱਗੇ ਝੁਕੀ ਹਰਿਆਣਾ ਸਰਕਾਰ, ਕਕਾਰਾਂ 'ਤੇ ਲਗਾਈ ਪਾਬੰਦੀ ਹਟਾਈ

ਨਾਲ ਹੀ ਇਹ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜੇਕਰ ਕੋਈ ਸਿੱਖ ਉਮੀਦਵਾਰ ਪ੍ਰੀਖਿਆ ਦੇਣ ਤੋਂ 1 ਘੰਟਾ ਪਹਿਲਾਂ ਪ੍ਰੀਖਿਆ ਕੇਂਦਰ ਵਿਖੇ ਹਾਜ਼ਰ ਨਹੀਂ ਹੁੰਦਾ ਤੇ ਕ੍ਰਿਪਾਨ ਤੇ ਕੜ੍ਹੇ ਦੀ ਚੈਕਿੰਗ ਨਹੀਂ ਕਰਾਉਂਦਾ ਤਾਂ ਉਸ ਨੂੰ ਪ੍ਰੀਖਿਆ ਵਿਚ ਬੈਠਣ ਨਹੀਂ ਦਿੱਤਾ ਜਾਵੇਗਾ। SGPC ਦੀ ਪ੍ਰਧਾਨ ਬੀਬੀ ਜਗੀਰ ਕੌਰ, ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਕੁਰੂਕਸ਼ੇਤਰ ਵਿੱਚ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦੇ ਸੂਬਾਈ ਬੁਲਾਰੇ ਕੰਵਲਜੀਤ ਸਿੰਘ ਅਜਰਾਣਾ ਨੇ ਵੀ ਹਰਿਆਣਾ ਸਰਕਾਰ ਵੱਲੋਂ ਸਿੱਖ ਉਮੀਦਵਾਰਾਂ ਵੱਲੋਂ ਧਾਰਮਿਕ ਚਿੰਨ੍ਹਾਂ ਨੂੰ ਲੈ ਕੇ ਜਾਣ ਦੀ ਮਨਾਹੀ ਦਾ ਸਖਤ ਨੋਟਿਸ ਲਿਆ ਸੀ ਜਿਸ ਦੇ ਮੱਦੇਨਜ਼ਰ ਹੁਣ ਨਵੇਂ ਹੁਕਮ ਜਾਰੀ ਕਰ ਦਿੱਤੇ ਗਏ ਹਨ।