You are currently viewing ਰੇਲ ਕੋਚ ਫੈਕਟਰੀ ਦਾ ਪ੍ਰਿੰਸੀਪਲ ਚੀਫ਼ ਇੰਜੀਨੀਅਰ ਨੂੰ CBI ਨੇ ਇੱਕ ਲੱਖ ਰੁਪਏ ਰਿਸ਼ਵਤ ਲੈਂਦੇ ਦਬੋਚਿਆ

ਰੇਲ ਕੋਚ ਫੈਕਟਰੀ ਦਾ ਪ੍ਰਿੰਸੀਪਲ ਚੀਫ਼ ਇੰਜੀਨੀਅਰ ਨੂੰ CBI ਨੇ ਇੱਕ ਲੱਖ ਰੁਪਏ ਰਿਸ਼ਵਤ ਲੈਂਦੇ ਦਬੋਚਿਆ

ਕੇਂਦਰੀ ਜਾਂਚ ਬਿਊਰੋ (CBI) ਨੇ ਇੱਕ ਠੇਕੇਦਾਰ ਤੋਂ 1 ਲੱਖ ਰੁਪਏ ਦੀ ਰਿਸ਼ਵਤ ਮੰਗਣ ਅਤੇ ਸਵੀਕਾਰ ਕਰਨ ਦੇ ਲਈ ਰੇਲ ਕੋਚ ਫੈਕਟਰੀ ਕਪੂਰਥਲਾ ਦੇ ਪ੍ਰਮੁੱਖ ਮੁੱਖ ਇੰਜੀਨੀਅਰ (Rail Coach Factory Kapurthala) ਸੁਰੇਸ਼ ਚੰਦ ਮੀਨਾ ਨੂੰ ਗ੍ਰਿਫਤਾਰ ਕੀਤਾ ਹੈ। ਏਜੰਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਨੇ ਠੇਕੇਦਾਰ ਵੱਲੋਂ ਦਾਖ਼ਲ ਇੱਕ ਸ਼ਿਕਾਇਤ ‘ਤੇ ਮੀਨਾ ਵਿਰੁੱਧ ਕੇਸ ਦਰਜ ਕੀਤਾ ਸੀ, ਜਿਹੜਾ ਰੇਲ ਕੋਚ ਫੈਕਟਰੀ ਕਪੂਰਥਲਾ ਦਾ ਨਾਗਿਰਕ ਅਤੇ ਬਾਗਬਾਨੀ ਨਾਲ ਸਬੰਧਿਤ ਕੰਮ ਕਰਦਾ ਹੈ। ਮੁਲਜ਼ਮ ਨੂੰ ਮੋਹਾਲੀ ਦੀ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

ਸ਼ਿਕਾਇਤਕਰਤਾ ਨੇ ਸ਼ਿਕਾਇਤ ਵਿੱਚ ਕਿਹਾ ਕਿ ਉਹ ਸਿਵਲ ਅਤੇ ਖੇਤੀਬਾੜੀ ਦੇ ਕੰਮਾਂ ਨਾਲ ਸਬੰਧਤ ਠੇਕੇ ਕਪੂਰਥਲਾ ਰੇਲਵੇ ਕੋਚ ਫੈਕਟਰੀ (Kapurthala Railway Coach Factory) ਅਧੀਨ ਲੈਂਦਾ ਹੈ। ਸ਼ਿਕਾਇਤਕਰਤਾ ਰੇਲਵੇ ਦਫਤਰ ਵਿੱਚ ਟੈਂਡਰ/ਭੁਗਤਾਨ ਸੰਬੰਧੀ ਕੰਮ ਦੇ ਸਬੰਧ ਵਿੱਚ ਪ੍ਰਿੰਸੀਪਲ ਚੀਫ ਇੰਜੀਨੀਅਰ ਆਰਸੀਐਫ, ਕਪੂਰਥਲਾ ਨੂੰ ਮਿਲਿਆ।

ਮੁਲਾਕਾਤ ਦੌਰਾਨ ਕਥਿਤ ਦੋਸ਼ੀ ਨੇ ਕਥਿਤ ਤੌਰ ‘ਤੇ ਸ਼ਿਕਾਇਤਕਰਤਾ ਦੀ ਫਰਮ ਦੁਆਰਾ ਪ੍ਰਾਪਤ ਕੀਤੇ ਗਏ ਕੁੱਲ ਭੁਗਤਾਨ ਦੇ 1 ਪ੍ਰਤੀਸ਼ਤ ਦੀ ਦਰ ਨਾਲ ਹੋਰ ਕਰਾਰ ਜਾਰੀ ਰੱਖਣ ਲਈ ਰਿਸ਼ਵਤ ਦੀ ਮੰਗ ਕੀਤੀ ਸੀ। ਸ਼ਿਕਾਇਤ ਦੇ ਆਧਾਰ ‘ਤੇ ਸੀਬੀਆਈ ਨੇ ਇਸ ਮਾਮਲੇ ਦੀ ਸ਼ੁਰੂਆਤ ਜਾਂਚ ਕੀਤੀ ਅਤੇ ਜਾਂਚ ਦੌਰਾਨ ਤੱਥ ਮਿਲਣ ‘ਤੇ ਰਿਸ਼ਵਤ ਲੈ ਰਹੇ ਪ੍ਰਿੰਸੀਪਲ ਚੀਫ਼ ਇੰਜੀਨੀਅਰ ਸੁਰੇਸ਼ ਚੰਦ ਮੀਨਾ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।

ਕਪੂਰਥਲਾ ਅਤੇ ਜੈਪੁਰ ਵਿੱਚ ਮੁਲਜ਼ਮ ਦੇ ਦਫਤਰ ਅਤੇ ਰਿਹਾਇਸ਼ੀ ਇਮਾਰਤਾਂ ਦੀ ਤਲਾਸ਼ੀ ਲਈ ਗਈ, ਜਿਸ ਵਿੱਚ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਕੀਤੇ ਗਏ। ਜੋ ਦਰਸਾਉਂਦਾ ਹੈ ਕਿ ਉਕਤ ਇੰਜੀਨੀਅਰ ਨੇ ਕਈ ਥਾਵਾਂ ‘ਤੇ ਪੈਸਾ ਨਿਵੇਸ਼ ਕੀਤਾ ਹੈ। ਦਸਤਾਵੇਜ਼ਾਂ ਦੀ ਜਾਂਚ ਜਾਰੀ ਹੈ। ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਨੂੰ ਸੀਬੀਆਈ ਮਾਮਲਿਆਂ ਦੇ ਵਿਸ਼ੇਸ਼ ਜੱਜ ਮੋਹਾਲੀ (ਪੰਜਾਬ) ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।

(Rail Coach Factory Kapurthala)