You are currently viewing ਐਸ.ਐਚ.ਓ. ਸਿਟੀ ਨੂੰ ਮਿਲਿਆ ਸਰਵ ਸ਼ਕਤੀ ਸੈਨਾ ਦਾ ਵਫ਼ਦ
sabr shakti sena

ਐਸ.ਐਚ.ਓ. ਸਿਟੀ ਨੂੰ ਮਿਲਿਆ ਸਰਵ ਸ਼ਕਤੀ ਸੈਨਾ ਦਾ ਵਫ਼ਦ

ਸਰਵ ਸ਼ਕਤੀ ਸੈਨਾ ਫਗਵਾੜਾ ਦਾ ਇੱਕ ਵਫ਼ਦ ਫਗਵਾੜਾ ਪ੍ਰਧਾਨ ਰਾਜਕੁਮਾਰ ਰਾਜੂ ਦੀ ਪ੍ਰਧਾਨਗੀ ਹੇਠ ਫਗਵਾੜਾ ਥਾਣਾ ਸਿਟੀ ਦੇ ਐਸ.ਐਚ.ਓ. ਸਰਬਜੀਤ ਸਿੰਘ ਨੂੰ ਮਿਲਿਆ। ਵਫ਼ਦ ਵਿੱਚ ਪੰਜਾਬ ਪ੍ਰਧਾਨ ਦੇਹਾਤੀ ਬਲਜੀਤ ਭੂਲਾ ਰਾਏ, ਪੰਜਾਬ ਉਪ ਪ੍ਰਧਾਨ ਅਵਤਾਰ ਪੰਮਾ, ਅਤੇ ਜ਼ਿਲਾ ਪ੍ਰਧਾਨ ਬੱਬੀ ਗੋਸਵਾਮੀ, ਜ਼ਿਲਾ ਜਨਰਲ ਸਕੱਤਰ ਦੀਪਕ ਭਾਰਗਵ, ਸ਼ਹਿਰੀ ਜਨਰਲ ਸਕੱਤਰ ਪੰਕਜ ਚੱਡਾ, ਪ੍ਰਦੀਪ ਕੁਮਾਰ ਅਤੇ ਪਾਵਾ ਸ਼ਾਮਲ ਸਨ।ਇਸ ਮੌਕੇ ਥਾਣਾ ਸਿਟੀ ਫਗਵਾੜਾ ਦੇ ਐਸ.ਐਚ.ਓ. ਨਾਲ ਗੱਲਬਾਤ ਕਰਦਿਆਂ ਬਲਜੀਤ ਨੇ ਕਿਹਾ ਕਿ ਫਗਵਾੜਾ ਸ਼ਹਿਰ ਦੀ ਅਮਨ ਸ਼ਾਂਤੀ ਨੂੰ ਕਾਇਮ ਰੱਖਣ ਤੇ ਸਮਾਜ ਵਿਰੋਧੀ ਅਨਸਰਾਂ ਤੋਂ ਇਲਾਵਾ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਸਰਵ ਸ਼ਕਤੀ ਸੈਨਾ ਪੁਲਿਸ ਪ੍ਰਸ਼ਾਸ਼ਨ ਦਾ ਪੂਰਾ ਸਹਿਯੋਗ ਕਰੇਗੀ।