ਹਰਿਆਣਾ ਦੇ ਕਰਨਾਲ ਵਿੱਚ ਸ਼ਨੀਵਾਰ ਨੂੰ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਦਾ ਮਾਮਲਾ ਹੋਰ ਵੀ ਭਖਦਾ ਨਜ਼ਰ ਆ ਰਿਹਾ ਹੈ। ਹਰਿਆਣਾ ਦੇ ਕਰਨਾਲ ਵਿੱਚ ਕਿਸਾਨਾਂ ‘ਤੇ ਲਾਠੀਚਾਰਜ ਕਰਨ ਦਾ ਹੁਕਮ ਦੇਣ ਵਾਲੇ ਐੱਸ.ਡੀ.ਐੱਮ. ਦਾ ਤਬਾਦਲਾ ਕਰ ਦਿੱਤਾ ਗਿਆ ਹੈ, ਪਰ ਕਿਸਾਨ ਇਸ ਨੂੰ ਸਵੀਕਾਰ ਨਹੀਂ ਕਰਦੇ।
ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਕਰਨਾਲ ‘ਚ ਕਿਸਾਨਾਂ ਦਾ ਸਿਰ ਫੋੜਨ ਦਾ ਆਦੇਸ਼ ਦੇਣ ਵਾਲੇ ਐਸਡੀਐ ਦਾ ਤਬਾਦਲਾ ਆਮ ਬਦਲੀ ਦੀ ਤਰ੍ਹਾਂ ਹੀ ਹੈ, ਜਦੋਂ ਤੱਕ ਉਸ ਅਧਿਕਾਰੀ ‘ਤੇ ਕਤਲ ਦਾ ਕੇਸ ਦਰਜ ਨਹੀਂ ਕੀਤਾ ਜਾਂਦਾ ਅਤੇ ਐਸਡੀਐਮ ਨੂੰ 6 ਸਤੰਬਰ ਤੱਕ ਬਰਖਾਸਤ ਨਹੀਂ ਕੀਤਾ ਜਾਂਦਾ, ਕਿਸਾਨ 7 ਸਤੰਬਰ ਤੋਂ ਕਰਨਾਲ ਵਿੱਚ ਮਿੰਨੀ ਸਕੱਤਰੇਤ ਦਾ ਘਿਰਾਓ ਕਰਨਗੇ। ਕਿਉਂਕਿ ਹਰਿਆਣਾ ਸਰਕਾਰ ਐਸਡੀਐਮ ਦਾ ਬਚਾਅ ਕਰ ਰਹੀ ਹੈ।
ਕਿਸਾਨ ਆਗੂ ਯੋਗੇਂਦਰ ਯਾਦਵ ਨੇ ਵੀ ਕਰਨਾਲ ਵਿੱਚ ਵਾਪਰੀ ਘਟਨਾ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਕਰਨਾਲ ਵਿੱਚ ਜੋ ਹੋਇਆ ਉਸ ਨੂੰ ਦੇਖ ਕੇ ਸਭ ਨੂੰ ਹੈਰਾਨ ਰਹਿ ਜਾਣਾ ਚਾਹੀਦਾ ਹੈ। ਐਸਡੀਐਮ ਨੇ ਕਿਹਾ ਆਪਣਾ ਸਿਰ ਪਾੜੋ.. ਐਸਡੀਐਮ ਨੂੰ ਇਸ ਤਰ੍ਹਾਂ ਕਹਿਣ ਦਾ ਕੋਈ ਅਧਿਕਾਰ ਨਹੀਂ ਸੀ। ਘਟਨਾ ਬਾਰੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਪ੍ਰਤੀਕਿਰਿਆ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕਹਿੰਦੇ ਹਨ ਕਿ ਭਾਸ਼ਾ ਗਲਤ ਸੀ, ਇਸ ਦਾ ਕੀ ਮਤਲਬ ਹੈ?
ਚੁੱਪਚਾਪ ਐਸਡੀਐਮ ਦਾ ਫੇਰ ਤਬਾਦਲਾ ਕਰ ਦਿੱਤਾ। ਕਿਸਾਨਾਂ ਦੇ ਖਿਲਾਫ ਕੇਸ ਦਰਜ ਕੀਤੇ ਗਏ ਹਨ, ਸਰਕਾਰ ਹੁਣ ਡੰਡੇ ਮਾਰਨ ‘ਤੇ ਉੱਤਰ ਆਈ ਹੈ। ਕਿਸਾਨਾਂ ਨੇ ਬਹੁਤ ਕੁੱਝ ਵੇਖਿਆ ਹੈ, ਉਹ ਵੀ ਵੇਖਣਗੇ। ਉਨ੍ਹਾਂ ਕਿਹਾ ਕਿ ਸ਼ਾਂਤੀ ਸਾਡੀ ਲਹਿਰ ਦੀ ਤਾਕਤ ਹੈ, ਨਹੀਂ ਤਾਂ ਸਾਡੇ ਅੰਦੋਲਨ ਨੂੰ ਨੁਕਸਾਨ ਹੋਵੇਗਾ। ਸਰਕਾਰ ਚਾਹੁੰਦੀ ਹੈ ਕਿ ਉਨ੍ਹਾਂ ਦੇ ਸਬਰ ਦਾ ਬੰਨ੍ਹ ਟੁੱਟ ਜਾਵੇ।