You are currently viewing ਸਮਾਜ ਸੇਵਿਕਾ ਪਿੰਕੀ ਭਾਟੀਆ ਦੇ ਉਪਰਾਲੇ ਸਦਕਾ ਵਾਰਡ ਨੰਬਰ 7 ‘ਚ ਲਗਾਇਆ ਕੋਰੋਨਾ ਟੀਕਾਕਰਣ ਕੈਂਪ * 150 ਨਾਗਰਿਕਾਂ ਨੂੰ ਦਿੱਤੀ ਕੋਵੀਸ਼ੀਲਡ ਦੀ ਪਹਿਲੀ ਤੇ ਦੂਸਰੀ ਡੋਜ * ਮੁਕੇਸ਼ ਭਾਟੀਆ ਨੇ ਕੀਤਾ ਵਿਧਾਇਕ ਧਾਲੀਵਾਲ ਦਾ ਧੰਨਵਾਦ
ox ford

ਸਮਾਜ ਸੇਵਿਕਾ ਪਿੰਕੀ ਭਾਟੀਆ ਦੇ ਉਪਰਾਲੇ ਸਦਕਾ ਵਾਰਡ ਨੰਬਰ 7 ‘ਚ ਲਗਾਇਆ ਕੋਰੋਨਾ ਟੀਕਾਕਰਣ ਕੈਂਪ * 150 ਨਾਗਰਿਕਾਂ ਨੂੰ ਦਿੱਤੀ ਕੋਵੀਸ਼ੀਲਡ ਦੀ ਪਹਿਲੀ ਤੇ ਦੂਸਰੀ ਡੋਜ * ਮੁਕੇਸ਼ ਭਾਟੀਆ ਨੇ ਕੀਤਾ ਵਿਧਾਇਕ ਧਾਲੀਵਾਲ ਦਾ ਧੰਨਵਾਦ

ਫਗਵਾੜਾ 2 ਸਤੰਬਰ 
ਸ਼ਹਿਰ ਦੇ ਵਾਰਡ ਨੰਬਰ 7 ਅਧੀਨ ਡਾ. ਅੰਬੇਡਕਰ ਪਾਰਕ ਪਲਾਹੀ ਗੇਟ ਫਗਵਾੜਾ ਵਿਖੇ ਫਰੀ ਕੋਰੋਨਾ ਵੈਕਸੀਨ ਲਗਾਉਣ ਦਾ ਕੈਂਪ ਸਮਾਜ ਸੇਵਿਕਾ ਪਿੰਕੀ ਭਾਟੀਆ ਉਹਨਾਂ ਦੇ ਪਤੀ ਮੁਕੇਸ਼ ਭਾਟੀਆ ਦੇ ਉਪਰਾਲੇ ਸਦਕਾ ਲਗਾਇਆ ਗਿਆ। ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਸਹਿਯੋਗ ਅਤੇ ਡਿਪਟੀ ਕਮੀਸ਼ਨਰ ਕਪੂਰਥਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਟੀਮ ਵਲੋਂ ਟੀਕਾਕਰਣ ਦਾ ਕੰਮ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ। ਸੀਨੀਅਰ ਕਾਂਗਰਸੀ ਆਗੂ ਮੁਕੇਸ਼ ਭਾਟੀਆ ਨੇ ਦੱਸਿਆ ਕਿ 18 ਸਾਲ ਤੋਂ ਵੱਧ ਉਮਰ ਦੇ 150 ਯੋਗ ਨਾਗਰਿਕਾਂ ਨੂੰ ਕੋਵੀਸ਼ੀਲਡ ਵੈਕਸੀਨ ਦੀ ਪਹਿਲੀ ਅਤੇ ਦੂਸਰੀ ਡੋਜ ਦਾ ਟੀਕਾਕਰਣ ਕੀਤਾ ਗਿਆ ਹੈ। ਉਹਨਾਂ ਜਿੱਥੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਸਮੇਤ ਜਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦਾ ਸਹਿਯੋਗ ਲਈ ਧੰਨਵਾਦ ਕੀਤਾ ਉੱਥੇ ਹੀ ਸਮੂਹ ਫਗਵਾੜਾ ਵਾਸੀਆਂ ਨੂੰ ਪੁਰਜੋਰ ਅਪੀਲ ਵੀ ਕੀਤੀ ਕਿ ਕੋਵਿਡ-19 ਦੇ ਲਗਾਤਾਰ ਘਟਦੇ ਕੇਸਾਂ ਦੇ ਬਾਵਜੂਦ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਾ ਵਰਤਦੇ ਹੋਏ ਸਰੀਰਿਕ ਦੂਰੀ, ਮਾਸਕ ਪਹਿਨਣ ਅਤੇ ਹੱਥਾਂ ਨੂੰ ਵਾਰ-ਵਾਰ ਧੋਣ ਵਰਗੀਆਂ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਦੀ ਗੰਭੀਰਤਾ ਨਾਲ ਪਾਲਣ ਕਰਦੇ ਰਹਿਣ ਅਤੇ ਕੋਵਿਡ ਟੀਕਾਕਰਣ ਜਰੂਰ ਕਰਵਾਉਣ।