You are currently viewing ਲਵਪ੍ਰੀਤ ਸਿੰਘ ਦੀ ਖੁਦਕੁਸ਼ੀ ਮਾਮਲਾ : ਪਤਨੀ ਬੇਅੰਤ ਕੌਰ ਖਿਲਾਫ 306 ਦਾ ਪਰਚਾ ਦਰਜ
barnala-police-registered-a-case-under-section-306-against-lovepreet-s-wife-beant-kaur

ਲਵਪ੍ਰੀਤ ਸਿੰਘ ਦੀ ਖੁਦਕੁਸ਼ੀ ਮਾਮਲਾ : ਪਤਨੀ ਬੇਅੰਤ ਕੌਰ ਖਿਲਾਫ 306 ਦਾ ਪਰਚਾ ਦਰਜ

ਬਰਨਾਲਾ : ਲਵਪ੍ਰੀਤ ਸਿੰਘ ਦੀ ਖੁਦਕੁਸ਼ੀ ਮਾਮਲੇ ਵਿੱਚ ਉਸ ਦੀ ਪਤਨੀ ਬੇਅੰਤ ਕੌਰ ਦੀਆਂ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ।  ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ਤੇ ਬਰਨਾਲਾ ਪੁਲਿਸ ਨੇ ਮਰਨ ਲਈ ਮਜਬੂਰ ਕਰਨ ਲਈ ਧਾਰਾ 306 ਦੀ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਪਹਿਲਾਂ ਕੈਨੇਡਾ ਰਹਿੰਦੀ ਬੇਅੰਤ ਕੌਰ ਉੱਤੇ ਪੁਲਿਸ ਨੇ 420 (ਠੱਗੀ) ਦਾ ਮੁਕੱਦਮਾ ਦਰਜ ਕੀਤਾ ਸੀ ਹੁਣ ਇਸ ਵਿੱਚ ਧਾਰਾ 306 ਵੀ ਜੋੜ ਦਿੱਤੀ ਗਈ ਹੈ।

ਬਰਨਾਲਾ ਪੁਲਿਸ ਦੇ DSP ਵਿਸ਼ਵਜੀਤ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ਤੇ ਪਹਿਲਾਂ ਧੋਖਾਧੜੀ ਦੀ ਧਾਰਾ 420 ਦਾ ਮਾਮਲਾ ਦਰਜ ਕੀਤਾ ਗਿਆ ਸੀ। ਲਵਪ੍ਰੀਤ ਦੇ ਪੋਸਟਮਾਰਟਮ ਤੋਂ ਬਾਅਦ ਬਿਸਰਾ ਰਿਪੋਰਟ ਆਉਣੀ ਅਜੇ ਬਾਕੀ ਸੀ, ਜੋ ਆ ਚੁੱਕੀ ਹੈ, ਜਿਸ ਦੇ ਆਧਾਰ ‘ਤੇ ਹੁਣ ਬਰਨਾਲਾ ਪੁਲਿਸ ਨੇ ਮਰਨ ਲਈ ਮਜਬੂਰ ਕਰਨ ਲਈ ਧਾਰਾ 306 ਦੀ ਮਾਮਲਾ ਦਰਜ ਕਰ ਲਿਆ ਹੈ।

ਇਸ ਮਾਮਲੇ ਨੂੰ ਲੈ ਕੇ ਬਰਨਾਲਾ ਪੁਲਿਸ ਨੇ ਇਕ SIT ਟੀਮ ਬਣਾਈ ਹੋਈ ਹੈ ਤੇ ਟੀਮ ਆਪਣੀ ਕਾਰਵਾਈ ਕਰ ਰਹੀ ਹੈ ਤੇ ਅਗਲੀ ਕਾਰਵਾਈ ਜਾਂਚ ਦੇ ਆਧਾਰ ‘ਤੇ ਕੀਤੀ ਜਾਵੇਗੀ।ਲਵਪ੍ਰੀਤ ਸਿੰਘ ਉਰਫ ਲਾਡੀ ਦਾ ਪਰਿਵਾਰ ਲਗਾਤਾਰ ਮੰਗ ਕਰ ਰਿਹਾ ਸੀ ਕਿ ਬੇਅੰਤ ਕੌਰ ਉੱਤੇ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇ ਪਰ ਪੁਲਿਸ ਨੇ ਪਰਿਵਾਰ ਦੇ ਧਰਨੇ ਤੋਂ ਬਾਅਦ ਸਿਰਫ 420 ਦੀ ਧਾਰਾ ਤਹਿਤ ਕੇਸ ਦਰਜ ਕੀਤਾ ਸੀ।ਲਵਪ੍ਰੀਤ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਬੇਅੰਤ ਦਾ ਪਰਿਵਾਰ ਵੀ ਇਸ ਮਾਮਲੇ ਵਿੱਚ ਓਨਾ ਹੀ ਅਰੋਪੀ ਹੈ ਜਿੰਨਾ ਕਿ ਬੇਅੰਤ, ਇਸ ਲਈ ਉਸ ਦੇ ਮਾਤਾ ਪਿਤਾ ਉੱਤੇ ਵੀ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਲਵਪ੍ਰੀਤ ਨਾਲ ਵਿਆਹ ਤੋਂ 10 ਦਿਨ ਬਾਅਦ ਹੀ ਬੇਅੰਤ ਕੈਨੇਡਾ ਚਲੀ ਗਈ ਸੀ ਜਿਸ ਦਾ ਸਾਰਾ ਖਰਚਾ ਲਵਪ੍ਰੀਤ ਦੇ ਪਰਿਵਾਰ ਨੇ ਕੀਤਾ ਸੀ। ਗੱਲ ਇਹ ਹੋਈ ਸੀ ਕਿ ਬੇਅੰਤ ਲਵਪ੍ਰੀਤ ਨੂੰ ਵੀ ਕੈਨੇਡਾ ਲੈ ਕੇ ਜਾਵੇਗੀ ਪਰ ਪਿਛਲੇ 2 ਸਾਲ ਵਿੱਚ ਅਜਿਹਾ ਨਹੀਂ ਹੋ ਸਕਿਆ। ਬੇਅੰਤ ਵੱਲੋਂ ਲਵਪ੍ਰੀਤ ਸਿੰਘ ਨੂੰ ਲਗਾਤਾਰ ਇਗਨੋਰ ਕਰਨ ਤੋਂ ਬਾਅਦ ਉਸ ਨੇ ਪਿਛਲੇ ਮਹੀਨੇ ਸੁਸਾਇਡ ਕਰ ਲਿਆ ਸੀ।ਬਰਨਾਲਾ ਦੇ ਲਵਪ੍ਰੀਤ ਲਈ ਇਨਸਾਫ ਦਾ ਸੰਘਰਸ਼ ਉਸ ਦੇ ਮਾਤਾ-ਪਿਤਾ ਦੇ ਨਾਲ ਚਾਚਾ ਇੰਦੀ ਧਨੌਲਾ ਵੀ ਕਰ ਰਹੇ ਹਨ। ਲਵਪ੍ਰੀਤ ਦੇ ਚਾਚਾ ਨੇ ਕਿਹਾ ਕਿ ਬੇਅੰਤ ਕੌਰ ਤੇ ਉਸ ਦੇ ਮਾਤਾ-ਪਿਤਾ ਇਸ ਮਾਮਲੇ ‘ਚ ਬਰਾਬਰ ਦੇ ਦੋਸ਼ੀ ਹਨ, ਇਸ ਲਈ ਉਨ੍ਹਾਂ ‘ਤੇ ਵੀ ਮਾਮਲਾ ਦਰਜ ਹੋਣਾ ਚਾਹੀਦਾ ਹੈ। ਬੇਅੰਤ ਕੌਰ ਦਾ ਇਹ ਮਾਮਲਾ ਪੰਜਾਬ ਤੋਂ ਲੈ ਕੇ ਕੈਨੇਡਾ ਤੱਕ ਚਰਚਾ ਵਿੱਚ ਹੈ। ਪੱਤਰਕਾਰਾਂ ਵੱਲੋਂ ਇਸ ਮਾਮਲੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੀ ਸਵਾਲ ਪੁੱਛਿਆ ਗਿਆ ਸੀ।