ਫਗਵਾੜਾ 26 ਅਗਸਤ
ਫਗਵਾੜਾ ਸਿਟੀ ਥਾਣਾ ਵਿਚ ਲੋਕਾਂ ਦੀ ਸਹੂਲਤ ਲਈ ਰੈਸਟ ਰੂਮ ਬਣਿਆ ਹੈ ਅਤੇ ਬੈਠਣ ਲਈ ਬੈਂਚ ਵੀ ਹਨ। ਪਰ ਪੱਕੇ ਤੋਰ ਤੇ ਪੱਖਿਆਂ ਦੀ ਕੋਈ ਵਿਵਸਥਾ ਨਹੀਂ ਸੀ। ਦੋ ਦਿਨ ਪਹਿਲਾਂ ਪੰਜਾਬ ਯੰਗ ਪੀਸ ਕੌਂਸਲ ਦੇ ਮੈਂਬਰ ਕਿਸੇ ਕੰਮ ਲਈ ਥਾਣਾ ਸਿਟੀ ਗਏ ਤਾਂ ਉਨ੍ਹਾਂ ਲੋਕਾਂ ਦੀ ਮੁਸ਼ਕਲ ਨੂੰ ਦੇਖਿਆ ਅਤੇ ਸਮਝਿਆ। ਕੌਂਸਲ ਦੇ ਮੁੱਖ ਸਲਾਹਕਾਰ ਅਤੇ ਐਸਐਸਪੀ ਕਪੂਰਥਲਾ ਸ.ਹਰਕਮਲਪ੍ਰੀਤ ਸਿੰਘ ਖੱਖ ਜੀ ਦੇ ਨਿਰਦੇਸ਼ਾਂ ਅਨੁਸਾਰ ਕੌਂਸਲ ਪ੍ਰਧਾਨ ਨਵਰੀਤ ਸਿੰਘ ਦੀ ਅਗਵਾਈ ਵਿਚ ਸਿਟੀ ਥਾਣਾ ਦੇ ਰੈਸਟ ਰੂਮ ਲਈ ਬਿਜਲੀ ਦੀ ਫਿਟਿੰਗ ਕਰਵਾ ਕੇ ਦੋ ਪੱਖੇ ਲਗਵਾਉਣ ਦੀ ਸੇਵਾ ਕੀਤੀ ਅਤੇ ਰੌਸ਼ਨੀ ਦਾ ਪ੍ਰਬੰਧ ਵੀ ਕੀਤਾ ਤਾਂ ਕਿ ਲੋਕਾਂ ਨੂੰ ਸੁਵਿਧਾ ਮਿਲ ਸਕੇ। ਇਸ ਮੌਕੇ ਕੌਂਸਲ ਦੇ ਡਾਇਰੈਕਟਰ ਰਛਪਾਲ ਸਿੰਘ ਭੱਟੀ,ਜੋਗਿੰਦਰ ਪਾਲ ਭੋਲੀ, ਚੰਦਰ ਮੋਹਨ ਗੁਲ੍ਹਾਟੀ, ਗਗਨ ਰਾਜ ਪੁਰੋਹਿਤ,ਪ੍ਰਧਾਨ ਨਵਰੀਤ ਸਿੰਘ,ਅਨੀਰੁੱਧ ਦਸੌੜ ਨੇ ਪੱਖੇ ਥਾਣਾ ਸਿਟੀ ਇੰਚਾਰਜ ਇੰਸਪੈਕਟਰ ਸੁਰਜੀਤ ਸਿੰਘ ਨੂੰ ਭੇਂਟ ਕੀਤੇ। ਇੰਸਪੈਕਟਰ ਸੁਰਜੀਤ ਸਿੰਘ ਨੇ ਕੌਂਸਲ ਦੇ ਕੰਮ ਦੀ ਸਰਾਹੁਣਾ ਕਰਦੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਕਾਫ਼ੀ ਸਹੂਲਤ ਮਿਲੇਗੀ। ਉਹ ਆਰਾਮ ਨਾਲ ਬੈਠ ਕੇ ਕੰਮ ਕਾਜ ਕਰਵਾ ਸਕਣਗੇ। ਉਨ੍ਹਾਂ ਕੌਂਸਲ ਮੈਂਬਰਾਂ ਦਾ ਧੰਨਵਾਦ ਕੀਤਾ। ਕੌਂਸਲ ਡਾਇਰੈਕਟਰ ਰਛਪਾਲ ਸਿੰਘ ਭੱਟੀ ਨੇ ਕਿਹਾ ਕਿ ਕੌਂਸਲ ਲੋਕਾਂ ਦੀ ਸੇਵਾ ਵਿਚ ਹਰ ਵੇਲੇ ਤਤਪਰ ਰਹਿੰਦੀ ਹੈ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਬੜੀ ਗੰਭੀਰਤਾ ਨਾਲ ਲੈਂਦੀ ਹੈ। ਇਸ ਮੌਕੇ ਸੰਜੀਵ ਕੁਮਾਰ ਵੀ ਮੌਜੂਦ ਸਨ।