You are currently viewing ਸ਼੍ਰੋਮਣੀ ਅਕਾਲੀ ਦਲ ਹਲਕਾ ਫਗਵਾੜਾ ਦਿਹਾਤੀ ਦੀ ਐਸ ਸੀ, ਬੀ ਸੀ ਵਿੰਗ ਦੀ ਹੋਈ ਵਿਸਾਲ ਮੀਟਿੰਗ – 21 ਮੈਂਬਰੀ ਕਮੇਟੀ ਦਾ ਐਲਾਨ – ਅਕਾਲੀ ਦਲ ਦੀ ਨੀਤੀਆਂ ਨੂੰ ਲੋਕਾਂ ਤੱਕ          ਪਹੁੰਚਾਏਗੀ ਕਮੇਟੀ-ਜਰਨੈਲ ਸਿੰਘ ਵਾਹਦ – 29 ਦੀ ਅਲਖ ਜਗਾਉ ਰੈਲੀ ਹੋਵੇਗੀ ਬੇਮਿਸਾਲ, ਕਾਂਗਰਸ ਦੀ ਖੌਲੇਗੀ ਪੋਲ-ਰਣਜੀਤ ਸਿੰਘ ਖੁਰਾਣਾ
SC, BC Wing of Shiromani Akali Dal Halka Phagwara Rural held in Visal meeting

ਸ਼੍ਰੋਮਣੀ ਅਕਾਲੀ ਦਲ ਹਲਕਾ ਫਗਵਾੜਾ ਦਿਹਾਤੀ ਦੀ ਐਸ ਸੀ, ਬੀ ਸੀ ਵਿੰਗ ਦੀ ਹੋਈ ਵਿਸਾਲ ਮੀਟਿੰਗ – 21 ਮੈਂਬਰੀ ਕਮੇਟੀ ਦਾ ਐਲਾਨ – ਅਕਾਲੀ ਦਲ ਦੀ ਨੀਤੀਆਂ ਨੂੰ ਲੋਕਾਂ ਤੱਕ          ਪਹੁੰਚਾਏਗੀ ਕਮੇਟੀ-ਜਰਨੈਲ ਸਿੰਘ ਵਾਹਦ – 29 ਦੀ ਅਲਖ ਜਗਾਉ ਰੈਲੀ ਹੋਵੇਗੀ ਬੇਮਿਸਾਲ, ਕਾਂਗਰਸ ਦੀ ਖੌਲੇਗੀ ਪੋਲ-ਰਣਜੀਤ ਸਿੰਘ ਖੁਰਾਣਾ

ਫਗਵਾੜਾ 26 ਅਗਸਤ
ਸ਼੍ਰੋਮਣੀ ਅਕਾਲੀ ਦਲ ਹਲਕਾ ਫਗਵਾੜਾ ਦਿਹਾਤੀ ਦੀ ਐਸ ਸੀ, ਬੀ ਸੀ ਵਿੰਗ ਦੀ ਇੱਕ ਭਰਵੀਂ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਸਰੂਪ ਸਿੰਘ ਖਲਵਾੜਾ ਜਥੇਬੰਦਕ ਸਕੱਤਰ ਪੰਜਾਬ, ਮੋਹਨ ਸਿੰਘ ਦਿਹਾਤੀ ਪ੍ਰਧਾਨ ਐਸ ਸੀ ਵਿੰਗ , ਮਾਸਟਰ ਹਰਬਿਲਾਸ, ਮੱਸਾ ਸਿੰਘ ਚਾੜਾ ਨੇ ਕੀਤੀ। ਇਸ ਮੌਕੇ ਪੰਜਾਬ ਮਾਰਕਫੈੱਡ ਦੇ ਸਾਬਕਾ ਚੇਅਰਮੈਨ ਜਰਨੈਲ ਸਿੰਘ ਵਾਹਦ, ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ ਅਤੇ ਦਿਹਾਤੀ ਪ੍ਰਧਾਨ ਤਜਿੰਦਰਪਾਲ ਸਿੰਘ ਬਿੱਟਾ ਵਿਸ਼ੇਸ਼ ਰੂਪ ਵਿਚ ਪਹੁੰਚੇ। ਇਸ ਮੋਕੇ ਵੱਡੀ ਗਿਣਤੀ ਵਿਚ ਵੱਖ ਵੱਖ ਪਾਰਟੀਆਂ ਦੇ ਲੋਕ ਅਕਾਲੀ ਦਲ ਵਿਚ ਸ਼ਾਮਲ ਹੋਏ। ਜਿੰਨਾ ਵਿਚ ਗੁਰਦਿਆਲ ਸਿੰਘ,ਮੱਖਣ ਸਿੰਘ, ਗੁਰਮੇਲ ਸਿੰਘ, ਪਰਮਿੰਦਰ ਸਿੰਘ ਜੰਡੂ, ਅਵਤਾਰ ਸਿੰਘ,ਕਾਲੀ ਦਾਸ ਜਮਾਲਪੁਰ,ਰੋਸ਼ਨ ਲਾਲ ਢੰਡੋਲੀ,ਬਲਵੀਰ ਸਿੰਘ ਪੰਡੋਰੀ, ਪਰਮਜੀਤ ਕੌਰ, ਪ੍ਰਕਾਸ਼ ਸਿੰਘ ਰਾਣੀਪੁਰ (ਸਾਬਕਾ ਸਰਪੰਚ), ਸਤਨਾਮ ਸਿੰਘ, ਚਰਨਜੀਤ ਸਿੰਘ ਮਹੇੜੂ ਆਦਿ ਸ਼ਾਮਲ ਸਨ।
ਸ. ਜਰਨੈਲ ਸਿੰਘ ਵਾਹਦ ਅਤੇ ਸ. ਰਣਜੀਤ ਸਿੰਘ ਖੁਰਾਣਾ ਨੇ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਪਾਰਟੀ ਵਿਚ ਉਨਾ ਦਾ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਇਸ ਮੋਕੇ ਅਕਾਲੀ ਦਲ ਦੀਆ ਨੀਤੀਆ ਨੂੰ ਘਰ ਘਰ ਪੁਹੰਚਾਉਣ ਲਈ  ਸ. ਜਰਨੈਲ ਸਿੰਘ ਵਾਹਦ ਨੇ 21 ਮੈਂਬਰੀ ਕਮੇਟੀ ਦਾ ਐਲਾਨ ਕੀਤਾ। ਜਿਸ ਵਿਚ ਜਥੇਦਾਰ ਸਰੂਪ ਸਿੰਘ ਖਲਵਾੜਾ-ਪ੍ਰਧਾਨ, ਪਰਮਿੰਦਰ ਸਿੰਘ ਜੰਡੂ, ਮੋਹਨ ਸਿੰਘ ਵਾਹਦ- ਸੀ. ਮੀਤ ਪ੍ਰਧਾਨ, ਪ੍ਰਕਾਸ਼ ਸਿੰਘ ਰਾਣੀਪੁਰ- ਮੀਤ ਪ੍ਰਧਾਨ,ਮਾਸਟਰ ਹਰਬਲਾਸ ਬਾਲੂ,ਬਲਵੀਰ ਸਿੰਘ ਗੰਢਵਾ, ਰੇਸ਼ਮ ਸਿੰਘ ਢੰਡੋਲੀ- ਸਕੱਤਰ, ਬਲਜਿੰਦਰ ਸਿੰਘ ਫ਼ਤਿਹਗੜ੍ਹ- ਜਥੇਬੰਦਕ ਸਕੱਤਰ, ਅਵਤਾਰ ਸਿੰਘ ਮੀਰਾ – ਖ਼ਜ਼ਾਨਚੀ, ਵਿਜੈ ਪਾਲ ਸਿੰਘ ਪੰਡੋਰੀ,ਕੁਲਦੀਪ ਸਿੰਘ ਮਾਣਕ- ਪ੍ਰੈਸ ਸਕੱਤਰ, ਸੰਤ ਟਹਿਲ ਨਾਥ, ਕੁਲਦੀਪ ਸਿੰਘ ਸਮਰਾ, ਦਵਿੰਦਰ ਕੌਰ, ਦਰਸ਼ਨ ਸਿੰਘ ਵਾਹਦ,ਪਰਮਜੀਤ ਸਿੰਘ ਮੱਲੀ,ਨਿਰਮਲ ਸਿੰਘ,ਗੁਰਮੇਲ ਸਿੰਘ, ਮੋਹਨ ਸਿੰਘ -ਸਲਾਹਕਾਰ ਬਣਾਇਆ ਗਿਆ ਹੈ। ਸ. ਵਾਹਦ ਤੇ ਖੁਰਾਣਾ ਨੇ ਕਿਹਾ ਕਿ ਅਜਿਹੀਆਂ ਕਮੇਟੀਆਂ ਫਗਵਾੜਾ ਹਲਕੇ ਦੇ ਸਾਰੇ ਪਿੰਡਾ ਵਿਚ ਬਣਾਈਆਂ ਜਾਣਗੀਆਂ ਤਾ ਜੋ ਆਉਣ ਵਾਲੀਆ 2022 ਦੀਆ ਚੋਣਾ ਵਿੱਚ  ਵੱਡੇ ਮਾਰਜਨ ਨਾਲ ਜਿੱਤ ਹੋਵੇ। ਇਸ ਮੋਕੇ 21 ਮੈਂਬਰੀ ਕਮੇਟੀ ਨੇ ਵਾਅਦਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਨੀਤੀਆਂ ਨੂੰ ਘਰ ਘਰ ਪਹੁੰਚਾਇਆ ਜਾਵੇਗਾ। ਸ.ਜਰਨੈਲ ਸਿੰਘ ਵਾਹਦ ਨੇ ਪਾਰਟੀ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਵੱਲੋਂ ਚੋਣਾਂ ਸੰਬੰਧੀ ਜਾਰੀ  13 ਨੁਕਾਤੀ ਪ੍ਰੋਗਰਾਮ ਦੀ ਜਾਣਕਾਰੀ ਵੀ ਦਿੱਤੀ। ਖੁਰਾਣਾ ਨੇ ਕਿਹਾ ਕਿ ਲੋਕ ਹੁਣ ਕਾਂਗਰਸ ਤੋਂ ਪਿੱਛਾ ਛੁਡਾਉਣ ਲਈ ਕਾਹਲੇ ਹਨ ਅਤੇ ਚੋਣਾਂ ਦੇ ਇੰਤਜ਼ਾਰ ਵਿਚ ਹਨ। ਉਨ੍ਹਾਂ ਕਿਹਾ ਬਸਪਾ ਅਕਾਲੀ ਦਲ ਦੀ 29 ਤਾਰੀਖ ਦੀ ਰੈਲੀ ਬੇਮਿਸਾਲ ਹੋਵੇਗੀ ਅਤੇ ਕਾਂਗਰਸ ਦੇ ਝੂਠ ਦੀ ਪੋਲ ਖ਼ੋਲ ਕੇ ਰੱਖ ਦੇਵੇਗੀ।  ਇਸ ਮੀਟਿੰਗ ਵਿਚ ਜਸਵਿੰਦਰ ਸਿੰਘ ਭਗਤਪੁਰਾ, ਪ੍ਰਿਤਪਾਲ ਸਿੰਘ ਮੰਗਾ, ਮਾਸਟਰ ਰਵੇਲ ਸਿੰਘ, ਗੁਰਮੁਖ ਸਿੰਘ ਚਾਨਾ, ਗੁਰਦਰਸਨ ਸਿੰਘ ਬੌਬੀ, ਝਿਰਮਲ ਸਿੰਘ ਭਿੰਡਰ, ਦੀਦਾਰ ਸਿੰਘ ਜਗਪਾਲਪੁਰ, ਨਰਿੰਦਰ ਸਿੰਘ ਨਿੰਦੀ, ਡਾਕਟਰ ਪਰਮਜੀਤ ਸਿੰਘ, ਬਲਵਿੰਦਰ ਸਰਪੰਚ,ਰਜਿੰਦਰ ਸਿੰਘ ਸਾਬਕਾ ਸਰਪੰਚ, ਦੇਸ ਰਾਜ ਜਮਾਲਪੁਰ, ਬ੍ਰਿਜ ਲਾਲ ਬੇਗਮਪੁਰ, ਸਤਨਾਮ ਸਿੰਘ ਜੱਗਾ ਖਲਵਾੜਾ, ਦਵਿੰਦਰ ਕੌਰ ਖਲਵਾੜਾ, ਰਸ਼ਪਾਲ ਸਿੰਘ ਪੀਪਾ ਰੰਗੀ, ਧਰਮਪਾਲ ਹਰਦਾਸਪੁਰ, ਤਿਲਕ ਰਾਜ ਖਲਵਾੜਾ,ਜਸਵਿੰਦਰ ਸਿੰਘ ਸਰਪੰਚ ਢੱਢੇ,ਕੁਲਦੀਪ ਸਿੰਘ ਸਪਰੋੜ,ਹੰਸ ਰਾਜ ਪਾਂਛਟਾ, ਸਤਨਾਮ ਸਿੰਘ ਜਗਤਪੁਰ ਜੱਟਾ ਤੋ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਸ਼ਾਮਲ ਸਨ।