You are currently viewing ਫਗਵਾੜਾ ‘ਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਵਿਸ਼ਾਲ ਸ਼ੋਭਾ ਯਾਤਰਾ 28 ਨੂੰ * ਥਾਂ-ਥਾਂ ਤੇ ਹੋਵੇਗਾ ਭਰਵਾਂ ਸਵਾਗਤ

ਫਗਵਾੜਾ ‘ਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਵਿਸ਼ਾਲ ਸ਼ੋਭਾ ਯਾਤਰਾ 28 ਨੂੰ * ਥਾਂ-ਥਾਂ ਤੇ ਹੋਵੇਗਾ ਭਰਵਾਂ ਸਵਾਗਤ

ਫਗਵਾੜਾ 25 ਅਗਸਤ

ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆਂ ਦੀ ਇਕ ਸਾਂਝੀ ਮੀਟਿੰਗ ਸ੍ਰੀ ਹਨੁਮਾਨਗੜ੍ਹੀ ਮੰਦਰ ਵਿਖੇ ਹੋਈ। ਜਿਸ ਵਿਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਸਜਾਉਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੀਨੀਅਰ ਭਾਜਪਾ ਆਗੂ ਅਰੁਣ ਖੋਸਲਾ ਅਤੇ ਸਮਾਜ ਸੇਵਕ ਹੈੱਪੀ ਬਰੋਕਰ ਨੇ ਦੱਸਿਆ ਕਿ 28 ਅਗਸਤ ਦਿਨ ਸ਼ਨੀਵਾਰ ਨੂੰ ਸ਼ਾਮ ਚਾਰ ਵਜੇ ਵਿਸ਼ਾਲ ਸ਼ੋਭਾ ਯਾਤਰਾ ਮੋਨੀ ਬਾਬਾ ਮੰਦਰ ਪੁਰਾਣੀ ਦਾਣਾ ਮੰਡੀ ਤੋਂ ਸ਼ੁਰੂ ਹੋਵੇਗੀ ਜੋ ਕਿ ਗੁੜ ਮੰਡੀ ਰੋਡ, ਗਾਂਧੀ ਚੌਕ, ਬਾਂਸਾਵਾਲਾ ਬਾਜਾਰ, ਗਉਸ਼ਾਲਾ ਬਾਜਾਰ, ਨਾਈਆਂ ਚੌਕ, ਸਰਾਏ ਰੋਡ, ਬੰਗਾ ਰੋਡ ਤੋਂ ਹੁੰਦੀ ਹੋਈ ਵਾਪਸ ਮੋਨੀ ਬਾਬਾ ਮੰਦਰ ਵਿਖੇ ਸਮਾਪਤ ਹੋਵੇਗੀ। ਸ਼ੋਭਾ ਯਾਤਰਾ ਦਾ ਥਾਂ-ਥਾਂ ਤੇ ਫੁੱਲਾਂ ਦੀ ਵਰਖਾ ਅਤੇ ਪਕਵਾਨਾਂ ਦੇ ਲੰਗਰਾਂ ਨਾਲ ਸਵਾਗਤ ਕੀਤਾ ਜਾਵੇਗਾ। 30 ਅਗਸਤ ਦਿਨ ਸੋਮਵਾਰ ਨੂੰ ਸ਼ਹਿਰ ਭਰ ਵਿਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਉਤਸਵ ਧੂਮਧਾਮ ਨਾਲ ਮਨਾਇਆ ਜਾਵੇਗਾ। ਅਰੁਣ ਖੋਸਲਾ ਅਤੇ ਹੈੱਪੀ ਬਰੋਕਰ ਨੇ ਸ਼ਹਿਰ ਦੀਆਂ ਸਮੂਹ ਧਾਰਮਿਕ, ਸਮਾਜਿਕ ਅਤੇ ਸਿਆਸੀ ਜੱਥੇਬੰਦੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਸੋਭਾ ਯਾਤਰਾ ਵਿਚ ਸ਼ਾਮਲ ਹੋ ਕੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਸ੍ਰੀ ਹਨੁਮਾਨਗੜ੍ਹੀ ਮੰਦਰ ਕਮੇਟੀ ਦੇ ਚੇਅਰਮੈਨ ਬਲਦੇਵ ਸ਼ਰਮਾ ਐਡਵੋਕੇਟ, ਰਾਕੇਸ਼ ਬਾਂਸਲ, ਰਾਜੂ ਜਲੋਟਾ, ਰਵਿੰਦਰ ਸ਼ਰਮਾ (ਨੀਟਾ), ਵਿਨੋਦ ਸੂਦ, ਬਿੱਲੂ ਕਨੌਜੀਆ, ਮਧੁਭੂਸ਼ਣ ਕਾਲੀਆ, ਰਾਜੇਸ਼ ਪਲਟਾ, ਵਿਪਨ ਸ਼ਰਮਾ, ਗੁਰਦੀਪ ਸੈਣੀ, ਰਾਜੇਸ਼ ਸ਼ਰਮਾ, ਸੰਜੂ ਚਹਿਲ, ਨਿਤੀਨ ਚੱਢਾ, ਰਵੀ ਮੰਗਲ, ਅਸ਼ੋਕ ਦੁੱਗਲ, ਰਾਜ ਵਸ਼ਿਸ਼ਠ, ਅਵਤਾਰ ਪੰਮਾ ਆਦਿ ਹਾਜਰ ਸਨ।