ਫਗਵਾੜਾ 22 ਅਗਸਤ
ਸ਼ਿਵ ਸੈਨਾ ਬਾਲ ਠਾਕਰੇ ਦੀ ਇਕ ਮੀਟਿੰਗ ਅਰਬਨ ਅਸਟੇਟ ਫਗਵਾੜਾ ਵਿਖੇ ਸੀਨੀਅਰ ਆਗੂ ਮਾਣਿਕ ਚੰਦ ਅਤੇ ਕਾਮਗਾਰ ਸੈਨਾ ਦੇ ਪ੍ਰਧਾਨ ਜਤਿੰਦਰ ਕੁਮਾਰ ਦੀ ਅਗਵਾਈ ਹੇਠ ਹੋਈ। ਜਿਸ ਵਿਚ ਸ਼ਿਵ ਸੈਨਾ ਦੇ ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਹਨਾਂ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਦੀ ਦਿਸ਼ਾ-ਨਿਰਦੇਸ਼ ਅਨੁਸਾਰ ਨਵੀਆਂ ਨਿਯੁਕਤੀਆਂ ਕਰਦਿਆਂ ਸਤੀਸ਼ ਜੈਸਵਾਲ ਨੂੰ ਵਾਰਡ ਨੰਬਰ 27 ਦਾ ਪ੍ਰਧਾਨ, ਰਣਜੀਤ ਕੁਮਾਰ ਨੂੰ ਮੀਤ ਪ੍ਰਧਾਨ ਜਦਕਿ ਰਾਜ ਕੁਮਾਰ ਨੂੰ ਮੀਤ ਪ੍ਰਧਾਨ ਜਦਕਿ ਰੀਤਿਕ ਕੁਮਾਰ ਨੂੰ ਵਾਰਡ ਨੰਬਰ 27 ਦਾ ਕੈਸ਼ੀਅਰ ਐਲਾਨਿਆ ਗਿਆ। ਕਮਲ ਸਰੋਜ ਨੇ ਸਮੂਹ ਹਾਜਰੀਨ ਨੂੰ ਰਖੜੀ ਅਤੇ ਰੱਖੜ ਪੁੰਨਿਆ ਦੀਆਂ ਸ਼ੁੱਭ ਇੱਛਾਵਾਂ ਦਿੰਦਿਆਂ ਕਿਹਾ ਕਿ ਫਗਵਾੜਾ ਦੇ ਹਰੇਕ ਵਾਰਡ ਵਿਚ ਸ਼ਿਵ ਸੈਨਾ ਨੂੰ ਵੱਡਾ ਸਹਿਯੋਗ ਪ੍ਰਾਪਤ ਹੋ ਰਿਹਾ ਹੈ ਅਤੇ ਨੌਜਵਾਨ ਸ਼ਿਵ ਸੈਨਾ ਵਿਚ ਸ਼ਾਮਲ ਹੋਣ ਨੂੰ ਲੈ ਕੇ ਉਤਸ਼ਾਹਤ ਹਨ। ਇਸ ਦੌਰਾਨ ਉਹਨਾਂ ਅੰਮ੍ਰਿਤਸਰ, ਜਲੰਧਰ ਅਤੇ ਫਗਵਾੜਾ ‘ਚ ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ਦੀ ਹਥਿਆਰਾਂ ਸਮੇਤ ਹੋਈ ਗਿਰਫਤਾਰੀ ਨੂੰ ਮੰਦਭਾਗਾ ਦਸਦਿਆਂ ਕਿਹਾ ਕਿ ਦੁਨੀਆ ਜਿੱਥੇ ਕੋਵਿਡ-19 ਦੀ ਭੇਂਟ ਚੜ੍ਹ ਰਹੀਆਂ ਜਿੰਦਗੀਆਂ ਨੂੰ ਬਚਾਉਣ ਵਿਚ ਲੱਗੀ ਹੋਈ ਹੈ ਉੱਥੇ ਹੀ ਪਾਕਿਸਤਾਨ ਅਤੇ ਆਈ.ਐਸ.ਆਈ. ਦੀ ਸ਼ਹਿ ਪ੍ਰਾਪਤ ਕੁੱਝ ਮਾੜੀ ਮਾਨਸਿਕਤਾ ਦੇ ਲੋਕ ਖੂਨ ਖਰਾਬਾ ਕਰਕੇ ਪੰਜਾਬ ਦਾ ਮਾਹੌਲ ਵਿਗਾੜਨ ਦੇ ਮਨਸੂਬੇ ਘੜ ਰਹੇ ਹਨ। ਉਹਨਾਂ ਕਿਹਾ ਕਿ ਅੱਤਵਾਦ ਨੂੰ ਪੰਜਾਬ ਦੀ ਜਨਤਾ ਬਹੁਤ ਪਹਿਲਾਂ ਹੀ ਨੱਕਾਰ ਚੁੱਕੀ ਹੈ ਅਤੇ ਪੰਜਾਬ ਦੇ ਲੋਕ ਭਾਰਤ ਵਿਚ ਅਮਨ, ਸ਼ਾਂਤੀ, ਪਿਆਰ ਅਤੇ ਆਪਸੀ ਭਾਈਚਾਰੇ ਨਾਲ ਰਹਿਣਾ ਚਾਹੁੰਦੇ ਹਨ। ਉਹਨਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਭਾਰਤ ਅਤੇ ਵਿਦੇਸ਼ਾਂ ਵਿਚ ਸਰਗਰਮ ਦੇਸ਼ ਵਿਰੋਧੀ ਤਾਕਤਾਂ ਖਿਲਾਫ ਸਖ਼ਤ ਐਕਸ਼ਨ ਲਿਆ ਜਾਵੇ। ਇਸ ਮੌਕੇ ਮਾਣਿਕ ਚੰਦ, ਜਤਿੰਦਰ ਕੁਮਾਰ ਅਤੇ ਸੀਨੀਅਰ ਆਗੂ ਸ਼ਮਸ਼ੇਰ ਭਾਰਤੀ ਨੇ ਸਮੂਹ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸੰਗਠਨ ਨਾਲ ਜੁੜਨ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਅਤੇ ਹਰ ਨਾਗਰਿਕ ਵਿਚ ਦੇਸ਼ ਪ੍ਰੇਮ ਦੀ ਭਾਵਨਾ ਦਾ ਸੰਚਾਰ ਕਰਨ ਦੀ ਦਿਸ਼ਾ ਵਿਚ ਕੰਮ ਕੀਤਾ ਜਾ ਸਕੇ। ਇਸ ਮੌਕੇ ਪਵਨ ਕੁਮਾਰ ਪ੍ਰਧਾਨ ਟ੍ਰਾਂਸਪੋਰਟ ਸੈਲ ਸ਼ਹਿਰੀ,ਆਈ.ਟੀ. ਸੈਲ ਇੰਚਾਰਜ ਸਨੀ ਰਾਜਪੂਤ, ਰਾਜਾ, ਅਮਨ, ਚੰਦਨ, ਲਾਡੀ, ਰੋਬਿਨ, ਰਾਜ, ਸਤੀਸ਼, ਰਾਜੇਸ਼, ਵਿਸ਼ਾਲ, ਮਨੀਸ਼, ਅਮਰਨਾਥ, ਸਾਗਰ, ਅਲੋਕ, ਦੀਪਕ, ਵਿਪਨ ਸਮੇਤ ਵੱਡੀ ਗਿਣਤੀ ‘ਚ ਸ਼ਿਵ ਸੈਨਾ ਵਰਕਰ ਹਾਜਰ ਸਨ।