You are currently viewing ਕਾਬੁਲ ‘ਚ ਫੱਸੇ ਭਾਰਤੀਆਂ ਨੂੰ ਲਿਆਉਣ ਲਈ ਹੁਣ ਦਿਨ ‘ਚ ਦੋ ਵਾਰ ਉਡਾਣਾਂ ਚੱਲਣਗੀਆਂ

ਕਾਬੁਲ ‘ਚ ਫੱਸੇ ਭਾਰਤੀਆਂ ਨੂੰ ਲਿਆਉਣ ਲਈ ਹੁਣ ਦਿਨ ‘ਚ ਦੋ ਵਾਰ ਉਡਾਣਾਂ ਚੱਲਣਗੀਆਂ

ਨਵੀਂ ਦਿੱਲੀ : ਅਫਗਾਨ ਦੇਸ਼ ਵਿੱਚੋਂ ਫੱਸੇ ਭਾਰਤੀਆਂ ਨੂੰ ਹਵਾਈ ਸੈਨਾ ਦੇ ਜਹਾਜ਼ਾਂ ਰਾਹੀਂ ਵਾਪਸ ਲਿਆਂਦਾ ਜਾ ਰਿਹਾ ਹੈ। ਇਸ ਦੌਰਾਨ, ਭਾਰਤ ਸਰਕਾਰ ਨੇ ਹੁਣ ਅਫਗਾਨਿਸਤਾਨ ਵਿੱਚ ਫਸੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਲਈ ਰੋਜ਼ਾਨਾ ਦੋ ਉਡਾਣਾਂ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ।

ਅਫਗਾਨ ਸਰਕਾਰ ਦੇ ਸੂਤਰਾਂ ਨੇ ਏਐਨਆਈ ਨੂੰ ਦੱਸਿਆ ਕਿ ਭਾਰਤ ਨੂੰ ਅਫਗਾਨਿਸਤਾਨ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਕਾਬੁਲ ਤੋਂ ਰੋਜ਼ਾਨਾ ਦੋ ਉਡਾਣਾਂ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ।

ਅੱਜ ਸਵੇਰੇ ਤਾਲਿਬਾਨ ਵੱਲੋਂ ਕਰੀਬ 150 ਭਾਰਤੀਆਂ ਨੂੰ ਜਬਰੀ ਆਪਣੇ ਨਾਲ ਲਿਜਾਣ ਦੀਆਂ ਖਬਰਾਂ ਆਈਆਂ ਸਨ। ਤਾਲਿਬਾਨ ਨੇ ਹੁਣ ਉਨ੍ਹਾਂ 150 ਲੋਕਾਂ ਨੂੰ ਰਿਹਾਅ ਕਰ ਦਿੱਤਾ ਹੈ ਅਤੇ ਇਹ ਸਾਰੇ ਲੋਕ ਹਵਾਈ ਅੱਡੇ ‘ਤੇ ਪਰਤ ਰਹੇ ਹਨ। 150 ਲੋਕਾਂ ਵਿੱਚ ਅਫਗਾਨ ਸਿੱਖ, ਅਫਗਾਨ ਨਾਗਰਿਕ ਅਤੇ ਜਿਆਦਾਤਰ ਭਾਰਤੀ ਲੋਕ ਸ਼ਾਮਲ ਸਨ। ਤਾਲਿਬਾਨ ਸੁਰੱਖਿਆ ਜਾਂਚ ਲਈ ਆਪਣੇ ਨਾਲ ਲੈ ਗਿਆ ਸੀ।

ਤਾਲਿਬਾਨ ਕਰੀਬ 150 ਭਾਰਤੀਆਂ ਨੂੰ ਸੁਰੱਖਿਆ ਜਾਂਚ ਲਈ ਆਪਣੇ ਨਾਲ ਲੈ ਗਿਆ। ਨਿਊਜ਼18 ਹਿੰਦੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਵਿੱਚੋਂ ਮੌਕੇ ਉਤੇ ਮੌਜੂਦ ਕਸ਼ਮੀਰ ਦੇ ਡਾ. ਆਸਿਫ ਸ਼ਾਹ ਨੇ ਦੱਸਿਆ ਕਿ ਉਹ ਸਾਰੇ ਸੁਰੱਖਿਅਤ ਹਨ ਅਤੇ ਕਰੀਬ 150 ਭਾਰਤੀਆਂ ਨੂੰ ਕਾਬੁਲ ਦੇ ਤਾਰੇ-ਖੇਲ ਲਿਆਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਔਰਤਾਂ ਨੂੰ ਉਥੋਂ ਏਅਰਪੋਰਟ ਲਈ ਰਵਾਨਾ ਕਰ ਦਿੱਤਾ ਗਿਆ।  ਉਨ੍ਹਾਂ ਦੱਸਿਆ ਕਿ ਹੁਣ ਸਾਰੇ ਪੁਰਸ਼ ਯਾਤਰੀਆਂ ਨੂੰ ਦੁਪਹਿਰ ਦਾ ਖਾਣਾ ਪਰੋਸਿਆ ਜਾ ਰਿਹਾ ਹੈ, ਅਤੇ ਉਸ ਤੋਂ ਬਾਅਦ ਉਹ ਵੀ ਏਅਰਪੋਰਟ ਲਈ ਰਵਾਨਾ ਹੋਣਗੇ।

ਇਸ ਤੋਂ ਪਹਿਲਾਂ ਤਾਲਿਬਾਨ ਨੇ ਭਾਰਤੀਆਂ ਬਾਰੇ ਦਾਅਵਾ ਕੀਤਾ ਸੀ ਕਿ ਸਾਰੇ ਲੋਕਾਂ ਨੂੰ ਹਵਾਈ ਅੱਡੇ ਦੇ ਅੰਦਰ ਲਿਜਾਇਆ ਗਿਆ ਹੈ। ਪਰ ਸਰਕਾਰ ਨੇ ਸਰਕਾਰ ਦੀ ਖਬਰਾਂ ਨੂੰ ਨਕਾਰਿਆ ਦਿੱਤਾ ਸੀ। ਸੂਤਰਾਂ ਨੇ ਦੱਸਿਆ ਕਿ ਸਾਰੇ ਭਾਰਤੀ ਪੂਰੀ ਤਰ੍ਹਾਂ ਸੁਰੱਖਿਅਤ ਹਨ।

Leave a Reply