Amritsar – ਅੰਮ੍ਰਿਤਸਰ ਪੁਲਸ ਕਮਿਸ਼ਨਰ ਵੱਲੋਂ ਲੋਹੜੀ ਤੇ ਤਿਹਾਰ ਨੂੰ ਮੁੱਖ ਰੱਖਦੇ ਹੋਏ ਇੱਕ ਖਾਸ ਉਪਰਾਲਾ ਕੀਤਾ ਗਿਆ, ਜਿਸ ਦੇ ਚਲਦੇ ਅੱਜ ਲੋਹੜੀ ਦੇ ਤਿਉਹਾਰ ‘ਤੇ ਭੰਡਾਰੀ ਪੁੱਲ ਤੇ ਐਲੀਵੇਟਰ ਰੋਡ ਨੂੰ ਪੂਰੀ ਤਰ੍ਹਾਂ ਟੂ ਵ੍ਹੀਲਰ ਲਈ ਬੰਦ ਕਰ ਦਿੱਤਾ ਗਿਆ ਅਤੇ ਸਿਰਫ ਫੋਰ ਵ੍ਹੀਲਰ ਹੀ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਇਸ ਮੌਕੇ ਟ੍ਰੈਫਿਕ ਪੁਲਸ ਅਧਿਕਾਰੀ ਮੰਗਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੁਲਸ ਕਮਿਸ਼ਨਰ ਵੱਲੋਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਅਕਸਰ ਲੋਹੜੀ ਦੇ ਤਿਉਹਾਰ ‘ਤੇ ਚਾਈਨਾ ਡੋਰ ਨਾਲ ਟੂ ਵੀਲਰ ਵਾਲੇ ਲੋਕਾਂ ਦੇ ਗਲੇ ਕੱਟੇ ਜਾਂਦੇ ਹਨ ਜਾਂ ਐਕਸੀਡੈਂਟ ਹੋ ਜਾਂਦਾ ਹੈ ਅਤੇ ਕਈ ਵਾਰ ਤਾਂ ਮੌਤ ਵੀ ਹੋ ਜਾਂਦੀ ਹੈ।
ਇਸ ਦੇ ਚਲਦੇ ਪੁਲਸ ਵੱਲੋਂ ਖਾਸ ਉਪਰਾਲਾ ਕਰਦੇ ਹੋਏ ਭੰਡਾਰੀ ਪੁੱਲ ਤੇ ਐਲੀਵੇਟਰ ਰੋਡ ਨੂੰ ਟੂ ਵ੍ਹੀਲਰ ਦੇ ਲਈ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਹੈ। ਇਸ ‘ਤੇ ਸਿਰਫ ਫੋਰ ਵ੍ਹੀਲਰ ਹੀ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ। ਉੱਥੇ ਹੀ ਪੁਲਸ ਅਧਿਕਾਰੀ ਨੇ ਦੱਸਿਆ ਕਿ ਬਟਾਲਾ ਰੋਡ ਵਾਲਾ ਪੁੱਲ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ ਉੱਤੇ ਕਿਸੇ ਵੀ ਵਹੀਕਲ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਜਿਹੜੇ ਵੀ ਐਲੀਵੇਟਰ ਰੋਡ ਹਨ ਉਹ ਅੱਜ ਦੇ ਦਿਨ ਲਈ ਖਾਸ ਕਰਕੇ ਪੂਰੀ ਤਰ੍ਹਾਂ ਬੰਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਈ ਲੋਕ ਸਾਡੇ ਟ੍ਰੈਫਿਕ ਕਰਮਚਾਰੀਆਂ ਨਾਲ ਬਹਿਸਬਾਜੀ ਵੀ ਕਰ ਰਹੇ ਹਨ ਅਸੀਂ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਕਾਨੂੰਨ ਦੀ ਨਿਯਮ ਦੀ ਪਾਲਣ ਕੀਤੀ ਜਾਵੇ, ਕਿਉਂਕਿ ਇਹ ਚਾਈਨਾ ਡੋਰ ਖੂਨੀ ਡੋਰ ਹੈ ਜਿਸ ਨਾਲ ਪੁੱਲ ‘ਤੋਂ ਲੰਘ ਰਹੇ ਲੋਕਾਂ ਨਾਲ ਕਈ ਵਾਰ ਹਾਦਸੇ ਹੋ ਚੁੱਕੇ ਹਨ ਅਤੇ ਕਈ ਵਾਰ ਮਨੁੱਖੀ ਜਾਨਾਂ ਵੀ ਜਾ ਚੁੱਕੀਆਂ ਹਨ।
ਉੱਥੇ ਹੀ ਪੁਲਸ ਦੀਆਂ ਟੀਮਾਂ ਵੀ ਡਰੋਨ ਰਾਹੀਂ ਚਾਈਨਾ ਡੋਰ ਤੇ ਪਤੰਗਬਾਜ਼ੀ ਕਰਨ ਵਾਲੇ ‘ਤੇ ਪੂਰੀ ਤਰ੍ਹਾਂ ਨਿਗਾਹ ਰੱਖ ਰਹੀਆਂ ਹਨ। ਜਿਹੜਾ ਵੀ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਦਾ ਹੋਇਆ ਨਜ਼ਰ ਆਇਆ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ।