ਫਗਵਾੜਾ ਨਿਊਜ਼

Latest news
ਹੁਣ ਲੱਗ ਰਿਹਾ ਡਰ, ਜਦੋ ਹਲਾਤ ਸਹੀ ਹੋਏ ਫੇਰ ਆਵਾਂਗੇ, Punjab ਤੋਂ UP-Bihar ਦੇ ਲੋਕਾਂ ਦਾ ਪਲਾਇਨ.. Punjab ਦੇ ਇਸ ਜ਼ਿਲ੍ਹੇ 'ਚ ਬਲੈਕ ਆਉਟ, ਡਿਪਟੀ ਕਮਿਸ਼ਨਰ ਵੱਲੋਂ ਹੁਮਕ ਜਾਰੀ.... ਪੰਜਾਬ ਦੇ ਸਕੂਲ, ਕਾਲਜ ਖੋਲ੍ਹਣ ਨੂੰ ਲੈ ਕੇ ਆ ਗਿਆ ਵੱਡਾ ਫ਼ੈਸਲਾ, ਸਾਫ ਹੋਈ ਸਥਿਤੀ... Marriage ਤੋਂ 6 Days ਬਾਅਦ ਬਾਈਕ 'ਤੇ ਜਾ ਰਿਹਾ ਸੀ ਜੋੜਾ, ਅਚਾਨਕ ਕਾਲ ਬਣ ਆਈ ਬੋਲੈਰੋ, ਹਾਦਸੇ 'ਚ ਦੋਵਾਂ ਦੀ ਮੌਤ.. ਕੱਲ੍ਹ Monday ਨੂੰ ਸਰਕਾਰੀ ਛੁੱਟੀ ਦਾ ਐਲਾਨ, Schools , Colleges ਤੇ Offices ਬੰਦ... ਪਾਕਿਸਤਾਨ ਚਾਰ ਘੰਟੇ ਵੀ ਆਪਣੀ ਗੱਲ 'ਤੇ ਨਾ ਰਹਿ ਸਕਿਆ ਕਾਇਮ, ਰਾਜੌਰੀ 'ਚ ਫਿਰ ਸ਼ੁਰੂ ਕੀਤੀ ਗੋਲੀਬਾਰੀ Punjab ਦੇ ਇਸ ਜ਼ਿਲ੍ਹੇ ਵਿੱਚ ਰਾਤ ਤੋਂ ਇੰਟਰਨੈੱਟ ਸੇਵਾ ਬੰਦ , ਪ੍ਰਸ਼ਾਸਨ ਨੇ ਅਫਵਾਹਾਂ ਫੈਲਣ ਤੋਂ ਰੋਕਣ ਲਈ ਚੁੱਕਿਆ ਅਜ... Punjab ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਹਸਪਤਾਲ ਵੀ ਪੂਰੀ ਤਰ੍ਹਾਂ ਅਲਰਟ ਮੋਡ 'ਤੇ... Ferozepur ‘ਚ ਅੱਜ 7 ਵਜੇ ਚਲਾਏ ਜਾਣਗੇ ਹੂਟਰ, Blackout ਦਾ ਸਮਾਂ ਵੀ ਕੀਤਾ ਜਾਰੀ... Punjab ਵਿਚ Schools ਬੰਦ, ਪਾਕਿਸਤਾਨ ਉਤੇ ਹਮਲੇ ਪਿੱਛੋਂ ਵਧਾਈ ਚੌਕਸੀ, ਇਨ੍ਹਾਂ ਜ਼ਿਲ੍ਹਿਆਂ 'ਚ ਲਿਆ ਫੈਸਲਾ..

Punjab ਵਿੱਚ 27 December ਨੂੰ ਸਰਕਾਰੀ ਛੁੱਟੀ ਦਾ ਐਲਾਨ…

ਪੰਜਾਬ ਵਿੱਚ 27 ਦਸੰਬਰ ਦਿਨ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਰਹੇਗੀ। ਇਹ ਐਲਾਨ ਪੰਜਾਬ ਯੂਨੀਵਰਸਿਟੀ (ਪੀ.ਯੂ.) ਨੇ ਕੀਤਾ ਹੈ। ਪੰਜਾਬ ਯੂਨੀਵਰਸਿਟੀ ਨੇ ਕਿਹਾ ਹੈ ਕਿ ਪੰਜਾਬ ਵਿੱਚ ਸਥਿਤ ਪੰਜਾਬ ਯੂਨੀਵਰਸਿਟੀ ਨਾਲ ਜੁੜੇ ਸਾਰੇ ਅਦਾਰੇ, ਖੇਤਰੀ ਕੇਂਦਰਾਂ, ਪੇਂਡੂ ਕੇਂਦਰਾਂ ਸਮੇਤ ਕਾਲਜ ਅਤੇ ਮਾਨਤਾ ਪ੍ਰਾਪਤ ਕਾਲਜ ਬੰਦ ਰਹਿਣਗੇ। punjabਇਸ ਤੋਂ ਇਲਾਵਾ ਸਾਰੇ ਅਦਾਰਿਆਂ ਦੇ ਦਫ਼ਤਰਾਂ ਵਿੱਚ ਛੁੱਟੀ ਰਹੇਗੀ। ਇਹ ਫੈਸਲਾ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ ਲਿਆ ਗਿਆ ਹੈ। 27 ਦਸੰਬਰ ਨੂੰ ਰਾਸ਼ਟਰੀ ਬਾਲ ਸ਼ਹੀਦੀ ਦਿਵਸ ਐਲਾਨਿਆ ਗਿਆ ਸੀ।

ਕੀ ਹੈ ਸਹਿਬਜ਼ਾਦਿਆਂ ਦਾ ਇਤਿਹਾਸ, ਪੜ੍ਹੋ…
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਹਰ ਸਾਲ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਲੱਗਦਾ ਹੈ। ਦੂਰ-ਦੁਰਾਡੇ ਤੋਂ ਸੰਗਤਾਂ ਸ਼ਹੀਦੀ ਦਿਹਾੜੇ ‘ਤੇ ਮੱਥਾ ਟੇਕਣ ਆਉਂਦੀਆਂ ਹਨ। ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਅਨੰਦਪੁਰ ਕਿਲ੍ਹਾ ਛੱਡਿਆ ਤਾਂ ਉਨ੍ਹਾਂ ਦਾ ਪਰਿਵਾਰ ਸਿਰਸਾ ਨਦੀ ਵੱਲ ਚਲਾ ਗਿਆ ਅਤੇ ਉਹ ਵੱਖ ਹੋ ਗਏ। ਵੱਡੇ ਦੋ ਸਾਹਿਬਜ਼ਾਦੇ ਗੁਰੂ ਜੀ ਕੋਲ ਰਹਿ ਗਏ ਅਤੇ ਛੋਟੇ ਦੋ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਕੋਲ ਰਹਿ ਗਏ। ਵੱਡੇ ਸਾਹਿਬਜ਼ਾਦੇ ਮੁਗਲਾਂ ਦੇ ਨਾਲ ਹੋਈ ਚਮਕੌਰ ਸਾਹਿਬ ਦੀ ਜੰਗ ਦੌਰਾਨ ਸ਼ਹੀਦ ਹੋ ਗਏ ਸਨ।

ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਚਿਣਵਾ ਦਿੱਤਾ ਸੀ। 1705 ਵਿੱਚ ਮੁਗਲਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ, 9 ਸਾਲ ਦੇ ਬਾਬਾ ਜ਼ੋਰਾਵਰ ਸਿੰਘ ਅਤੇ 7 ਸਾਲ ਦੇ ਬਾਬਾ ਫਤਹਿ ਸਿੰਘ ਜੀ ਨੂੰ ਮਾਤਾ ਗੁਜਰੀ ਦੇ ਨਾਲ ਪਿੰਡ ਸਹੇੜੀ ਦੇ ਕੋਲ ਫੜ ਕੇ ਉਨ੍ਹਾਂ ਨੂੰ ਫਤਹਿਗੜ੍ਹ ਸਾਹਿਬ ਲੈ ਗਏ ਅਤੇ ਉੱਥੇ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ, ਪਰ ਸਾਹਿਬਜ਼ਾਦਿਆਂ ਨੇ ਇਨਕਾਰ ਕਰ ਦਿੱਤਾ। ਇਸ ‘ਤੇ ਮਾਤਾ ਗੁਜਰੀ ਅਤੇ ਦੋਹਾਂ ਸਾਹਿਬਜ਼ਾਦਿਆਂ ਨੂੰ ਮੁਗਲਾਂ ਨੇ ਤਸੀਹੇ ਦੇਣ ਲਈ ਤਿੰਨ ਦਿਨ ਅਤੇ ਦੋ ਰਾਤਾਂ ਠੰਡੇ ਬੁਰਜ ਵਿਚ ਰੱਖਿਆ। ਸਾਹਿਬਜ਼ਾਦਿਆਂ ਨੂੰ ਦੀਵਾਰਾਂ ਵਿੱਚ ਚਿਣਵਾ ਦਿੱਤਾ। ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਤੋਂ ਬਾਅਦ ਮਾਤਾ ਗੁਜਰੀ ਜੀ ਨੇ ਵੀ ਆਪਣੇ ਪ੍ਰਾਣ ਤਿਆਗ ਦਿੱਤੇ ਸਨ, ਅਤੇ ਮਾਤਾ ਗੁਜਰੀ ਜੀ ਵੀ ਸ਼ਹੀਦ ਹੋ ਗਏ ਸਨ।

Scroll to Top