ਫਗਵਾੜਾ ਨਿਊਜ਼

Latest news
ਹੁਣ ਲੱਗ ਰਿਹਾ ਡਰ, ਜਦੋ ਹਲਾਤ ਸਹੀ ਹੋਏ ਫੇਰ ਆਵਾਂਗੇ, Punjab ਤੋਂ UP-Bihar ਦੇ ਲੋਕਾਂ ਦਾ ਪਲਾਇਨ.. Punjab ਦੇ ਇਸ ਜ਼ਿਲ੍ਹੇ 'ਚ ਬਲੈਕ ਆਉਟ, ਡਿਪਟੀ ਕਮਿਸ਼ਨਰ ਵੱਲੋਂ ਹੁਮਕ ਜਾਰੀ.... ਪੰਜਾਬ ਦੇ ਸਕੂਲ, ਕਾਲਜ ਖੋਲ੍ਹਣ ਨੂੰ ਲੈ ਕੇ ਆ ਗਿਆ ਵੱਡਾ ਫ਼ੈਸਲਾ, ਸਾਫ ਹੋਈ ਸਥਿਤੀ... Marriage ਤੋਂ 6 Days ਬਾਅਦ ਬਾਈਕ 'ਤੇ ਜਾ ਰਿਹਾ ਸੀ ਜੋੜਾ, ਅਚਾਨਕ ਕਾਲ ਬਣ ਆਈ ਬੋਲੈਰੋ, ਹਾਦਸੇ 'ਚ ਦੋਵਾਂ ਦੀ ਮੌਤ.. ਕੱਲ੍ਹ Monday ਨੂੰ ਸਰਕਾਰੀ ਛੁੱਟੀ ਦਾ ਐਲਾਨ, Schools , Colleges ਤੇ Offices ਬੰਦ... ਪਾਕਿਸਤਾਨ ਚਾਰ ਘੰਟੇ ਵੀ ਆਪਣੀ ਗੱਲ 'ਤੇ ਨਾ ਰਹਿ ਸਕਿਆ ਕਾਇਮ, ਰਾਜੌਰੀ 'ਚ ਫਿਰ ਸ਼ੁਰੂ ਕੀਤੀ ਗੋਲੀਬਾਰੀ Punjab ਦੇ ਇਸ ਜ਼ਿਲ੍ਹੇ ਵਿੱਚ ਰਾਤ ਤੋਂ ਇੰਟਰਨੈੱਟ ਸੇਵਾ ਬੰਦ , ਪ੍ਰਸ਼ਾਸਨ ਨੇ ਅਫਵਾਹਾਂ ਫੈਲਣ ਤੋਂ ਰੋਕਣ ਲਈ ਚੁੱਕਿਆ ਅਜ... Punjab ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਹਸਪਤਾਲ ਵੀ ਪੂਰੀ ਤਰ੍ਹਾਂ ਅਲਰਟ ਮੋਡ 'ਤੇ... Ferozepur ‘ਚ ਅੱਜ 7 ਵਜੇ ਚਲਾਏ ਜਾਣਗੇ ਹੂਟਰ, Blackout ਦਾ ਸਮਾਂ ਵੀ ਕੀਤਾ ਜਾਰੀ... Punjab ਵਿਚ Schools ਬੰਦ, ਪਾਕਿਸਤਾਨ ਉਤੇ ਹਮਲੇ ਪਿੱਛੋਂ ਵਧਾਈ ਚੌਕਸੀ, ਇਨ੍ਹਾਂ ਜ਼ਿਲ੍ਹਿਆਂ 'ਚ ਲਿਆ ਫੈਸਲਾ..

ਵਿਦਿਆਰਥੀਆਂ ਲਈ ਖੁਸ਼ਖਬਰੀ, Punjab ਦੇ Schools’ਚ ਛੁੱਟੀ ਦਾ ਐਲਾਨ…

Chandigarh : ਪੰਜਾਬ ਦੇ ਸਕੂਲਾਂ ਵਿੱਚ ਭਲਕੇ 24 ਦਸੰਬਰ ਤੋਂ ਛੁੱਟੀਆਂ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਪਹਿਲਾਂ ਹੀ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ।punjab

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ 24 ਦਸੰਬਰ 2024 ਤੋਂ 31 ਦਸੰਬਰ 2024 ਤੱਕ ਹੋਣਗੀਆਂ। ਇਸ ਤੋਂ ਬਾਅਦ 1 ਜਨਵਰੀ 2025 ਤੋਂ ਸਕੂਲ ਪਹਿਲਾਂ ਵਾਂਗ ਆਪਣੇ ਨਿਰਧਾਰਤ ਸਮੇਂ ‘ਤੇ ਖੁੱਲ੍ਹਣਗੇ। ਸਰਕਾਰ ਨੇ ਇਹ ਫੈਸਲਾ ਬੱਚਿਆਂ ਨੂੰ ਠੰਡ ਦੇ ਵਧਦੇ ਪ੍ਰਭਾਵਾਂ ਤੋਂ ਬਚਾਉਣ ਅਤੇ ਸਰਦੀਆਂ ਦੇ ਦਿਨਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਯਕੀਨੀ ਬਣਾਉਣ ਦੇ ਉਦੇਸ਼ ਨਾਲ ਲਿਆ ਹੈ।

ਅਗਲੇ ਦਿਨਾਂ ‘ਚ ਠੰਡ ਵਧੇਗੀ
ਪੰਜਾਬ ਦੇ ਕਈ ਇਲਾਕਿਆਂ ‘ਚ ਅੱਜ ਹੋਈ ਬਾਰਿਸ਼ ਕਾਰਨ ਠੰਡ ਵਧ ਗਈ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਕੋਲਡ ਵੇਵ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਕਈ ਮੈਦਾਨੀ ਸੂਬਿਆਂ ‘ਚ ਸੰਘਣੀ ਧੁੰਦ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ। ਭਾਰਤੀ ਮੌਸਮ ਵਿਭਾਗ ਨੇ ਬੰਗਾਲ ਦੀ ਖਾੜੀ ਉੱਤੇ ਬਣੇ ਡੂੰਘੇ ਦਬਾਅ ਕਾਰਨ ਉੜੀਸਾ, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਤਾਮਿਲਨਾਡੂ ਸਮੇਤ ਕਈ ਰਾਜਾਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੀਂਹ ਕਾਰਨ ਮੈਦਾਨੀ ਇਲਾਕਿਆਂ ਵਿੱਚ ਠੰਢ ਵਧੇਗੀ। ਇੱਕ ਪਾਸੇ ਠੰਡ ਨੇ ਜ਼ੋਰ ਫੜ ਲਿਆ ਹੈ, ਦੂਜੇ ਪਾਸੇ ਭਲਕ ਤੋਂ ਸਕੂਲਾਂ ਦੀਆਂ ਛੁੱਟੀਆਂ ਸ਼ੁਰੂ ਹੋਣ ਨਾਲ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੇਗੀ।

Scroll to Top