ਫਗਵਾੜਾ ਨਿਊਜ਼

Latest news
ਪੰਜਾਬ ਦੇ ਸਕੂਲ, ਕਾਲਜ ਖੋਲ੍ਹਣ ਨੂੰ ਲੈ ਕੇ ਆ ਗਿਆ ਵੱਡਾ ਫ਼ੈਸਲਾ, ਸਾਫ ਹੋਈ ਸਥਿਤੀ... Marriage ਤੋਂ 6 Days ਬਾਅਦ ਬਾਈਕ 'ਤੇ ਜਾ ਰਿਹਾ ਸੀ ਜੋੜਾ, ਅਚਾਨਕ ਕਾਲ ਬਣ ਆਈ ਬੋਲੈਰੋ, ਹਾਦਸੇ 'ਚ ਦੋਵਾਂ ਦੀ ਮੌਤ.. ਕੱਲ੍ਹ Monday ਨੂੰ ਸਰਕਾਰੀ ਛੁੱਟੀ ਦਾ ਐਲਾਨ, Schools , Colleges ਤੇ Offices ਬੰਦ... ਪਾਕਿਸਤਾਨ ਚਾਰ ਘੰਟੇ ਵੀ ਆਪਣੀ ਗੱਲ 'ਤੇ ਨਾ ਰਹਿ ਸਕਿਆ ਕਾਇਮ, ਰਾਜੌਰੀ 'ਚ ਫਿਰ ਸ਼ੁਰੂ ਕੀਤੀ ਗੋਲੀਬਾਰੀ Punjab ਦੇ ਇਸ ਜ਼ਿਲ੍ਹੇ ਵਿੱਚ ਰਾਤ ਤੋਂ ਇੰਟਰਨੈੱਟ ਸੇਵਾ ਬੰਦ , ਪ੍ਰਸ਼ਾਸਨ ਨੇ ਅਫਵਾਹਾਂ ਫੈਲਣ ਤੋਂ ਰੋਕਣ ਲਈ ਚੁੱਕਿਆ ਅਜ... Punjab ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਹਸਪਤਾਲ ਵੀ ਪੂਰੀ ਤਰ੍ਹਾਂ ਅਲਰਟ ਮੋਡ 'ਤੇ... Ferozepur ‘ਚ ਅੱਜ 7 ਵਜੇ ਚਲਾਏ ਜਾਣਗੇ ਹੂਟਰ, Blackout ਦਾ ਸਮਾਂ ਵੀ ਕੀਤਾ ਜਾਰੀ... Punjab ਵਿਚ Schools ਬੰਦ, ਪਾਕਿਸਤਾਨ ਉਤੇ ਹਮਲੇ ਪਿੱਛੋਂ ਵਧਾਈ ਚੌਕਸੀ, ਇਨ੍ਹਾਂ ਜ਼ਿਲ੍ਹਿਆਂ 'ਚ ਲਿਆ ਫੈਸਲਾ.. ਕੱਲ੍ਹ ਦੇਸ਼ ਭਰ 'ਚ ਵੱਜਣਗੇ War Siren, ਕਈ ਸ਼ਹਿਰਾਂ 'ਚ Blackout!...ਇਹ ਕਿਵੇਂ-ਕਿਉਂ-ਕਦੋਂ ਹੋਵੇਗਾ, ਜਾਣੋ ਹਰ ਸਵਾਲ ਦ... Punjab ਵਿੱਚ ਇਸ ਦਿਨ ਬੱਸਾਂ ਨਹੀਂ ਚੱਲਣਗੀਆਂ, ਵੱਡਾ ਵਿਰੋਧ ਪ੍ਰਦਰਸ਼ਨ ਹੋਵੇਗਾ..

Punjab ਵਿੱਚ 25 November ਤੋਂ ਸ਼ੁਰੂ ਹੋਵੇਗੀ ਗੰਨੇ ਦੀ ਪਿੜਾਈ…

Sugarcane crushing: ਪੰਜਾਬ ਸਰਕਾਰ ਨੇ ਸੂਬੇ ਵਿੱਚ ਗੰਨੇ ਦੀ ਪਿੜਾਈ 25 ਨਵੰਬਰ, 2024 ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਪ੍ਰਧਾਨਗੀ ਹੇਠ ਅੱਜ ਇਥੇ ਉਨ੍ਹਾਂ ਦੇ ਦਫ਼ਤਰ ਵਿਖੇ ਹੋਈ ਪੰਜਾਬ ਰਾਜ ਸ਼ੂਗਰਕੇਨ ਕੰਟਰੋਲ ਬੋਰਡ ਦੀ ਮੀਟਿੰਗ ਦੌਰਾਨ ਲਿਆ ਗਿਆ।Punjab

ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਸ ਸਾਲ ਪੰਜਾਬ ਵਿੱਚ ਗੰਨੇ ਦੀ ਫ਼ਸਲ ਹੇਠ ਰਕਬੇ ਵਿੱਚ 5 ਫ਼ੀਸਦੀ ਵਾਧਾ ਹੋਇਆ ਹੈ। ਪਿਛਲੇ ਸਾਲ ਦੇ 95,000 ਹੈਕਟੇਅਰ ਦੇ ਮੁਕਾਬਲੇ ਇਸ ਸਾਲ ਇੱਕ ਲੱਖ ਹੈਕਟੇਅਰ ਰਕਬੇ ‘ਤੇ ਗੰਨੇ ਦੀ ਕਾਸ਼ਤ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਪੰਜਾਬ ਵਿੱਚ 9 ਸਹਿਕਾਰੀ ਅਤੇ 6 ਨਿੱਜੀ ਖੰਡ ਮਿੱਲਾਂ ਸਮੇਤ ਕੁੱਲ 15 ਖੰਡ ਮਿੱਲਾਂ ਹਨ, ਜਿਨ੍ਹਾਂ ਵਿੱਚ ਲਗਭਗ 700 ਲੱਖ ਕੁਇੰਟਲ ਗੰਨੇ ਦੀ ਪਿੜਾਈ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਇਸ ਸੀਜ਼ਨ ਵਿੱਚ 62 ਲੱਖ ਕੁਇੰਟਲ ਖੰਡ ਦੇ ਉਤਪਾਦਨ ਦਾ ਅਨੁਮਾਨ ਹੈ।ਖੇਤੀਬਾੜੀ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਿੜਾਈ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣ। ਉਹਨਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣੀ ਚਾਹੀਦੀ ਅਤੇ ਉਨ੍ਹਾਂ ਨੂੰ ਫ਼ਸਲ ਦੀ ਸਮੇਂ ਸਿਰ ਅਦਾਇਗੀ ਵੀ ਯਕੀਨੀ ਬਣਾਈ ਜਾਵੇ।

Scroll to Top