Jalandhar : ਜਲੰਧਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਔਰਤ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਖੋਲ੍ਹੇ ਗਏ ਢਾਬੇ ’ਤੇ ਲੋਕਾਂ ਨੂੰ ਦਾਰੂ ਤੇ ਮੁਰਗਾ ਖਿਲਾਇਆ ਜਾ ਰਿਹਾ ਸੀ ਇਸ ਸਬੰਧੀ ਜਾਣਕਾਰੀ ਜਦੋਂ ਨਿਹੰਗ ਸਿੰਘ ਕੋਲ ਪਹੁੰਚੇ ਤਾਂ ਉੱਥੇ ਹੰਗਾਮਾ ਹੋ ਗਿਆ। ਇਹ ਮਾਮਲਾ ਜਲੰਧਰ ਦੇ ਗੁਰੂ ਤੇਗ ਬਹਾਦੁਰ ਨਗਰ ਦਾ ਦੱਸਿਆ ਜਾ ਰਿਹਾ ਹੈ।
ਗੱਲਬਾਤ ਦੌਰਾਨ ਸਿੰਘ ਜੱਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਅੱਜ ਸਾਨੂੰ ਕਿਸੇ ਵਿਅਕਤੀ ਵੱਲੋਂ ਦੱਸਿਆ ਗਿਆ ਕਿ ਜਲੰਧਰ ਦੇ ਮੈਂਬਰੋ ਚੌਂਕ ਦੇ ਕੋਲ ਇਕ ਮਹਿਲਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ ’ਤੇ ਢਾਬਾ ਚਲਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਉਸ ਵੱਲੋਂ ਲੋਕਾਂ ਨੂੰ ਮੀਟ, ਮੱਛੀ, ਆਂਡੇ ਅਤੇ ਸ਼ਰਾਬ ਦਾ ਸੇਵਨ ਕਰਾਇਆ ਜਾ ਰਿਹਾ ਹੈ।
ਇਸ ਮਾਮਲੇ ਸਬੰਧੀ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਮਹਿਲਾ ਵੱਲੋਂ ਆਪਣੇ ਹੋਟਲ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਵਜੋਂ ਰੱਖਿਆ ਗਿਆ ਸੀ ਜਿਸ ਦੇ ਵਿੱਚ ਉਸ ਦੇ ਵੱਲੋਂ ਮਾਸ ਮਦੀਰਾ ਦਾ ਸੇਵਨ ਕਰਾਇਆ ਜਾਂਦਾ ਸੀ। ਜਿਸ ਨੂੰ ਨਿਹੰਗ ਸਿੰਘਾਂ ਨੇ ਰੋਕਿਆ ਅਤੇ ਅਸੀਂ ਉਸ ਬੀਬੀ ਨੂੰ ਥਾਣੇ ਦੇ ਵਿੱਚ ਲੈ ਕੇ ਆਏ ਹਾਂ। ਜਿਸ ਦੇ ਨਾਲ ਨਿਹੰਗ ਸਿੰਘਾਂ ਨੂੰ ਬਿਠਾ ਕੇ ਗੱਲਬਾਤ ਕਾਰਵਾਈ। ਜਿਸ ਤੋਂ ਬਾਅਦ ਨਿਹੰਗ ਸਿੰਘਾਂ ਨੇ ਬੀਬੀ ਨੂੰ ਚਿਤਾਵਨੀ ਦੇ ਕੇ ਮੁਆਫ ਕਰ ਦਿੱਤਾ।