ਫਗਵਾੜਾ ਨਿਊਜ਼

Latest news
ਪੰਜਾਬ ਦੇ ਸਕੂਲ, ਕਾਲਜ ਖੋਲ੍ਹਣ ਨੂੰ ਲੈ ਕੇ ਆ ਗਿਆ ਵੱਡਾ ਫ਼ੈਸਲਾ, ਸਾਫ ਹੋਈ ਸਥਿਤੀ... Marriage ਤੋਂ 6 Days ਬਾਅਦ ਬਾਈਕ 'ਤੇ ਜਾ ਰਿਹਾ ਸੀ ਜੋੜਾ, ਅਚਾਨਕ ਕਾਲ ਬਣ ਆਈ ਬੋਲੈਰੋ, ਹਾਦਸੇ 'ਚ ਦੋਵਾਂ ਦੀ ਮੌਤ.. ਕੱਲ੍ਹ Monday ਨੂੰ ਸਰਕਾਰੀ ਛੁੱਟੀ ਦਾ ਐਲਾਨ, Schools , Colleges ਤੇ Offices ਬੰਦ... ਪਾਕਿਸਤਾਨ ਚਾਰ ਘੰਟੇ ਵੀ ਆਪਣੀ ਗੱਲ 'ਤੇ ਨਾ ਰਹਿ ਸਕਿਆ ਕਾਇਮ, ਰਾਜੌਰੀ 'ਚ ਫਿਰ ਸ਼ੁਰੂ ਕੀਤੀ ਗੋਲੀਬਾਰੀ Punjab ਦੇ ਇਸ ਜ਼ਿਲ੍ਹੇ ਵਿੱਚ ਰਾਤ ਤੋਂ ਇੰਟਰਨੈੱਟ ਸੇਵਾ ਬੰਦ , ਪ੍ਰਸ਼ਾਸਨ ਨੇ ਅਫਵਾਹਾਂ ਫੈਲਣ ਤੋਂ ਰੋਕਣ ਲਈ ਚੁੱਕਿਆ ਅਜ... Punjab ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਹਸਪਤਾਲ ਵੀ ਪੂਰੀ ਤਰ੍ਹਾਂ ਅਲਰਟ ਮੋਡ 'ਤੇ... Ferozepur ‘ਚ ਅੱਜ 7 ਵਜੇ ਚਲਾਏ ਜਾਣਗੇ ਹੂਟਰ, Blackout ਦਾ ਸਮਾਂ ਵੀ ਕੀਤਾ ਜਾਰੀ... Punjab ਵਿਚ Schools ਬੰਦ, ਪਾਕਿਸਤਾਨ ਉਤੇ ਹਮਲੇ ਪਿੱਛੋਂ ਵਧਾਈ ਚੌਕਸੀ, ਇਨ੍ਹਾਂ ਜ਼ਿਲ੍ਹਿਆਂ 'ਚ ਲਿਆ ਫੈਸਲਾ.. ਕੱਲ੍ਹ ਦੇਸ਼ ਭਰ 'ਚ ਵੱਜਣਗੇ War Siren, ਕਈ ਸ਼ਹਿਰਾਂ 'ਚ Blackout!...ਇਹ ਕਿਵੇਂ-ਕਿਉਂ-ਕਦੋਂ ਹੋਵੇਗਾ, ਜਾਣੋ ਹਰ ਸਵਾਲ ਦ... Punjab ਵਿੱਚ ਇਸ ਦਿਨ ਬੱਸਾਂ ਨਹੀਂ ਚੱਲਣਗੀਆਂ, ਵੱਡਾ ਵਿਰੋਧ ਪ੍ਰਦਰਸ਼ਨ ਹੋਵੇਗਾ..

ਹੁਣ Punjab ਦਾ ਇਹ National Highway ਰਹੇਗਾ ਬੰਦ, ਜਾਣੋ ਕਦੋਂ….

ਜੀਰਾ : ਭਾਰਤੀ ਕਿਸਾਨ ਯੂਨੀਅਨ ਵੱਲੋਂ 6 ਨਵੰਬਰ ਨੂੰ ਨੈਸ਼ਨਲ ਹਾਈਵੇ-54 ਜਾਮ ਕੀਤਾ ਜਾਵੇਗਾ। ਇਸ ਲਈ, ਜੇਕਰ ਤੁਸੀਂ 6 ਤਾਰੀਖ ਨੂੰ ਇਸ ਰਸਤੇ ਆ ਰਹੇ ਹੋ, ਤਾਂ ਧਿਆਨ ਦਿਓ ਕਿਉਂਕਿ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ, ਹਾਲ ਹੀ ਵਿੱਚ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿੱਲ ਕਰਮੂੰਵਾਲਾ ਵੱਲੋਂ ਫ਼ਿਰੋਜ਼ਪੁਰ ਦੇ ਰਹਿਣ ਵਾਲੇ ਇੱਕ ਵਿਅਕਤੀ ਖ਼ਿਲਾਫ਼ ਪੈਸਿਆਂ ਦੇ ਲੈਣ-ਦੇਣ ਦਾ ਮਾਮਲਾ ਦਰਜ ਕੀਤਾ ਗਿਆ ਸੀ। Punjabਇਸ ਦੇ ਬਾਵਜੂਦ ਅਜੇ ਤੱਕ ਪ੍ਰਸ਼ਾਸਨ ਵੱਲੋਂ ਦੋਸ਼ੀ ਵਿਅਕਤੀ ਖਿਲਾਫ ਕੋਈ ਵੀ ਢੁੱਕਵੀਂ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।      ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫਰਮਾਨ ਸਿੰਘ ਸੰਧੂ ਨੇ ਦੋਸ਼ ਲਾਇਆ ਕਿ ਉਕਤ ਮਾਮਲੇ ਸਬੰਧੀ ਐਫ.ਆਈ.ਆਰ. ਮਾਮਲਾ ਦਰਜ ਕਰਨ ਤੋਂ ਬਾਅਦ ਪ੍ਰਸ਼ਾਸਨ ਫਿਰੋਜ਼ਪੁਰ ਦੇ ਇੱਕ ਵਿਧਾਇਕ ਦੇ ਇਸ਼ਾਰੇ ‘ਤੇ ਦੋਸ਼ੀਆਂ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕਰ ਰਿਹਾ ਹੈ, ਜਦਕਿ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਇਸ ਮਾਮਲੇ ਨੂੰ ਲੈ ਕੇ ਕਈ ਵਾਰ ਜ਼ਿਲਾ ਫਿਰੋਜ਼ਪੁਰ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ। ਮਾਮਲੇ ‘ਚ ਨਾਮਜ਼ਦ ਵਿਅਕਤੀ ਖਿਲਾਫ ਚਲਾਨ ਪੇਸ਼ ਕਰਨ ਬਾਰੇ ਪਹਿਲਾਂ ਹੀ ਕਿਹਾ ਹੈ।         

ਯੂਨੀਅਨ ਆਗੂਆਂ ਨੇ ਇਹ ਵੀ ਕਿਹਾ ਕਿ ਹੁਣ ਪੁਲੀਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਉਕਤ ਵਿਅਕਤੀਆਂ ਖ਼ਿਲਾਫ਼ ਦਰਜ ਕੀਤਾ ਕੇਸ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਵਿਰੋਧ ਵਿੱਚ ਯੂਨੀਅਨ ਵੱਲੋਂ 6 ਨਵੰਬਰ 2024 ਨੂੰ ਜ਼ੀਰਾ ਦੇ ਪਿੰਡ ਬੰਡਾਲਾ ਪੁਰਾਣਾ-ਲਹਿਰਾ ਰੋਹੀ ਨੇੜੇ ਨੈਸ਼ਨਲ ਹਾਈਵੇਅ 54 ਨੂੰ ਅਣਮਿੱਥੇ ਸਮੇਂ ਲਈ ਜਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੀ ਜ਼ਿੰਮੇਵਾਰੀ ਪੁਲੀਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀ ਹੋਵੇਗੀ।

Scroll to Top