ਫਗਵਾੜਾ ਨਿਊਜ਼

Latest news
ਹੁਣ ਲੱਗ ਰਿਹਾ ਡਰ, ਜਦੋ ਹਲਾਤ ਸਹੀ ਹੋਏ ਫੇਰ ਆਵਾਂਗੇ, Punjab ਤੋਂ UP-Bihar ਦੇ ਲੋਕਾਂ ਦਾ ਪਲਾਇਨ.. Punjab ਦੇ ਇਸ ਜ਼ਿਲ੍ਹੇ 'ਚ ਬਲੈਕ ਆਉਟ, ਡਿਪਟੀ ਕਮਿਸ਼ਨਰ ਵੱਲੋਂ ਹੁਮਕ ਜਾਰੀ.... ਪੰਜਾਬ ਦੇ ਸਕੂਲ, ਕਾਲਜ ਖੋਲ੍ਹਣ ਨੂੰ ਲੈ ਕੇ ਆ ਗਿਆ ਵੱਡਾ ਫ਼ੈਸਲਾ, ਸਾਫ ਹੋਈ ਸਥਿਤੀ... Marriage ਤੋਂ 6 Days ਬਾਅਦ ਬਾਈਕ 'ਤੇ ਜਾ ਰਿਹਾ ਸੀ ਜੋੜਾ, ਅਚਾਨਕ ਕਾਲ ਬਣ ਆਈ ਬੋਲੈਰੋ, ਹਾਦਸੇ 'ਚ ਦੋਵਾਂ ਦੀ ਮੌਤ.. ਕੱਲ੍ਹ Monday ਨੂੰ ਸਰਕਾਰੀ ਛੁੱਟੀ ਦਾ ਐਲਾਨ, Schools , Colleges ਤੇ Offices ਬੰਦ... ਪਾਕਿਸਤਾਨ ਚਾਰ ਘੰਟੇ ਵੀ ਆਪਣੀ ਗੱਲ 'ਤੇ ਨਾ ਰਹਿ ਸਕਿਆ ਕਾਇਮ, ਰਾਜੌਰੀ 'ਚ ਫਿਰ ਸ਼ੁਰੂ ਕੀਤੀ ਗੋਲੀਬਾਰੀ Punjab ਦੇ ਇਸ ਜ਼ਿਲ੍ਹੇ ਵਿੱਚ ਰਾਤ ਤੋਂ ਇੰਟਰਨੈੱਟ ਸੇਵਾ ਬੰਦ , ਪ੍ਰਸ਼ਾਸਨ ਨੇ ਅਫਵਾਹਾਂ ਫੈਲਣ ਤੋਂ ਰੋਕਣ ਲਈ ਚੁੱਕਿਆ ਅਜ... Punjab ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਹਸਪਤਾਲ ਵੀ ਪੂਰੀ ਤਰ੍ਹਾਂ ਅਲਰਟ ਮੋਡ 'ਤੇ... Ferozepur ‘ਚ ਅੱਜ 7 ਵਜੇ ਚਲਾਏ ਜਾਣਗੇ ਹੂਟਰ, Blackout ਦਾ ਸਮਾਂ ਵੀ ਕੀਤਾ ਜਾਰੀ... Punjab ਵਿਚ Schools ਬੰਦ, ਪਾਕਿਸਤਾਨ ਉਤੇ ਹਮਲੇ ਪਿੱਛੋਂ ਵਧਾਈ ਚੌਕਸੀ, ਇਨ੍ਹਾਂ ਜ਼ਿਲ੍ਹਿਆਂ 'ਚ ਲਿਆ ਫੈਸਲਾ..

Chandigarh ਦੇ Elante ਮਾਲ ‘ਚ ਵਾਪਰਿਆ ਹਾਦਸਾ..

ਚੰਡੀਗੜ੍ਹ ਦੇ Elante ਮਾਲ ‘ਚ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਪਿੱਲਰ ਤੋਂ ਟਾਈਲ ਡਿੱਗ ਗਈ ਜੋ ਕਿ ਇੱਕ 13 ਸਾਲ ਦੀ ਬੱਚੀ ਅਤੇ ਉਸ ਦੀ ਮਾਸੀ ਦੇ ਲੱਗ ਗਈ, ਜਿਸ ਕਾਰਨ ਦੋਵੇਂ ਗੰਭੀਰ ਜ਼ਖਮੀ ਹੋ ਗਈਆਂ।Elante ਮਾਲ

ਜਿਸ ਤੋਂ ਬਾਅਦ ਦੋਵਾਂ ਨੂੰ ਇੱਕ ਪ੍ਰਈਵੇਟ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਪਿੱਲਰ ਤੋਂ ਡਿੱਗ ਕੇ ਟਾਈਲ ਲੱਗਣ ਕਾਰਨ ਔਰਤ ਦੇ ਸਿਰ ‘ਤੇ ਕਈ ਟਾਂਕੇ ਲੱਗੇ ਹਨ ਜਦੋਂ ਕਿ ਬੱਚੀ ਦੀਆਂ ਪੱਸਲੀਆਂ ‘ਚ ਫਰੈਕਚਰ ਆਇਆ ਹੈ।

ਇੱਸ ਤੋਂ ਪਹਿਲਾ ਵੀ ਚੰਡੀਗੜ੍ਹ ਦੇ Elante ਮਾਲ ‘ਚ ਦਰਦਨਾਕ ਹਾਦਸਾ ਵਾਪਰਿਆ ਸੀ। ਦਰਅਸਲ ਇੱਥੇ ਝੂਟੇ ਲੈ ਰਹੇ 11 ਸਾਲਾ ਬੱਚੇ ਦੀ ਟੁਆਏ ਟ੍ਰੇਨ ‘ਚੋਂ ਡਿੱਗਣ ਕਾਰਨ ਮੌਤ ਹੋ ਗਈ ਸੀ ।

ਬੱਚੇ ਦੇ ਸਿਰ ‘ਚ ਗੰਭੀਰ ਸੱਟ ਲੱਗਣ ਕਾਰਨ ਉਸ ਨੂੰ ਜੀਐੱਮਸੀਐੱਚ-32 ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ । ਬੱਚੇ ਦੀ ਪਛਾਣ ਸ਼ਾਹਬਾਜ਼ (11) ਵਾਸੀ ਨਵਾਂਸ਼ਹਿਰ ਵਜੋਂ ਹੋਈ ਸੀ ।

ਇੰਡਸਟਰੀਅਲ ਏਰੀਆ ਥਾਣੇ ਦੀ ਪੁਲਿਸ ਨੇ ਖਿਡੌਣਾ ਟ੍ਰੇਨ ਦੇ ਸੰਚਾਲਕ ਸੌਰਭ ਵਾਸੀ ਬਾਪੂ ਧਾਮ ਅਤੇ ਕੰਪਨੀ ਮਾਲਕਾਂ ਖਿਲਾਫ਼ ਗ਼ੈਰ-ਇਰਾਦਤਨ ਅਤੇ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਸੀ ।

ਪੁਲਿਸ ਨੇ Elante ਮਾਲ ਅੰਦਰੋਂ ਸੀਸੀਟੀਵੀ ਫੁਟੇਜ ਵੀ ਜ਼ਬਤ ਕੇਤੀ ਸੀ। ਫੁਟੇਜ ਅਨੁਸਾਰ ਖਿਡੌਣਾ ਟ੍ਰੇਨ ‘ਚ ਦੋ ਹੀ ਬੱਚੇ ਬੈਠੇ ਸਨ ਤੇ ਸ਼ਾਹਬਾਜ਼ ਖਿਡੌਣਾ ਟ੍ਰੇਨ ਤੋਂ ਉਤਰਨ ਦੀ ਕੋਸ਼ਿਸ਼ ਕਰਦਾ ਨਜ਼ਰ ਆਉਂਦਾ ਹੈ ਜਿਸ ਤੋਂ ਬਾਅਦ ਟ੍ਰੇਨ ਪਲਟ ਜਾਂਦੀ ਹੈ। ਪਿਤਾ ਦਾ ਦੋਸ਼ ਹੈ ਕਿ ਹਾਦਸਾ ਅਣਗਹਿਲੀ ਕਾਰਨ ਵਾਪਰਿਆ ਹੈ।

Scroll to Top