ਫਗਵਾੜਾ ਨਿਊਜ਼

Latest news
ਪੰਜਾਬ ਦੇ ਸਕੂਲ, ਕਾਲਜ ਖੋਲ੍ਹਣ ਨੂੰ ਲੈ ਕੇ ਆ ਗਿਆ ਵੱਡਾ ਫ਼ੈਸਲਾ, ਸਾਫ ਹੋਈ ਸਥਿਤੀ... Marriage ਤੋਂ 6 Days ਬਾਅਦ ਬਾਈਕ 'ਤੇ ਜਾ ਰਿਹਾ ਸੀ ਜੋੜਾ, ਅਚਾਨਕ ਕਾਲ ਬਣ ਆਈ ਬੋਲੈਰੋ, ਹਾਦਸੇ 'ਚ ਦੋਵਾਂ ਦੀ ਮੌਤ.. ਕੱਲ੍ਹ Monday ਨੂੰ ਸਰਕਾਰੀ ਛੁੱਟੀ ਦਾ ਐਲਾਨ, Schools , Colleges ਤੇ Offices ਬੰਦ... ਪਾਕਿਸਤਾਨ ਚਾਰ ਘੰਟੇ ਵੀ ਆਪਣੀ ਗੱਲ 'ਤੇ ਨਾ ਰਹਿ ਸਕਿਆ ਕਾਇਮ, ਰਾਜੌਰੀ 'ਚ ਫਿਰ ਸ਼ੁਰੂ ਕੀਤੀ ਗੋਲੀਬਾਰੀ Punjab ਦੇ ਇਸ ਜ਼ਿਲ੍ਹੇ ਵਿੱਚ ਰਾਤ ਤੋਂ ਇੰਟਰਨੈੱਟ ਸੇਵਾ ਬੰਦ , ਪ੍ਰਸ਼ਾਸਨ ਨੇ ਅਫਵਾਹਾਂ ਫੈਲਣ ਤੋਂ ਰੋਕਣ ਲਈ ਚੁੱਕਿਆ ਅਜ... Punjab ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਹਸਪਤਾਲ ਵੀ ਪੂਰੀ ਤਰ੍ਹਾਂ ਅਲਰਟ ਮੋਡ 'ਤੇ... Ferozepur ‘ਚ ਅੱਜ 7 ਵਜੇ ਚਲਾਏ ਜਾਣਗੇ ਹੂਟਰ, Blackout ਦਾ ਸਮਾਂ ਵੀ ਕੀਤਾ ਜਾਰੀ... Punjab ਵਿਚ Schools ਬੰਦ, ਪਾਕਿਸਤਾਨ ਉਤੇ ਹਮਲੇ ਪਿੱਛੋਂ ਵਧਾਈ ਚੌਕਸੀ, ਇਨ੍ਹਾਂ ਜ਼ਿਲ੍ਹਿਆਂ 'ਚ ਲਿਆ ਫੈਸਲਾ.. ਕੱਲ੍ਹ ਦੇਸ਼ ਭਰ 'ਚ ਵੱਜਣਗੇ War Siren, ਕਈ ਸ਼ਹਿਰਾਂ 'ਚ Blackout!...ਇਹ ਕਿਵੇਂ-ਕਿਉਂ-ਕਦੋਂ ਹੋਵੇਗਾ, ਜਾਣੋ ਹਰ ਸਵਾਲ ਦ... Punjab ਵਿੱਚ ਇਸ ਦਿਨ ਬੱਸਾਂ ਨਹੀਂ ਚੱਲਣਗੀਆਂ, ਵੱਡਾ ਵਿਰੋਧ ਪ੍ਰਦਰਸ਼ਨ ਹੋਵੇਗਾ..

Ropar ਦੇ ਸਤਲੁਜ ਦਰਿਆ ਦੇ ਪੁੱਲ ‘ਤੇ ਸਕੂਲੀ ਬੱਚਿਆਂ ਨੂੰ ਲਿਜਾ ਰਿਹਾ ਆਟੋ ਪਲਟਿਆ, ਵਿਦਿਆਰਥੀ ਹੋਏ ਜ਼ਖਮੀ..

ਰੋਪੜ ਦੇ ਸਤਲੁਜ ਦਰਿਆ ਉਤੇ ਪੈਂਦੇ ‘ਤੇ ਅੱਜ ਸਵੇਰੇ ਬੱਚਿਆਂ ਨੂੰ ਸਕੂਲ ਲਿਜਾ ਰਿਹਾ ਇੱਕ ਆਟੋ ਨਾਲ ਹਾਦਸਾ ਵਾਪਰ ਗਿਆ। ਆਟੋ ਦੇ ਹੈਂਡਲ ਵਿੱਚ ਪਾਣੀ ਦੀ ਬੋਤਲ ਫਸ ਗਈ, ਜਿਸ ਕਾਰਨ ਆਟੋ ਬੇਕਾਬੂ ਹੋ ਕੇ ਪਲਟ ਗਿਆ। ਇਸ ਹਾਦਸੇ ਵਿੱਚ ਆਟੋ ਵਿੱਚ ਬੈਠੇ ਸਕੂਲ ਦੇ ਚਾਰ ਬੱਚੇ ਜ਼ਖਮੀ ਹੋ ਗਏ। ਜ਼ਖਮੀ ਹੋਏ ਸਾਰੇ ਬੱਚੇ ਪ੍ਰੇਮ ਨਗਰ ਪਿੰਡ ਦੇ ਰਹਿਣ ਵਾਲੇ ਹਨ।ਰੋਡ ਸੇਫਟੀ ਫੋਰਸ ਦੇ ਏ.ਐਸ.ਆਈ ਕੁਲਬੀਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 7:55 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਅੰਸਾਰ ਦਾ ਆਟੋ ਚਾਲਕ ਲਲਨ ਜੋ ਰੋਜ਼ਾਨਾ ਦੀ ਤਰ੍ਹਾਂ ਸਕੂਲੀ ਬੱਚਿਆਂ ਨੂੰ ਰੋਪੜ ਸਕੂਲ ਛੱਡਣ ਜਾ ਰਿਹਾ ਸੀ।

ਸਤਲੁਜ ਅਚਾਨਕ ਆਟੋ ਦੇ ਹੈਂਡਲ ‘ਚ ਪਾਣੀ ਦੀ ਬੋਤਲ ਫਸ ਗਈ, ਜਿਸ ਕਾਰਨ ਆਟੋ ਕੰਟਰੋਲ ਗੁਆ ਕੇ ਪਲਟ ਗਿਆ।

ਬੱਚਿਆਂ ਨੇ ਕਿਹਾ ਕਿ ਆਟੋ ਡ੍ਰਾਈਵਰ ਵੱਲੋਂ ਪਾਣੀ ਦੀ ਬੋਤਲ ਨੂੰ ਰੱਖਣ ਵੇਲੇ ਇਹ ਹਾਦਸਾ ਹੋਇਆ। ਡ੍ਰਾਈਵਰ ਬੋਤਲ ਨੂੰ ਟਿਕਾ ਰਹੇ ਸਨ ਤਾਂ ਬੋਤਲ ਦਾ ਕੋਈ ਹਿੱਸਾ ਹੈਂਡਲ ਦੇ ਵਿੱਚ ਫਸ ਗਿਆ,

ਜਿਸ ਤੋਂ ਬਾਅਦ ਆਟੋ ਪਲਟ ਗਿਆ ਪਰ ਰਫਤਾਰ ਘੱਟ ਹੋਣ ਕਾਰਨ ਕੋਈ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਹਾਦਸੇ ‘ਚ ਆਟੋ ਵੀ ਨੁਕਸਾਨਿਆ ਗਿਆ ਹੈ।

ਹਾਦਸੇ ਵਿੱਚ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜ਼ਖਮੀ ਹੋਏ ਬੱਚਿਆਂ ਨੂੰ ਰੋਪੜ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸਰਕਾਰੀ ਹਸਪਤਾਲ ਦੀ ਡਾਕਟਰ ਨੇ ਕਿਹਾ ਕਿ ਬੱਚਿਆਂ ਨੂੰ ਫੌਰੀ ਇਲਾਜ਼ ਦੇ ਦਿੱਤਾ ਗਿਆ ਹੈ। ਫਿਲਹਾਲ ਬੱਚਿਆਂ ਦੀ ਸਕੈਨਿੰਗ ਕਰਵਾਈ ਜਾ ਰਹੀ ਹੈ।

Scroll to Top