Uttar Pradesh :
ਵ੍ਰਿੰਦਾਵਨ ਰੇਲਵੇ ਸਟੇਸ਼ਨ ਤੋਂ ਕਰੀਬ 800 ਮੀਟਰ ਅੱਗੇ ਇਕ ਮਾਲ ਗੱਡੀ ਦੇ 25 ਡੱਬੇ ਪਟੜੀ ਤੋਂ ਉਤਰ ਗਏ। ਇਹ ਮਾਲ ਗੱਡੀ ਕੋਲਾ ਲੈ ਕੇ ਜਾ ਰਹੀ ਸੀ। ਇਹ ਘਟਨਾ ਰਾਤ ਕਰੀਬ 8 ਵਜੇ ਵਾਪਰੀ। ਇਸ ਕਾਰਨ ਉਸ ਰੂਟ ਦੀ ਸਮੁੱਚੀ ਆਵਾਜਾਈ ਪ੍ਰਭਾਵਿਤ ਹੋਈ ਹੈ। ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਵ੍ਰਿੰਦਾਵਨ ਰੇਲਵੇ ਸਟੇਸ਼ਨ ਮਥੁਰਾ ਜ਼ਿਲ੍ਹੇ ਵਿੱਚ ਆਉਂਦਾ ਹੈ।
ਇਹ ਇੱਕ ਪ੍ਰਮੁੱਖ ਰੇਲ ਮਾਰਗ ਹੈ ਜਿਸ ਰਾਹੀਂ ਰੇਲ ਗੱਡੀਆਂ ਪੱਛਮ ਵੱਲ ਜਾਂਦੀਆਂ ਹਨ। ਇਸ ਵਿੱਚ ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਯੂਪੀ ਦੇ ਕੁਝ ਹਿੱਸੇ ਸ਼ਾਮਲ ਹਨ।
ਰਿਪੋਰਟਾਂ ਮੁਤਾਬਕ ਟਰੇਨ ‘ਚੋਂ ਕੋਲਾ ਹਰ ਪਾਸੇ ਫੈਲ ਗਿਆ। ਰਸਤਾ ਸਾਫ਼ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਇਸ ਵਿੱਚ ਇੰਜਣ ਸਮੇਤ 59 ਕੋਚ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਦਿੱਲੀ-ਮੁੰਬਈ ਲਾਈਨ ‘ਤੇ ਵਾਪਰਿਆ।
ਇਸ ਰੂਟ ‘ਤੇ ਕਰਨਾਟਕ ਐਕਸਪ੍ਰੈਸ ਕਰੀਬ 2 ਘੰਟੇ ਦੇਰੀ ਨਾਲ ਚੱਲ ਰਹੀ ਹੈ। ਇਸ ਨਾਲ ਕਰੀਬ 15 ਟਰੇਨਾਂ ਪ੍ਰਭਾਵਿਤ ਹੋਈਆਂ ਹਨ। ਆਗਰਾ ਦੇ ਡੀਆਈਏਆਰ ਤੇਜ ਪ੍ਰਕਾਸ਼ ਅਗਰਵਾਲ ਨੇ ਕਿਹਾ ਹੈ ਕਿ ਅਪ-ਡਾਊਨ ਦੋਵਾਂ ਲਾਈਨਾਂ ‘ਤੇ ਟਰੇਨਾਂ ਦਾ ਸੰਚਾਲਨ ਰੋਕ ਦਿੱਤਾ ਗਿਆ ਹੈ
ਅਤੇ ਇਸ ਤੋਂ ਇਲਾਵਾ ਤੀਜੀ ਲਾਈਨ ‘ਤੇ ਵੀ ਸੰਚਾਲਨ ਰੋਕ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰੇਲ ਗੱਡੀਆਂ ਚੌਥੀ ਲਾਈਨ ਤੋਂ ਚੱਲ ਰਹੀਆਂ ਹਨ। ਉਨ੍ਹਾਂ ਇਸ ਘਟਨਾ ਦੇ ਕਾਰਨਾਂ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
12920, 12622, 12472, 12416, 12912, 12754, 12722, 22942, 11841, 12628, 19020, 12156
ਅਜਿਹੀ ਹੀ ਇੱਕ ਘਟਨਾ ਬਿਹਾਰ ਦੇ ਮੁਜ਼ੱਫਰਪੁਰ ਵਿੱਚ ਸਾਹਮਣੇ ਆਈ ਹੈ। ਉੱਥੇ ਹੀ ਮਾਲ ਗੱਡੀ ਦੇ ਵੀ ਕਈ ਡੱਬੇ ਪਟੜੀ ਤੋਂ ਉਤਰ ਗਏ ਹਨ। ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਹ ਘਟਨਾ ਨਰਾਇਣਪੁਰ ਅਨੰਤ ਸਟੇਸ਼ਨ ਨੇੜੇ ਵਾਪਰੀ।
