ਫਗਵਾੜਾ ਨਿਊਜ਼

Latest news
ਪੰਜਾਬ ਦੇ ਸਕੂਲ, ਕਾਲਜ ਖੋਲ੍ਹਣ ਨੂੰ ਲੈ ਕੇ ਆ ਗਿਆ ਵੱਡਾ ਫ਼ੈਸਲਾ, ਸਾਫ ਹੋਈ ਸਥਿਤੀ... Marriage ਤੋਂ 6 Days ਬਾਅਦ ਬਾਈਕ 'ਤੇ ਜਾ ਰਿਹਾ ਸੀ ਜੋੜਾ, ਅਚਾਨਕ ਕਾਲ ਬਣ ਆਈ ਬੋਲੈਰੋ, ਹਾਦਸੇ 'ਚ ਦੋਵਾਂ ਦੀ ਮੌਤ.. ਕੱਲ੍ਹ Monday ਨੂੰ ਸਰਕਾਰੀ ਛੁੱਟੀ ਦਾ ਐਲਾਨ, Schools , Colleges ਤੇ Offices ਬੰਦ... ਪਾਕਿਸਤਾਨ ਚਾਰ ਘੰਟੇ ਵੀ ਆਪਣੀ ਗੱਲ 'ਤੇ ਨਾ ਰਹਿ ਸਕਿਆ ਕਾਇਮ, ਰਾਜੌਰੀ 'ਚ ਫਿਰ ਸ਼ੁਰੂ ਕੀਤੀ ਗੋਲੀਬਾਰੀ Punjab ਦੇ ਇਸ ਜ਼ਿਲ੍ਹੇ ਵਿੱਚ ਰਾਤ ਤੋਂ ਇੰਟਰਨੈੱਟ ਸੇਵਾ ਬੰਦ , ਪ੍ਰਸ਼ਾਸਨ ਨੇ ਅਫਵਾਹਾਂ ਫੈਲਣ ਤੋਂ ਰੋਕਣ ਲਈ ਚੁੱਕਿਆ ਅਜ... Punjab ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਹਸਪਤਾਲ ਵੀ ਪੂਰੀ ਤਰ੍ਹਾਂ ਅਲਰਟ ਮੋਡ 'ਤੇ... Ferozepur ‘ਚ ਅੱਜ 7 ਵਜੇ ਚਲਾਏ ਜਾਣਗੇ ਹੂਟਰ, Blackout ਦਾ ਸਮਾਂ ਵੀ ਕੀਤਾ ਜਾਰੀ... Punjab ਵਿਚ Schools ਬੰਦ, ਪਾਕਿਸਤਾਨ ਉਤੇ ਹਮਲੇ ਪਿੱਛੋਂ ਵਧਾਈ ਚੌਕਸੀ, ਇਨ੍ਹਾਂ ਜ਼ਿਲ੍ਹਿਆਂ 'ਚ ਲਿਆ ਫੈਸਲਾ.. ਕੱਲ੍ਹ ਦੇਸ਼ ਭਰ 'ਚ ਵੱਜਣਗੇ War Siren, ਕਈ ਸ਼ਹਿਰਾਂ 'ਚ Blackout!...ਇਹ ਕਿਵੇਂ-ਕਿਉਂ-ਕਦੋਂ ਹੋਵੇਗਾ, ਜਾਣੋ ਹਰ ਸਵਾਲ ਦ... Punjab ਵਿੱਚ ਇਸ ਦਿਨ ਬੱਸਾਂ ਨਹੀਂ ਚੱਲਣਗੀਆਂ, ਵੱਡਾ ਵਿਰੋਧ ਪ੍ਰਦਰਸ਼ਨ ਹੋਵੇਗਾ..

Shopping ਸਮੇਂ ਦੁਕਾਨਦਾਰ ਨਹੀਂ ਮੰਗ ਸਕਦਾ ਤੁਹਾਡਾ ਨੰਬਰ, ਅਜਿਹਾ ਹੋਣ ’ਤੇ ਦੁਕਾਨਦਾਰ ਖਿਲਾਫ ਹੋਵੇਗੀ ਕਾਨੂੰਨੀ ਕਾਰਵਾਈ, ਜਾਣੋ..

Shopkeepers can not demand personal detailsਚੰਡੀਗੜ੍ਹ ਕੰਜ਼ਿਊਮਰ ਕੋਰਟ ਵੱਲੋਂ ਏਲਾਂਟੇ ਮਾਲ ਸਮੇਤ ਤਮਾਮ ਦੁਕਾਨਦਾਰਾਂ ਲਈ ਇੱਕ ਹੁਕਮ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਆਖਿਆ ਗਿਆ ਹੈ ਕਿ ਕੋਈ ਵੀ ਦੁਕਾਨਦਾਰ ਸ਼ੌਪਿੰਗ ਦੀ ਬਿਲਿੰਗ ਕਰਦੇ ਸਮੇਂ ਕਸਟਮਰ ਤੋਂ ਉਸਦਾ ਮੋਬਾਇਲ ਨੰਬਰ ਨਹੀਂ ਮੰਗ ਸਕਦਾ ਜੇਕਰ ਉਹ ਮੋਬਾਈਲ ਨੰਬਰ ਮੰਗਦਾ ਹੈ ਤਾਂ ਇਹ ਇੱਕ ਕਾਨੂੰਨੀ ਅਪਰਾਧ ਹੈ ਤੇ ਕਾਰਵਾਈ ਦੌਰਾਨ ਘੱਟੋ ਘੱਟ 25 ਹਜਾਰ ਰੁਪਿਆ ਜੁਰਮਾਨਾ ਅਤੇ ਤਿੰਨ ਸਾਲ ਦੀ ਕੈਦ ਵੀ ਹੋ ਸਕਦੀ ਹੈ। ਦੁਕਾਨਦਾਰ ਨਹੀਂ ਮੰਗ ਸਕਦਾ ਤੁਹਾਡਾ ਨੰਬਰ

ਐਡਵੋਕੇਟ ਪੰਕਜ ਚੰਦਰਗੋਟੀਆ ਵੱਲੋਂ ਇੱਕ ਦਰਖਾਸਤ ਕੰਜ਼ਿਊਮਰ ਕੋਰਟ ਦੇ ਵਿੱਚ ਪਾਈ ਗਈ ਜਿਸ ਦੇ ਵਿੱਚ ਆਖਿਆ ਗਿਆ ਕਿ ਏਲਾਂਟੇ ਮਾਲ ਸਮੇਤ ਕਈ ਦੁਕਾਨਦਾਰ ਸਾਡਾ ਮੋਬਾਈਲ ਨੰਬਰ ਲੈ ਕੇ ਇਸ ਦੀ ਦੁਰਵਰਤੋ ਕਰਦੇ ਹਨ। ਹਾਲਾਂਕਿ ਇਸ ਤੋਂ ਪਹਿਲਾਂ 2023 ਦੇ ਵਿੱਚ ਇੱਕ ਆਰਡਰ ਵੀ ਜਾਰੀ ਕੀਤਾ ਗਿਆ ਸੀ ਕਿ ਦੁਕਾਨਦਾਰ ਵਲੋਂ ਮੋਬਾਈਲ ਨੰਬਰ ਜਾਂ ਨਿੱਜੀ ਜਾਣਕਾਰੀ ਨਹੀਂ ਮੰਗੀ ਜਾ ਸਕਦੀ ਪਰ ਜਦੋ ਲਗਾਤਾਰ ਦੁਕਾਨਦਾਰਾਂ ਵੱਲੋਂ ਇਸਦੀ ਉਲੰਘਣਾ ਕੀਤੀ ਗਈ ਤਾਂ ਵਕੀਲ ਪੰਕਜ ਵੱਲੋਂ ਇੱਕ ਪਟੀਸ਼ਨ ਪਾਈ ਗਈ ਜਿਸ ਦੇ ਮੱਦੇਨਜ਼ਰ ਕੰਜ਼ਿਊਮਰ ਕੋਰਟ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਹਨ।

ਐਡਵੋਕੇਟ ਪੰਕਜ ਦਾ ਕਹਿਣਾ ਹੈ ਕਿ ਇਹ ਨਿਰਦੇਸ਼ ਇਕੱਲਾ ਚੰਡੀਗੜ੍ਹ ਲਈ ਨਹੀਂ ਪੂਰੇ ਭਾਰਤ ਦੇ ਵਿੱਚ ਲਾਗੂ ਹੁੰਦਾ ਹੈ ਤੇ ਜੇਕਰ ਕੋਈ ਵੀ ਦੁਕਾਨਦਾਰ ਤੁਹਾਡੇ ਤੋਂ ਨੰਬਰ ਮੰਗਦਾ ਹੈ ਤਾਂ ਉਸਦੇ ਖਿਲਾਫ ਤੁਹਾਡੀ ਸ਼ਿਕਾਇਤ ’ਤੇ ਕਾਰਵਾਈ ਹੋ ਸਕਦੀ ਹੈ ਜਿਹਦੇ ਵਿੱਚ ਘਟੋ ਘੱਟ 25 ਹਜਾਰ ਰੁਪਏ ਜੁਰਮਾਨਾ ਅਤੇ ਤਿੰਨ ਸਾਲ ਦੀ ਕੈਦ ਤੱਕ ਸ਼ਾਮਲ ਹੈ। 

ਦੱਸ ਦਈਏ ਕਿ ਐਡਵੋਕੇਟ ਪੰਕਜ ਦੀ ਸ਼ਿਕਾਇਤ ’ਤੇ ਨਿੱਜੀ ਜਾਣਕਾਰੀ ਦੀ ਉਲੰਘਣਾ ਕਰਕੇ 4 ਦੁਕਾਨਦਾਰਾਂ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਹੈ ਤੇ ਉਹਨਾਂ ਨੂੰ 14 ਅਕਤੂਬਰ ਤੱਕ ਜਵਾਬ ਦਾਖਲ ਕਰਨ ਲਈ ਕਿਹਾ ਗਿਆ ਹੈ।

Scroll to Top